ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਕੀਮਤਾਂ ਆਮ ਲੋਕਾਂ ਦਾ ਲੱਕ ਦੂਹਰਾ ਕਰ ਰਹੀਆਂ ਹਨ। ਲੰਮੇ ਸਮੇਂ ਤੋਂ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਭਾਰਤ ਵਿੱਚ ਪੈਟਰੋਲ ਆਪਣੇ ਦਹਾਈ ਦਾ ਅੰਕੜਾ ਪਾਰ ਕਰਕੇ ਸੈਂਕੜਾ ਲਾ ਸਕਦਾ ਹੈ। ਅੱਜ ਦੇਸ਼ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਅੱਜ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਪੈਟਰੋਲ 100.07 ਰੁਪਏ ਪ੍ਰਤੀ ਲਿਟਰ ’ਤੇ ਪੁੱਜ ਗਿਆ ਹੈ।


ਪਾਕਿਸਤਾਨ ’ਚ ਭਾਰਤ ਦੇ ਮੁਕਾਬਲੇ ਪੈਟਰੋਲ ਦੀ ਕੀਮਤ ਅੱਧੀ ਹੈ। ਉੱਥੇ ਗਾਹਕਾਂ ਨੂੰ ਇੱਕ ਲਿਟਰ ਪੈਟਰੋਲ ਲਈ ਸਿਰਫ਼ 51.14 ਰੁਪਏ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਚੀਨ ਵਿੱਚ ਪੈਟਰੋਲ ਦੀ ਕੀਮਤ 74.74 ਰੁਪਏ ਪਤੀ ਲਿਟਰ ਹੈ।


ਵੈਨੇਜ਼ੁਏਲਾ ’ਚ ਪੈਟਰੋਲ ਦੀ ਕੀਮਤ ਸਿਰਫ਼ 1 ਰੁਪਿਆ 45 ਪੈਸੇ ਪ੍ਰਤੀ ਲਿਟਰ ਹੈ। ਇਰਾਨ ’ਚ ਇਹ 4.50 ਰੁਪਏ ਪ੍ਰਤੀ ਲਿਟਰ ਹੈ। ਇਰਾਨ ਵਿੱਚ ਵੀ ਇਹੋ ਰੇਟ ਹੈ। ਅੰਗੋਲਾ ’ਚ ਪੈਟਰੋਲ 17 ਰੁਪਏ 82 ਪੈਸੇ ਪ੍ਰਤੀ ਲਿਟਰ ਹੈ। ਅਲਜੀਰੀਆ ’ਚ 25 ਰੁਪਏ 15 ਪੈਸੇ ਪ੍ਰਤੀ ਲਿਟਰ ਤੇ ਕੁਵੈਤ ਵਿੱਚ 25 ਰੁਪਏ 26 ਪੈਸੇ ਹੈ।


ਭਾਰਤ ਦੇ ਗੁਆਂਢੀ ਦੇਸ਼ ਭੂਟਾਨ ’ਚ ਪੈਟਰੋਲ 49.56 ਰੁਪਏ ਪ੍ਰਤੀ ਲਿਟਰ, ਸ਼੍ਰੀਲੰਕਾ ’ਚ 60.26 ਰੁਪਏ ਪ੍ਰਤੀ ਲਿਟਰ, ਨੇਪਾਲ ’ਚ 68.98 ਰੁਪਏ ਪ੍ਰਤੀ ਲਿਟਰ, ਬਾਂਗਲਾ ਦੇਸ਼ ’ਚ 76 ਰੁਪਏ 41 ਪੈਸੇ ਪ੍ਰਤੀ ਲਿਟਰ ਦੀ ਕੀਮਤ ਉੰਤੇ ਮਿਲ ਰਿਹਾ ਹੈ।