1 ਇੰਗਲੈਂਡ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਅਪਰੇਸ਼ਨ ਬਲਿਊ ਸਟਾਰ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀਆਂ ਫਾਈਲਾਂ ਦੀ ਜਾਂਚ ਦੀ ਮੰਗ ਕੀਤੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਮੰਨਿਆ ਹੈ ਕਿ ਸੰਨ 1980 ਵਿੱਚ ਭਾਰਤ-ਬ੍ਰਿਟੇਨ ਦੇ ਰਿਸ਼ਤਿਆਂ ਬਾਰੇ ਕਈ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਹਟਾਈਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਫਾਈਲਾਂ ਅਪ੍ਰੇਸ਼ਨ ਬਲਿਊ ਸਟਾਰ ਨਾਲ ਸਬੰਧਿਤ ਹਨ।
2 ਪੀਟੀਆਈ ਅਨੁਸਾਰ ਇਸ ਮਾਮਲੇ ਦੀ ਇੱਕ ਸਿੱਖ ਗਰੁੱਪ ਵੱਲੋਂ ਸੁਤੰਤਰ ਜਾਂਚ ਦੀ ਮੰਗੀ ਕੀਤੀ ਜਾ ਰਹੀ ਹੈ। ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਸਰਕਾਰ ਉੱਤੇ ‘ਲਿੱਪਾ-ਪੋਚੀ’ ਦਾ ਦੋਸ਼ ਲਾਇਆ ਜਾ ਰਿਹਾ ਹੈ ਪਰ ਵਿਦੇਸ਼ ਦਫ਼ਤਰ ਦਾ ਕਹਿਣਾ ਹੈ ਕਿ ਇਸ ਜਥੇਬੰਦੀ ਵੱਲੋਂ ਕੁੱਝ ਮੁੱਦੇ ਚੁੱਕੇ ਜਾਣ ਬਾਅਦ ਇਹ ਫਾਈਲਾਂ ਮਹਿਜ਼ ‘ਉਧਾਰ’ ਲਈਆਂ ਹਨ, ਜੋ ਜਲਦੀ ਵਾਪਸ ਕਰ ਦਿੱਤੀਆਂ ਜਾਣਗੀਆਂ।
3 ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਇੱਕ-ਦੂਜੇ ਉੱਤੇ ਜੰਮ ਕੇ ਸ਼ਬਦੀ ਹਮਲਾ ਕਰ ਰਹੇ ਹਨ। ਹਿਲੇਰੀ ਨੇ ਰੈਲੀ ਦੌਰਾਨ ਕਿਹਾ ਅਸੀਂ ਜਾਣਦੇ ਹਾਂ ਕਿ ਟਰੰਪ ਕਿਸ ਤਰ੍ਹਾਂ ਦੇ ਇਨਸਾਨ ਹਨ। ਦੂਜੇ ਪਾਸੇ ਟਰੰਪ ਨੇ ਕਿਹਾ ਕਿ ਕਿ ਹੁਣ ਅਸੀਂ ਅਜਿਹੀ ਰਾਸ਼ਟਰਪਤੀ ਚੁਣੇਗਾ ਜਿਸ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਣ।
4 ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਖ਼ਦਸ਼ਾ ਹੈ। ਇੱਥੋਂ ਦੀਆਂ ਖੂਫੀਆ ਏਜੰਸੀਆਂ ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
