ਨਵੀਂ ਦਿੱਲੀ: ਅਮਰੀਕੀ ਦੀ ਲੇਖਿਕਾ ਤੇ ਕਾਲਮ ਨਵੀਸ ਈ. ਜੀਨ ਕੈਰੋਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਉਸ ਨਾਲ 23 ਸਾਲ ਪਹਿਲਾਂ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਹਨ। ਕੈਰੋਲ ਨੇ ਆਪਣੀ ਕਿਤਾਬ ‘ਵੱਟ ਡੂ ਵੀ ਨੀਡ ਮੈਨ ਫ਼ੌਰ?” ‘ਚ ਲਿਖਿਆ ਹੈ ਕਿ ਟਰੰਪ ਨੇ ਨਿਊਯਾਰਕ ‘ਚ ਲਗਜ਼ਰੀ ਡਿਪਾਰਟਮੈਂਟਲ ਸਟੋਰ ਬਰਗਡੋਰਫ ਗੁਡਮੈਨ ਦੇ ਡ੍ਰੈਸਿੰਗ ਰੂਮ ‘ਚ 1990 ਦੇ ਦਹਾਕੇ ਦੇ ਮੱਧ ‘ਚ ਜਿਣਸੀ ਸ਼ੋਸ਼ਣ ਕੀਤਾ ਸੀ।

ਉੱਧਰ, ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਟਰੰਪ ਦਾ ਕਹਿਣਾ ਹੈ ਕਿ ਉਹ ਕੈਰੋਲ ਨੂੰ ਆਪਣੀ ਜ਼ਿੰਦਗੀ ‘ਚ ਇੱਕ ਵਾਰ ਵੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਕੈਰੋਲ ਆਪਣੀ ਕਿਤਾਬ ‘ਚ ਝੂਠ ਬੋਲ ਰਹੀ ਹੈ ਅਤੇ ਇਸ ਕਿਤਾਬ ਨੂੰ ਫਿਕਸ਼ਨ ਦੇ ਤੌਰ ‘ਤੇ ਵੇਚਿਆ ਜਾਣਾ ਚਾਹੀਦਾ ਹੈ।


ਟਰੰਪ ਨੇ ਇਸ ਨੂੰ ਪੂਰੀ ਤਰ੍ਹਾਂ ਫੇਕ ਨਿਊਜ਼ ਕਰਾਰ ਦਿੱਤਾ ਹੈ। ਕੈਰੋਲ ਦੀ ਕਿਤਾਬ ਦਾ ਕੁਝ ਹਿੱਸਾ ਨਿਊ ਛਾਰਕ ਮੈਗਜ਼ੀਨ ਦੀ ਵੈੱਬਸਾਈਟ ‘ਤੇ ਛਪੇ ਹਨ। ਕੈਰੋਲ ਨੇ ਪ੍ਰਿੰਟਡ ਹਿੱਸੇ ‘ਚ ਕੀਤੇ ਵੀ ਟਰੰਪ ਦਾ ਨਾਂਅ ਤਕ ਨਹੀਂ ਲਿਖਿਆ। ਟਰੰਪ ਦਾ ਨਾਂ ਟਾਈਟਲ ‘ਚ ਦਿੱਤਾ ਗਿਆ ਹੈ। ਇਸ ‘ਚ ਲਿਖਿਆ ਹੈ, “ਘਿਨਾਉਣੇ ਆਦਮੀ ਟਰੰਪ ਨੇ 23 ਸਾਲ ਪਹਿਲਾਂ ਬਰਗਡੋਰਫ ਗੁਡਮੈਨ ਡ੍ਰੈਸਿੰਗ ਰੂਮ ‘ਚ ਮੇਰਾ ਸ਼ੋਸ਼ਣ ਕੀਤਾ। ਪਰ ਮੇਰੀ ਜ਼ਿੰਦਗੀ ‘ਚ ਆਉਣ ਵਾਲੇ ਡਰਾਉਣੇ ਲੋਕਾਂ ‘ਚ ਉਹ ਸਿਰਫ ਇਕੱਲਾ ਆਦਮੀ ਨਹੀਂ ਸੀ।”

75 ਸਾਲਾ ਕੈਰੋਲ ਅੇਲੇ ਮੈਗਜ਼ੀਨ ਦੇ ਲਈ ਲੰਬੇ ਸਮੇਂ ਤੋਂ ਆਰਟੀਕਲ ਲਿਖਦੀ ਹੈ। ਕੈਰੋਲ ਉਨ੍ਹਾਂ 16 ਔਰਤਾਂ ‘ਚ ਸ਼ਾਮਲ ਦੀ ਜਿਨ੍ਹਾਂ ਨੇ ਜਨਤਕ ਤੌਰ ‘ਤੇ ਟਰੰਪ ‘ਤੇ ਪਿਛਲੇ ਦਹਾਕੇ ਜਿਣਸੀ ਸੋਸ਼ਣ ਅਤੇ ਬੁਰੇ ਵਤੀਰੇ ਦੇ ਇਲਜ਼ਾਮ ਲਗਾਏ ਹਨ।