ਬੀਜਿੰਗ: ਚੀਨ ਵਿੱਚ ਕੋਰੋਨਾਵਾਇਰਸ (Coronavirus) ਦੀ ਸੰਕਰਮਣ ਦਾ ਕੇਂਦਰ ਵੁਹਾਨ ਸੀ, ਹੁਣ ਇੱਥੇ ਕੋਈ ਸੰਕਰਮਿਤ ਮਰੀਜ਼ ਨਹੀਂ ਹੈ। ਵੁਹਾਨ (Wuhan) ਸ਼ਹਿਰ ਲਗਪਗ ਇੱਕ ਕਰੋੜ ਲੋਕਾਂ ਦੀ ਜਾਂਚ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੈ। ਇੱਥੇ ਸੰਕਰਮਣ ਦੇ ਆਖਰੀ ਤਿੰਨ ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸੰਕਰਮਣ ਦਾ ਕੇਸ ਬਾਹਰੋਂ ਪੰਜ ਲੋਕਾਂ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਵਿੱਚੋਂ ਚਾਰ ਸ਼ੰਘਾਈ ਤੋਂ ਹਨ ਤੇ ਇੱਕ ਸਿਚੁਆਨ ਸੂਬੇ ਦਾ ਹੈ। ਵੀਰਵਾਰ ਨੂੰ ਸੰਕਰਮਣ ਦੇ ਸੰਕੇਤ ਨਾ ਨਜ਼ਰ ਆਉਣ ਵਾਲੇ ਤਿੰਨ ਕੇਸ ਰਿਪੋਰਟ ਕੀਤੇ ਗਏ। ਇਸ ਤੋਂ ਬਾਅਦ ਅਜਿਹੇ ਮਾਮਲਿਆਂ ਦੀ ਗਿਣਤੀ 297 ਹੋ ਗਈ। ਇਹ ਸਾਰੇ ਡਾਕਟਰੀ ਨਿਗਰਾਨੀ ਹੇਠ ਹਨ।

ਚੀਨ ਵਿੱਚ ਹੁਣ ਸਿਰਫ ਕੋਰੋਨਾ ਦੇ 66 ਮਰੀਜ਼ ਬਚੇ:

ਚੀਨ ਵਿੱਚ ਹੁਣ ਤਕ ਕੁਲ 83,027 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ ਹਸਪਤਾਲ ਵਿੱਚ ਇਸ ਵੇਲੇ ਸਿਰਫ 66 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 78,327 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਤੇ ਘਰ ਚਲੇ ਗਏ ਹਨ। ਉਸੇ ਸਮੇਂ, 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਵੁਹਾਨ ਵਿੱਚ ਬੁੱਧਵਾਰ ਨੂੰ ਮਿਲੇ ਅੰਕੜਿਆਂ ਅਨੁਸਾਰ, ਅਜੇ ਵੀ 245 ਲੋਕ ਸੰਕਰਮਿਤ ਹਨ, ਪਰ ਉਨ੍ਹਾਂ ‘ਚ ਸੰਕਰਮਣ ਦੇ ਲੱਛਣ ਨਜ਼ਰ ਨਹੀਂ ਆਉਂਦੇ। ਵੁਹਾਨ ਸ਼ਹਿਰ ਨੇ 14 ਮਈ ਤੋਂ ਲਗਪਗ 99 ਲੱਖ ਲੋਕਾਂ ਦਾ ਨਿਊਕਲੀਇਕ ਐਸਿਡ ਟੈਸਟ ਕਰਵਾਇਆ ਹੈ। ਬਿਨਾਂ ਕਿਸੇ ਲੱਛਣ ਦੇ ਲਾਗ ਲੱਗਣ ਦੀ ਦਰ ਦਸ ਹਜ਼ਾਰ ਵਿੱਚੋਂ ਸਿਰਫ 0.303 ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904