1 ਪਾਕਿਸਤਾਨ ਵਿੱਚ k21 ਨਿਊਜ਼ ਦੀ ਰਿਪੋਰਟਰ ਸਾਇਮਾ ਕੰਵਲ ਨੂੰ ਕਰਾਚੀ ਵਿੱਚ ਕਵਰੇਜ ਦੌਰਾਨ ਇੱਕ ਪੁਲਿਸ ਕਰਮੀਂ ਨੇ ਥੱਪੜ ਮਾਰ ਦਿੱਤਾ। ਇਹ ਹਰਕਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਚੈਨਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਅਧਿਕਾਰੀਆਂ ਮੁਤਾਬਿਕ ਗ੍ਰਹਿ ਮੰਤਰੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।

2 ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀ ਭੱਜਣ ਲਈ ਬੁਰਕੇ ਦਾ ਸਹਾਰਾ ਲੈ ਰਹੇ ਹਨ। ਇੱਥੋਂ ਤੱਕ ਕਿ ਬਗ਼ਦਾਦੀ ਵੀ ਬੁਰਕਾ ਪਾ ਭੱਜਣ ਲਈ ਮਜਬੂਰ ਹੈ। ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਨੇ ਬਗ਼ਦਾਦੀ ਦੀ ਨਵੀਂ ਤਸਵੀਰ ਵੀ ਜਾਰੀ ਕੀਤੀ ਹੈ। ਜਿਸ ਅਨੁਸਾਰ ਬਗ਼ਦਾਦੀ ਭੇਸ ਬਦਲ ਕੇ ਫ਼ਰਾਰ ਹੋਣ ਦੀ ਤਾਕ ਵਿੱਚ ਹੈ।

3 ਬਗ਼ਦਾਦੀ ਦੇ ਅੱਤਵਾਦੀ ਵੀ ਭੇਸ ਬਦਲ ਕੇ ਮੋਸੂਲ ਤੋਂ ਭੱਜ ਰਹੇ ਹਨ। ਕਈ ਦਹਿਸ਼ਤਗਰਦਾਂ ਨੂੰ ਇਰਾਕੀ ਸੈਨਾ ਨੇ ਗ੍ਰਿਫ਼ਤਾਰ ਕੀਤਾ ਹੈ। ਮੋਸੂਲ ਉੱਤੇ ਕਬਜ਼ਾ ਕਰਨ ਲਈ ਇਰਾਕੀ ਸੈਨਾ ਦੇ 50 ਹਜ਼ਾਰ ਸੈਨਿਕਾਂ ਕਾਰਵਾਈ ਵਿੱਚ ਲੱਗੇ ਹੋਏ ਹਨ।

4 ਅੱਤਵਾਦ ਦੇ ਖ਼ਾਤਮੇ ਲਈ ਅੱਗੇ ਵੱਧ ਰਹੀ ਇਰਾਕੀ ਸੈਨਾ ਉੱਤੇ ਅੱਤਿਆਚਾਰ ਕਰਨ ਦੇ ਇਲਜ਼ਾਮ ਲੱਗੇ ਹਨ । ਕਿਹਾ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਸ਼ੱਕ ਵਿੱਚ ਬੱਚਿਆਂ ਨਾਲ ਵੀ ਬੇਰਹਿਮੀ ਨਾਲ ਪੇਸ਼ ਆਇਆ ਜਾ ਰਿਹਾ ਹੈ।
5 .ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਡੋਨਲਡ ਟਰੰਪ ਚੈਰਿਟੀ ਡਿਨਰ ਦੌਰਾਨ ਵੀ ਇੱਕ ਦੂਜੇ ਉੱਤੇ ਸ਼ਬਦੀ ਹਮਲਾ ਕਰਨ ਤੋਂ ਰੁਕੇ ਨਹੀਂ। ਦੋਵਾਂ ਨੇ ਇੱਕ ਦੂਜੇ ਨੂੰ ਕਈ ਮੁੱਦਿਆਂ ਉੱਤੇ ਘੇਰਿਆ।

