ਨਵੀਂ ਦਿੱਲੀ: ਜਾਪਾਨ ਨੇ ਆਪਣੇ ਰਿਸਰਚ ਵਰਕ ਤੇ ਇਨੋਵੇਸ਼ਨ ਨਾਲ ਦੁਨੀਆ ‘ਚ ਆਪਣਾ ਨਾਂ ਕੀਤਾ ਹੈ। ਹਾਲ ਹੀ ‘ਚ ਜਾਪਾਨ ਨੇ ਬੁਲੇਟ ਟ੍ਰੇਨ ਅਲਫਾ ਐਕਸ਼ ਪੇਸ਼ ਕੀਤੀ ਹੈ ਜਿਸ ਨੂੰ 2030 ਤਕ ਲੌਂਚ ਕੀਤਾ ਜਾਵੇਗਾ। ਦਸ ਡੱਬਿਆਂ ਵਾਲੀ ਇਸ ਬੁਲੇਟ ਟ੍ਰੇਨ ਦੀ ਟੌਪ ਸਪੀਡ 360 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਖਾਸੀਅਤ ਹੈ ਕਿ ਟ੍ਰੇਨ ਦੀ ਪੁਆਇੰਟੇਡ ਨੋਜ਼ 72 ਫੁੱਟ ਲੰਬੀ ਹੈ।


ਇਸ ਬੁਲੇਟ ਟ੍ਰੇਨ ਨੂੰ ਟ੍ਰੈਕ ‘ਤੇ ਉਤਾਰਨ ਤੋਂ ਪਹਿਲਾਂ ਟ੍ਰੇਨ ਨੂੰ ਤਿੰਨ ਸਾਲ ਦੀ ਟੈਸਟਿੰਗ ਤੋਂ ਲੰਘਣਾ ਪਵੇਗਾ। ਇਸ ਦੇ ਨਾਲ ਹੀ ਜਾਪਾਨ ਆਪਣੇ ਬੁਲੇਟ ਟ੍ਰੇਨ ਨੈੱਟਵਰਕ ਨੂੰ ਵਧਾਉਣ ਲਈ ਵੀ ਕੰਮ ਕਰ ਰਿਹਾ ਹੈ। ਜਾਪਾਨ ਦੇ ਉੱਤਰੀ ਹੋਕਾਇਡੋ ਖੇਤਰ ਦੇ ਮੁੱਖ ਸ਼ਹਿਰ ਸਾਪੋਰੋ ਨੂੰ ਵੀ ਇਸ ਅਲਟ੍ਰਾ ਫਾਸਟ ਨੈੱਟਵਰਕ ਨਾਲ ਜੋੜਿਆ ਜਾਵੇਗਾ।



ਇਨ੍ਹਾਂ ਦੋਵਾਂ ਸ਼ਹਿਰਾਂ ਵਿਚਾਲੇ ਦੂਰੀ 1163 ਕਿਲੋਮੀਟਰ ਹੈ। ਜਦੋਂ ਇਹ ਤੇਜ਼ ਰਫ਼ਤਾਰ ਟ੍ਰੇਨ ਆਪਣੀ ਟੌਪ ਸਪੀਡ ਨਾਲ ਦੌੜੇਗੀ ਤਾਂ ਟੋਕੀਓ ਤੋਂ ਸਾਪੋਰੋ ਤਕ ਦੇ ਸਫ਼ਰ ਨੂੰ ਮਹਿਜ਼ ਸਾਢੇ ਚਾਰ ਘੰਟਿਆਂ ‘ਚ ਤੈਅ ਕੀਤਾ ਜਾ ਸਕੇਗਾ। ਇਸ ਟ੍ਰੇਨ ‘ਚ ਕਈ ਬਿਹਤਰੀਨ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ‘ਚ ਏਅਰ ਬ੍ਰੇਕ ਦੇ ਨਾਲ ਨੌਰਮਲ ਬ੍ਰੇਕ, ਟ੍ਰੈਕ ਨੇੜੇ ਮੈਗਨੈਟਿਕ ਪਲੇਟਸ ਲੱਗੇ ਹਨ।

ਲੇਟੇਸਟ ਫੀਚਰਸ ਨਾਲ ਲੈਸ ਇਹ ਬੁਲੇਟ ਟ੍ਰੇਨ ਸੁਪੀਰੀਅਰ ਲਗਜ਼ਰੀ ਤੇ ਹਾਈ ਲੇਵਲ ਕੰਫਰਟ ਦਾ ਬੇਹਤਰੀਨ ਨਮੂਨਾ ਹੈ। ਇਸ ‘ਚ ਕਈ ਅਜਿਹੇ ਫੀਚਰਸ ਹਨ ਜਿਨ੍ਹਾਂ ਕਰਕੇ ਇਸ ‘ਤੇ ਭੂਚਾਲ ਦਾ ਵੀ ਕੋਈ ਅਸਰ ਨਹੀ ਹੋਵੇਗਾ।