1...ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ‘ਚ ਪੁਲਿਸ ਟਰੇਨਿੰਗ ਸੈਂਟਰ ‘ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਹਮਲੇ 'ਚ ਟਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ। ਹਮਲੇ ‘ਚ ਸ਼ਾਮਲ ਤਿੰਨੇ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ। ਇਹ ਹਮਲਾ ਰਾਤ ਕਰੀਬ 12 ਵਜੇ ਹੋਇਆ। ਆਈ.ਜੀ. ਐਫ.ਸੀ. ਮੇਜਰ ਜਨਰਲ ਸ਼ੇਰ ਅਫ਼ਗ਼ਾਨ ਨੇ ਦੱਸਿਆ ਕਿ ਹਮਲਾਵਰਾਂ ਦਾ ਸਬੰਧ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਝਾਂਗਵੀ ਨਾਲ ਸੀ।

2...ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਸਮੇਤ 5100 ਦਹਿਸ਼ਤਗਰਦਾਂ ਦੇ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਖਾਤੇ ਜਾਮ ਕਰ ਦਿੱਤੇ ਹਨ। ਸਟੇਟ ਬੈਂਕ ਆਫ਼ ਪਾਕਿਸਤਾਨ ਵੱਲੋਂ ਇਹ ਕਾਰਵਾਈ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇਹ ਕਦਮ ਕੌਮਾਂਤਰੀ ਖ਼ਾਸ ਕਰਕੇ ਭਾਰਤ ਦੇ ਦਬਾਅ ਹੇਠ ਆ ਕੇ ਚੁੱਕਿਆ ਹੈ। ਦੂਜੇ ਪਾਸੇ ਪਾਕਿਸਤਾਨ ਨੇ ਇਹ ਕਦਮ ਚੁੱਕ ਕੇ ਮੰਨ ਲਿਆ ਹੈ ਕਿ ਉਸ ਦੇ ਦੇਸ਼ ਵਿੱਚ ਦਹਿਸ਼ਤਗਰਦ ਦੇ ਟਿਕਾਣੇ ਹਨ।

3…ਭਾਰਤ ਨੇ ਪਾਕਿ ਨੂੰ ਕਰਾਰਾ ਜਵਾਬ ਦਿੱਤਾ। ਪਾਕਿਸਤਾਨ ਨੂੰ ਵਿੱਸ਼ਵ ਪੱਧਰੀ ਅੱਤਵਾਦ ਦਾ ਕੇਂਦਰ ਦੱਸਦੇ ਹੋਏ ਭਾਰਤ ਨੇ ਪਾਕਿਸਤਾਨ ਨੂੰ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕਣ ਦੀ ਬਜਾਏ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਕਿਹਾ ਹੈ।

4...ਅਮਰੀਕੀ ਰਾਜਦੂਤ ਦੇ ਅਰੁਣਾਚਲ ਦੌਰੇ ਤੋਂ ਚੀਨ ਬੌਖਲਾ ਗਿਆ ਹੈ। ਚੀਨ ਨੇ ਅਮਰੀਕਾ ਨੂੰ ਭਾਰਤ ਚੀਨ ਸਰਹੱਦ ਵਿਵਾਦ ਤੋਂ ਦੂਰ ਰਹਿਣ ਲਈ ਕਿਹਾ ਹੈ। ਚੀਨ ਮੁਤਾਬਕ ਅਮਰੀਕਾ ਦੀ ਦਖਲਅੰਦਾਜ਼ੀ ਮਾਮਲੇ ਨੂੰ ਹੋਰ ਉਲਝਾਏਗੀ। ਚੀਨ ਦੀ ਸੱਤਾਧਾਰੀ ਕਮਊਨਿਸਟ ਪਾਰਟੀ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ 10 ਲੱਖ ਤੋਂ ਵੱਧ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਹੈ। ਬੀਬੀਸੀ ਦੀ ਖਬਰ ਮੁਤਾਬਕ ਚੀਨ ਨੇ ਕਿਹਾ ਕਿ ਦੂਜੇ ਦੇਸ਼ ਭੱਜ ਗਏ 409 ਲੋਕਾਂ ਤੋਂ ਇਸ ਸਾਲ ਪੁੱਛਗਿੱਛ ਕੀਤੀ ਗਈ।