1….ਯਮਨ ਦੇ ਲਾਲ ਸਾਗਰ ਤੱਟੀ ਸ਼ਹਿਰ ਅਲ-ਹੁਦਾਇਦਾ ਵਿੱਚ ਸਾਊਦੀ ਸੈਨਾ ਦੀ ਅਗਵਾਈ ਵਿੱਚ ਜੇਲ੍ਹ ਨੂੰ ਨਿਸ਼ਾਨਾ ਬਣਾ ਹਵਾਈ ਹਮਲੇ ਕੀਤੇ ਗਏ ਜਿਸ ਦੌਰਾਨ ਘੱਟੋ-ਘੱਟ 60 ਕੈਦੀਆਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸਿੰਨਹੂਆ ਮੁਤਾਬਕ ਕਈ ਘੰਟਿਆਂ ਤੱਕ ਬੰਬ ਸੁੱਟੇ ਗਏ।


2...ਬੀਬੀਸੀ ਤੇ ਦ ਗਾਰਡੀਅਨ ਨੂੰ ਇੱਕ ਜਾਂਚ ਵਿੱਚ ਰੌਲਸ ਰੌਇਸ ਦੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ। ਬੀਬੀਸੀ ਦੇ ਪੈਨੋਰਮਾ ਪ੍ਰੋਗਰਾਮ ਮੁਤਾਬਕ ਰੌਲਸ ਰੌਇਸ ਨੇ ਹਥਿਆਰਾਂ ਦੇ ਡੀਲਰ ਸੁਧੀਰ ਚੌਧਰੀ ਨਾਲ ਜੁੜੀਆਂ ਕੰਪਨੀਆਂ ਨੂੰ ਪੈਸਾ ਦਿੱਤਾ ਹੈ। ਚੌਧਰੀ ਭਾਰਤ ਸਰਕਾਰ ਦੀ ਬਲੈਕ ਸਿਲਟ ਵਿੱਚ ਹਨ।
3….ਸੀਰੀਆ ਦੇ ਉੱਤਰੀ ਸ਼ਹਿਰ ਅਲੈਪੋ ਵਿੱਚ ਸਰਕਾਰ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਵਿਦਰੋਹੀ ਗੁੱਟਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ 40 ਲੋਕਾਂ ਦੀ ਮੌਤ ਹੋ ਗਈ। ਬੀਬੀਸੀ ਦੀ ਖਬਰ ਮੁਤਾਬਕ 250 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
4….ਬੰਗਲਾਦੇਸ਼ ਵਿੱਚ ਫੇਸਬੁੱਕ 'ਤੇ ਇਸਲਾਮ ਵਿਰੋਧੀ ਪੋਸਟ ਦੇ ਗੁੱਸੇ ਵਿੱਚ ਕਈ ਹਿੰਦੂ ਮੰਦਰ ਤੇ ਘਰ ਸਾੜ ਦਿੱਤੇ ਗਏ। ਬੀਬੀਸੀ ਦੀ ਖਬਰ ਮੁਤਾਬਕ ਘੱਟੋ-ਘੱਟ 20 ਘਰਾਂ ਵਿੱਚ ਅੱਗ ਲਾ ਦਿੱਤੀ ਗਈ।

5….ਓਂਟਾਰੀਓ ਦੇ ਰਹਿਣ ਵਾਲੇ ਸਿੱਖ ਬੈਂਕਰ ਸਰਬਜੀਤ ਸਿੰਘ ਮਰਵਾਹ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੈਨੇਟ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਇਸ ਅਹੁਦੇ ਉਤੇ ਪਹੁੰਚਣ ਵਾਲੇ ਸਰਬਜੀਤ ਸਿੰਘ ਮਾਰਵਾਹ ਪਹਿਲੇ ਸਿੱਖ ਹਨ। ਸਰਬਜੀਤ ਸਿੰਘ ਉਨ੍ਹਾਂ ਛੇ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਟਰੂਡੋ ਨੇ ਸੁਤੰਤਰ ਸੈਨੇਟਰ ਦੇ ਰੂਪ ਵਿੱਚ ਓਂਟਾਰੀਓ ਤੋਂ ਚੁਣਿਆ ਹੈ।

6….ਬ੍ਰਿਸਬੇਨ ’ਚ ਸਾੜ ਕੇ ਮਾਰੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੀ ਮ੍ਰਿਤਕ ਦੇਹ ਪੰਜਾਬ ਤੋਂ ਆਏ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ। ਮਨਮੀਤ ਦੇ ਪਰਿਵਾਰਕ ਮੈਂਬਰ ਤੇ ਉਸ ਦੇ ਸਾਥੀ ਵੀਰਵਾਰ ਤੱਕ ਲਾਸ਼ ਭਾਰਤ ਲੈ ਕੇ ਪਹੁੰਚ ਜਾਣਗੇ। ਸੂਬੇ ਦੇ ਸਿਹਤ ਮੰਤਰੀ ਕੈਮਰਨ ਡਿੱਕ ਨੇ ਨਿਰਦੇਸ਼ ਦਿੱਤੇ ਹਨ ਕਿ ਮਾਨਸਿਕ ਬਿਮਾਰੀ ਅਧੀਨ ਰਹੇ ਹਮਲਾਵਰ ਐਂਥਨੀ ਓ ਡੌਨਹਿਉ (48) ਦੇ ਸਰਕਾਰੀ ਹਸਪਤਾਲ ਤੋਂ ਚੱਲੇ ਇਲਾਜ ਦੀ ਜਾਂਚ ਕਰਵਾਈ ਜਾਵੇ। ਇਸ ਪੜਤਾਲ ਲਈ 8 ਹਫ਼ਤਿਆਂ ਦਾ ਸਮਾਂ ਰੱਖਿਆ ਗਿਆ ਹੈ।