5 ਅਗਲੇ ਹਫ਼ਤੇ ਅਮਰੀਕਾ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ। ਚੀਨ ਵਿੱਚ ਕਿੰਗ ਆਫ਼ ਪ੍ਰਾਫਿਟ ਦੇ ਨਾਮ ਨਾਲ ਮਸ਼ਹੂਰ ਇੱਕ ਬਾਂਦਰ ਨੇ ਭਵਿੱਖਬਾਣੀ ਕੀਤੀ ਹੈ ਕਿ ਡੋਨਲਡ ਟਰੰਪ ਹੀ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇਸ ਬਾਂਦਰ ਦੀਆਂ ਕੀਤੀਆਂ ਭਵਿੱਖ ਵਾਣੀਆਂ ਸੱਚ ਸਾਬਤ ਹੋਈਆਂ ਹਨ।
6 ਨੈਸ਼ਨਲ ਜਿਓਗ੍ਰਾਫਿਕ ਦੇ ਕਵਰ ਪੇਜ ਉੱਤੇ 1985 ਵਿੱਚ ਤਸਵੀਰ ਛਪਣ ਮਗਰੋਂ ਮਸ਼ਹੂਰ ਹੋਈ ਸ਼ਰਬਤ ਗੁਲਾ ਨੂੰ ਅਫ਼ਗ਼ਾਨਿਸਤਾਨ ਰਵਾਨਾ ਕੀਤਾ ਜਾਵੇਗਾ। ਸ਼ਰਬਤ ਨੂੰ ਪਾਕਿਸਤਾਨ ਵਿੱਚ ਫ਼ਰਜ਼ੀ ਦਸਤਾਵੇਜ਼ਾਂ ਦੇ ਨਾਲ ਰਹਿਣ ਕਾਰਨ ਗ੍ਰਿਫ਼ਤਾਰ ਕਰ 15 ਦਿਨ ਦੀ ਕੈਦ ਦਿੱਤੀ ਗਈ ਸੀ।
7 ਅਮਰੀਕਾ ਨੇ ਅਲ-ਕਾਇਦਾ ਦੇ ਇੱਕ ਵੱਡੇ ਲੀਡਰ ਫ਼ਾਰੂਕ ਅਲ-ਕਤਾਨੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਜਿਸ ਦੀ ਮੌਤ ਅਫ਼ਗ਼ਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਹਮਲੇ ਦੌਰਾਨ ਹੋਈ। ਬੀਬੀਸੀ ਦੀ ਖ਼ਬਰ ਮੁਤਾਬਿਕ ਅਮਰੀਕਾ ਨੇ ਦੱਸਿਆ ਕਿ ਇਹ ਹਮਲਾ ਅਕਤੂਬਰ ਵਿੱਚ ਕੀਤਾ ਗਿਆ।
8 ਇਰਾਕ ਦੇ ਸ਼ਹਿਰ ਮੋਸੂਲ ਵਿੱਚ ਇਰਾਕੀ ਸੈਨਾ ਨੇ ਆਈ ਐਸ ਵਿਰੁੱਧ ਅਭਿਆਨ ਹੋਰ ਤੇਜ਼ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਆਈ ਐੱਸ ਮੁਖੀ ਬਗ਼ਦਾਦੀ ਦਾ ਗੜ੍ਹ ਮੰਨੇ ਜਾਂਦੇ ਮੋਸੁਲ ਤੋਂ ਬਗ਼ਦਾਦੀ ਭੱਜ ਨਿਕਲਿਆ ਹੈ।
9 ਤਿੱਬਤ ਦੇ ਅਧਿਆਤਮਕ ਨੇਤਾ ਦਲ਼ਾਈ ਲਾਮਾ ਨੇ ਕਿਹਾ ਕਿ ਉਹ ਭਾਰਤ ਦੇ ਪੁੱਤਰ ਹਨ ਅਤੇ ਪ੍ਰਾਚੀਨ ਵਿਚਾਰਾਂ ਦੇ ਸੰਦੇਸ਼ ਵਾਹਕ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਹੀ ਚਾਵਲ ਅਤੇ ਦਾਲ ਤੇ ਜੀਵਤ ਹਨ।
10 ਅਫਿਗਾਨਿਸਤਾਨ ਦੇ ਫਰਿਆਬ ਵਿੱਚ ਸੜਕ ਕਿਨਾਰੇ ਇੱਕ ਬੰਬ ਧਮਾਕੇ ਨਾਲ 11 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਜ਼ਖਮੀ ਹੋਏ, ਜੋ ਕਿ ਇੱਕ ਬਾਰਾਤ ਵਿੱਚ ਜਾ ਰਹੇ ਸਨ। ਇਹ ਘਟਨਾ ਸ਼ੁੱਕਰਵਾਰ ਦੀ ਹੈ ਜਿਸ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਪਰ ਅਧਿਕਾਰੀਆਂ ਨੇ ਤਾਲਿਬਾਨ ਨੂੰ ਜ਼ਿੰਮੇਵਾਰ ਦੱਸਿਆ ਹੈ।