ਲੰਡਨ: ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਤੇ ਉਸ ਦੀ ਪਤਨੀ ਕੇਟ ਨੇ ਆਪਣੇ ਤੀਜੇ ਰਾਜਕੁਮਾਰ ਦਾ ਨਾਂ ਲੂਈਸ ਆਰਥਰ ਚਾਰਲਸ ਰੱਖਿਆ ਹੈ। ਰਾਜਕੁਮਾਰ ਲੂਈਸ ਆਰਥਰ ਚਾਰਲਸਗੱਦੀ ਦੇ ਵਾਰਸਾਂ ’ਤੇਂ ਪੰਜਵੇਂ ਸਥਾਨ ’ਤੇ ਆਉਂਦਾ ਹੈ। ਕੈਂਬਰਿਜ ਦੇ ਰੌਇਲ ਹਾਈਨੈੱਸ ਪ੍ਰਿੰਸ ਲੂਈਸ ਵਜੋਂ ਜਾਣੇ ਜਾਣ ਵਾਲੇ ਪ੍ਰਿੰਸ ਦਾ ਜਨਮ 23 ਅਪਰੈਲ ਨੂੰ ਹੋਇਆ। ਉਹ ਰਾਜਕੁਮਾਰ ਜੌਰਜ (4) ਤੇ ਰਾਜਕੁਮਾਰੀ ਚਾਰਲੋਟ (2) ਦਾ ਛੋਟਾ ਭਰਾ ਹੈ।
ਰਜਾਕੁਮਾਰ ਦੇ ਨਾਮਕਰਨ ਦੀ ਜਾਣਕਾਰੀ ਪੈਲੇਸ ਤੋਂ ਆਏ ਬਿਆਨ ਵਿੱਚ ਦਿੱਤੀ ਗਈ। ਪਿੰਸ ਦਾ ਨਾਂ ਉਸ ਦੇ ਵਡੇਰਿਆਂ ਦੇ ਨਾਵਾਂ ਤੋਂ ਲਿਆ ਗਿਆ ਹੈ। ‘ਲੂਈਸ’ ਵਿਲੀਅਮ ਦੇ ਨਾਂ ਦੇ ਚੌਥੇ ਸ਼ਬਦ ਤੇ ਉਸ ਦੇ ਵਡੇਰੇ ਚਾਚੇ ਦੇ ਨਾਂ ਲੂਈਸ ਮਾਊਂਟਬੈਟਨ, ਜਿਸ ਨੂੰ ਆਇਰਿਸ਼ ਰਿਪਬਲਿਕਨ ਫੌਜ ਨੇ ਮਾਰ ਦਿੱਤਾ ਸੀ, ਤੋਂ ਲਿਆ ਗਿਆ ਹੈ। ਇਸੇ ਤਰ੍ਹਾਂ ਚਾਰਸਲ ਵਿਲੀਅਮ ਦੇ ਪਿਤਾ ਦਾ ਨਾਂ ਹੈ। ਮਾਊਂਟਬੈਟਨ, ਪ੍ਰਿੰਸ ਫਿਲਿਪ (96), ਨਵੇਂ ਰਾਜਕੁਮਾਰ ਦੇ ਦੇ ਪੜਦਾਦੇ ਦੇ ਚਾਚਾ ਸੀ। ਰਾਜਕੁਮਾਰ ਲੂਈਸ ਰਾਣੀ ਇਲੈਜ਼ਾਬੈਥ, ਜੋ 21 ਅਪਰੈਲ ਨੂੰ 92 ਸਾਲਾਂ ਦੀ ਹੋ ਗਈ ਹੈ, ਅਤੇ ਉਸ ਦੇ ਪਤੀ ਡਿਊਕ ਆਫ਼ ਏਡਿਨਬਰਗ ਦੇ ਪ੍ਰਿੰਸ ਫਿਲਿਪ ਦਾ ਛੇਵਾਂ ਪੜਪੋਤਾ ਹੈ।