1...ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੋ ਕੰਪਨੀਆਂ ਅਮਰੀਕਾ ਨੂੰ ਛੱਡ ਦੂਜੇ ਦੇਸ਼ਾਂ ਵਿੱਚ ਜਾਣਗੀਆਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਟਰੰਪ ਮੁਤਾਬਕ ਜੇਕਰ ਕੰਪਨੀਆਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
2….ਅਮਰੀਕਾ ਨੇ ਪਾਕਿਸਤਾਨ ਦੇ ਝੂਠ ਦੀ ਪੋਲ ਖੋਲ੍ਹ ਦਿੱਤੀ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੀ ਟੀਮ ਨੇ ਬਿਆਨ ਜਾਰੀ ਕਰ ਪਾਕਿਸਤਾਨ ਦੇ ਦਾਅਵਿਆਂ ਦਾ ਸੱਚ ਸਾਹਮਣੇ ਲਿਆਂਦਾ ਹੈ ਜਿਸ ਵਿੱਚ ਪਾਕਿਸਤਾਨ ਨੇ ਕਿਹਾ ਸੀ ਕਿ ਟਰੰਪ ਨੇ ਨਵਾਜ਼ ਸ਼ਰੀਫ ਦੀ ਤਾਰੀਫ ਕੀਤੀ ਹੈ।
3...ਦਰਅਸਲ ਪਾਕਿਸਤਾਨੀ ਪੀ.ਐਮ. ਨਵਾਜ਼ ਸ਼ਰੀਫ ਨੇ ਟਰੰਪ ਨੂੰ ਵਧਾਈ ਦੇਣ ਲਈ ਫੋਨ ਕੀਤਾ ਸੀ ਜਿਸ ਮਗਰੋਂ ਪਾਕਿਸਤਾਨ ਨੇ ਕਿਹਾ ਕਿ ਟਰੰਪ ਨੇ ਸ਼ਰੀਫ ਨੂੰ ਵਧੀਆ ਇਨਸਾਨ ਦੱਸਿਆ ਤੇ ਪਾਕਿਸਤਾਨ ਦੀ ਹਰ ਮੁਸ਼ਕਲ ਦੂਰ ਕਰਨ ਦਾ ਵਾਅਦਾ ਕੀਤਾ। ਜਦਕਿ ਟਰੰਪ ਦੀ ਟੀਮ ਵੱਲੋਂ ਜਾਰੀ ਬਿਆਨ ਵਿੱਚ ਪਾਕਿਸਤਾਨ ਦੇ ਦਾਅਵਿਆਂ ਦਾ ਜ਼ਿਕਰ ਵੀ ਨਹੀਂ ਹੈ।
4...ਡੋਨਲਡ ਟਰੰਪ ਨੇ ਜਨਰਲ ਜੇਮਸ ਮੈਟਿਸ ਨੂੰ ਨਵੇਂ ਰੱਖਿਆ ਮੰਤਰੀ ਦੇ ਤੌਰ 'ਤੇ ਚੁਣਿਆ ਹੈ। ਬੀ.ਬੀ.ਸੀ. ਦੀ ਖਬਰ ਮੁਤਾਬਕ ਟਰੰਪ ਨੇ ਮੈਟਿਸ ਦਾ ਜ਼ਿਕਰ ਕਰਦੇ ਉਨ੍ਹਾਂ ਨੂੰ ਬਿਹਤਰੀਨ ਦੱਸਿਆ। ਮੈਡ ਡਾਗ ਦੇ ਨਾਮ ਨਾਲ ਮਸ਼ਹੂਰ ਮੈਟਿਸ ਮੱਧ ਪੂਰਬੀ ਰਾਸ਼ਟਰਾਂ ਪ੍ਰਤੀ ਓਬਾਮਾ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਹਨ।
5….ਥਾਈਲੈਂਡ ਦੇ ਯੁਵਰਾਜ ਮਾਹਾ ਵਜੀਰੇਲੋਂਗਕੋਰਨ ਨੂੰ ਦੇਸ਼ ਦਾ ਨਵਾਂ ਰਾਜਾ ਐਲਾਨਿਆ ਗਿਆ ਹੈ। ਬੀਬੀਸੀ ਦੀ ਖਬਰ ਮੁਤਾਬਕ ਆਪਣੇ ਮਰਹੂਮ ਪਿਤਾ ਰਾਜਾ ਭੂਮੀਬੋਲ ਦੇ ਦੇਹਾਂਤ ਮਗਰੋਂ ਯੁਵਰਾਜ ਨੂੰ ਗੱਦੀ 'ਤੇ ਬੈਠਣ ਦਾ ਸੱਦਾ ਦਿੱਤਾ ਗਿਆ ਹੈ। ਇੱਕ ਖਾਸ ਸਮਾਗਮ ਵਿੱਚ ਉਨ੍ਹਾਂ ਦਾ ਅਭਿਸ਼ੇਕ ਕੀਤਾ ਗਿਆ।
6…'ਹਾਰਟ ਆਫ ਏਸ਼ੀਆ' ਕਾਨਫਰੰਸ ਲਈ ਐਤਵਾਰ ਨੂੰ ਪਾਕਿਸਤਾਨ ਦੀ ਵਿਦੇਸ਼ ਨੀਤੀ ਦੇ ਸਾਹਕਾਰ ਸਰਤਾਜ ਅਜ਼ੀਜ਼ ਭਾਰਤ ਆਉਣਗੇ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਹੈ।
7…..ਪੇਸ਼ਮਰਗਾ ਅਧਿਕਾਰੀਆਂ ਨੇ ਕਿਹਾ ਕਿ ਇਸਲਾਮਿਕ ਸਟੇਟ ਵੱਲੋਂ 2014 ਤੋਂ ਦੇਸ਼ ਦੇ ਵੱਡੇ ਹਿੱਸੇ ਤੇ ਕੰਟਰੋਲ ਕਰਨ ਦੇ ਬਾਅਦ 1600 ਇਰਾਕੀ ਕੁਰਦ ਪੇਸ਼ਮਰਗਾ ਲੜਾਕੇ ਮਾਰੇ ਗਏ ਹਨ। ਇਹ ਅੰਕੜੇ ਆਈ.ਐਸ. ਨਾਲ ਯੁੱਧ ਸ਼ੁਰੂ ਹੋਣ ਦੇ ਬਾਅਦ ਦੇ ਹਨ।