Syria Mosque Blast: ਸੀਰੀਆ ਦਾ ਹੋਮਸ ਸ਼ਹਿਰ ਉਸ ਸਮੇਂ ਦਹਿਲ ਗਿਆ ਜਦੋਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਦਰਅਸਲ, ਸ਼ਹਿਰ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਭਿਆਨਕ ਬੰਬ ਧਮਾਕਾ ਹੋਇਆ। ਇਸ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

Continues below advertisement

ਮਸਜਿਦ ਦੇ ਅੰਦਰ ਲਗਾਏ ਗਏ ਵਿਸਫੋਟਕ

ਇਹ ਧਮਾਕਾ ਹੋਮਸ ਸ਼ਹਿਰ ਦੇ ਵਾਦੀ ਅਲ-ਦਹਾਬ ਇਲਾਕੇ ਵਿੱਚ ਸਥਿਤ ਇਮਾਮ ਅਲੀ ਬਿਨ ਅਬੀ ਤਾਲਿਬ ਮਸਜਿਦ ਦੇ ਅੰਦਰ ਹੋਇਆ। ਸੁਰੱਖਿਆ ਸੂਤਰਾਂ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਸਜਿਦ ਦੇ ਅੰਦਰ ਵਿਸਫੋਟਕ ਉਪਕਰਣ (Explosive devices) ਪਹਿਲਾਂ ਹੀ ਲਗਾਏ ਗਏ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦੀਆਂ ਕੰਧਾਂ ਵੀ ਹਿੱਲ ਗਈਆਂ ਅਤੇ ਅੰਦਰ ਚਾਰੇ ਪਾਸੇ ਧੂੰਆਂ ਫੈਲ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਐਂਬੂਲੈਂਸਾਂ ਦੀਆਂ ਆਵਾਜ਼ਾਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ।

Continues below advertisement

ਜਾਣੋ ਕਿੰਨਾਂ ਨੂੰ ਬਣਾਇਆ ਗਿਆ ਨਿਸ਼ਾਨਾ?

ਦੱਸ ਦੇਈਏ ਕਿ ਜਿਸ ਇਲਾਕੇ ਵਿੱਚ ਇਹ ਹਮਲਾ ਹੋਇਆ, ਉੱਥੇ ਮੁੱਖ ਤੌਰ 'ਤੇ ਅਲਾਵਾਈਟ (Alawite) ਘੱਟ ਗਿਣਤੀ ਭਾਈਚਾਰਾ ਰਹਿੰਦਾ ਹੈ। ਸੀਰੀਆ ਦੇ ਸਾਬਕਾ ਸ਼ਾਸਕ ਬਸ਼ਰ ਅਲ-ਅਸਦ ਵੀ ਇਸੇ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਸਾਲ 2024 ਵਿੱਚ ਅਸਦ ਦੀ ਸੱਤਾ ਦੇ ਪਤਨ ਤੋਂ ਬਾਅਦ, ਇਸ ਘੱਟ ਗਿਣਤੀ ਭਾਈਚਾਰੇ ਵਿਰੁੱਧ ਕਤਲ ਅਤੇ ਅਗਵਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।

'ਅੱਤਵਾਦੀ ਧਮਾਕਾ' ਕਰਾਰ 

ਸੀਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਨੂੰ ਇੱਕ 'ਅੱਤਵਾਦੀ ਧਮਾਕਾ' ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ ਇਸਲਾਮੀ ਅਧਿਕਾਰੀਆਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਿਸੇ ਧਾਰਮਿਕ ਸਥਾਨ 'ਤੇ ਇਹ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਦਮਿਸ਼ਕ ਦੇ ਇੱਕ ਚਰਚ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ 25 ਲੋਕ ਮਾਰੇ ਗਏ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।