Large Drone Attacks: ਇਸ ਸਮੇਂ ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਦੱਸ ਦੇਈਏ ਕਿ ਇਹ ਲਗਾਤਾਰ ਵੱਧਦੀ ਜਾ ਰਹੀ ਹੈ। ਰੂਸੀ ਫੌਜ ਨੇ ਬੀਤੀ ਰਾਤ ਯੂਕਰੇਨ ਦੇ ਵੱਖ-ਵੱਖ ਇਲਾਕਿਆਂ 'ਤੇ 200 ਤੋਂ ਵੱਧ ਸਟ੍ਰਾਈਕ ਡਰੋਨਾਂ ਨਾਲ ਹਮਲਾ ਕੀਤਾ ਹੈ। ਇਸ ਹਮਲੇ ਨੇ ਯੂਕਰੇਨ ਦੇ 6 ਮੁੱਖ ਸੂਬਿਆਂ- ਸੁਮੀ, ਖਾਰਕੀਵ, ਨੀਪ੍ਰੋ, ਜ਼ਾਪੋਰਿਜ਼ੀਆ, ਖਮੇਲਨਿਤਸਕੀ ਅਤੇ ਓਡੇਸਾ ਵਿੱਚ ਭਾਰੀ ਤਬਾਹੀ ਮਚਾਈ ਹੈ।

Continues below advertisement

ਜਾਨੀ ਨੁਕਸਾਨ ਅਤੇ ਊਰਜਾ ਸੰਕਟ

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਭਿਆਨਕ ਹਮਲੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਇੱਕ ਬੱਚੇ ਸਣੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਇਨ੍ਹਾਂ ਹਮਲਿਆਂ ਕਾਰਨ ਦੇਸ਼ ਦੀ ਊਰਜਾ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਸ਼ਹਿਰਾਂ ਵਿੱਚ ਬਿਜਲੀ, ਪਾਣੀ ਅਤੇ ਹੀਟਿੰਗ ਦੀ ਸਪਲਾਈ ਠੱਪ ਹੋ ਗਈ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

Continues below advertisement

ਕੜਾਕੇ ਦੀ ਠੰਢ 'ਚ ਮੁਰੰਮਤ ਜਾਰੀ

ਰਾਸ਼ਟਰਪਤੀ ਜ਼ੇਲੈਂਸਕੀ ਨੇ ਕੜਾਕੇ ਦੀ ਠੰਢ ਅਤੇ ਖਰਾਬ ਮੌਸਮ ਦੇ ਬਾਵਜੂਦ 24 ਘੰਟੇ ਕੰਮ ਕਰ ਰਹੇ ਮੁਰੰਮਤ ਦਸਤਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਦਾ ਮੁੱਖ ਉਦੇਸ਼ ਯੂਕਰੇਨ ਦੇ ਊਰਜਾ ਖੇਤਰ ਨੂੰ ਤਬਾਹ ਕਰਨਾ ਹੈ, ਪਰ ਮੁਰੰਮਤ ਟੀਮਾਂ ਹਰ ਸ਼ਹਿਰ ਵਿੱਚ ਸੇਵਾਵਾਂ ਬਹਾਲ ਕਰਨ ਲਈ ਜੁੱਟੀਆਂ ਹੋਈਆਂ ਹਨ।

ਮਦਦ ਦੀ ਲਗਾਈ ਗੁਹਾਰ

ਜ਼ੇਲੈਂਸਕੀ ਨੇ ਦੱਸਿਆ ਕਿ ਪਿਛਲੇ 7 ਦਿਨਾਂ ਵਿੱਚ ਰੂਸ ਨੇ 1,300 ਤੋਂ ਵੱਧ ਅਟੈਕ ਡਰੋਨ, ਲਗਭਗ 1,050 ਗਾਈਡਡ ਏਰੀਅਲ ਬੰਬ ਅਤੇ 29 ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਅਤੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਰੂਸ 'ਤੇ ਦਬਾਅ ਵਧਾਇਆ ਜਾਵੇ ਅਤੇ ਯੂਕਰੇਨ ਨੂੰ ਵਧੇਰੇ ਹਵਾਈ ਰੱਖਿਆ ਪ੍ਰਣਾਲੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਇਨ੍ਹਾਂ ਹਵਾਈ ਹਮਲਿਆਂ ਨੂੰ ਹਵਾ ਵਿੱਚ ਹੀ ਨਾਕਾਮ ਕੀਤਾ ਜਾ ਸਕੇ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।