6 ਅਮਰੀਕਾ ਦੇ ਤਿੰਨ ਸੂਬਿਆਂ ਨੇ ਰੂਸ ਦੀ ਉਸ ਅਪੀਲ ਨੂੰ ਨਾ-ਮਨਜ਼ੂਰ ਕਰ ਦਿੱਤਾ ਜਿਸ ਵਿੱਚ ਰੂਸ ਨੇ 8 ਨਵੰਬਰ ਤੋਂ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਨਿਗਰਾਨੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਬੀਬੀ ਸੀ ਦੀ ਖ਼ਬਰ ਮੁਤਾਬਿਕ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਨੂੰ 'ਪਬਲਿਸਿਟੀ ਸਟੰਟ' ਦੱਸਿਆ ਹੈ।

7 ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਖ਼ੂਬ ਤਾਰੀਫ਼ ਕੀਤੀ ਹੈ। ਓਬਾਮਾ ਨੇ ਕਿਹਾ ਕਿ ਹਿਲੇਰੀ ਵਿੱਚ ਮਹਾਨ ਰਾਸ਼ਟਰਪਤੀ ਬਣਨ ਦੇ ਸਾਰੇ ਗੁਣ ਮੌਜੂਦ ਹਨ।
8 ਜਾਪਾਨ ਵਿੱਚ 6.6 ਤੀਬਰਤਾ ਨਾਲ ਆਏ ਭੂਚਾਲ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਭੂਚਾਲ ਕਾਰਨ 40 ਹਜ਼ਾਰ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ।
9 ਚੀਨ ਦੇ ਚਿੜੀਆ ਘਰ ਵਿੱਚ 2 ਪਾਂਡਿਆਂ ਦੇ ਜਨਮ ਤੋਂ 100 ਦਿਨ ਪੂਰੇ ਹੋਣ ਉੱਤੇ ਜਸ਼ਨ ਮਨਾਇਆ ਗਿਆ। ਇਸ ਮੌਕੇ ਪਾਂਡਾ ਨੇ ਕੇਕ ਕੱਟ ਕੇ ਪਾਰਟੀ ਕੀਤੀ।

10 ਪਾਕਿਸਤਾਨ ਦੇ ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਉੱਤੇ ਲਗਾਈ ਗਈ ਰੋਕ ਦੇ ਵਿਰੋਧ ਵਿੱਚ ਲਾਹੌਰ ’ਚ ਪੰਜਾਬੀ ਭਾਸ਼ਾ ਪ੍ਰੇਮੀਆਂ ਅਤੇ ਸਾਹਿਤ ਸੰਗਠਨਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਟੀਸ਼ਨ ਦਾਇਰ ਕਰ ਕੇ ਸਕੂਲ ਨੂੰ ਫ਼ੈਸਲਾ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਲਈ ਵੀ ਕਿਹਾ ਸੀ।
11 ਅਫ਼ਰੀਕੀ ਦੇਸ਼ ਕੈਮਰੂਨ ਦੇ ਯਾਉਂਡੇ ਅਤੇ ਡੁਆਲਾ ਸ਼ਹਿਰ ਵਿਚਾਲੇ ਚੱਲ ਰਹੀ ਇੱਕ ਯਾਤਰੀ ਰੇਲ ਪਟੜੀ ਤੋਂ ਉਤਰ ਗਈ। ਬੀਬੀ ਸੀ ਦੀ ਖ਼ਬਰ ਅਨੁਸਾਰ ਹਾਦਸੇ ਵਿੱਚ 53 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਵੀ ਹੋਏ। ਚਸ਼ਮਦੀਦ ਮੁਤਾਬਿਕ ਟਰੇਨ ਦੇ 10 ਡੱਬੇ ਪਲਟ ਗਏ ਜਿਸ ਵਿੱਚ ਕਈ ਲੋਕ ਦੱਬ ਗਏ