ਆਸਟਰੇਲੀਆ 'ਚ ਭਾਰਤੀ ਕੁੜੀ ਨੇ ਸੈਲਫੀ ਦੇ ਚੱਕਰ 'ਚ ਗਵਾਈ ਜਾਨ
ਏਬੀਪੀ ਸਾਂਝਾ | 21 May 2018 05:31 PM (IST)
ਮੈਲਬੌਰਨ: ਆਸਟਰੇਲੀਆ 'ਚ 20 ਸਾਲਾ ਭਾਰਤੀ ਕੁੜੀ ਦੀ ਸੈਲਫੀ ਲੈਣ ਦੌਰਾਨ 40 ਮੀਟਰ ਉੱਚਾਈ ਤੋਂ ਸਮੁੰਦਰ 'ਚ ਡਿੱਗ ਜਾਣ ਕਾਰਨ ਮੌਤ ਹੋ ਗਈ। ਅੰਕਿਤਾ ਅਸਟਰੇਲੀਆ ਦੇ ਪਰਥ ਸ਼ਹਿਰ 'ਚ ਪੜ੍ਹਾਈ ਕਰ ਰਹੀ ਸੀ। ਡਿੱਗਣ ਤੋਂ ਪਹਿਲਾਂ ਉਹ ਉੱਛਲ ਕੁੱਦ ਰਹੀ ਸੀ ਤੇ ਆਪਣੇ ਦੋਸਤਾਂ ਨਾਲ ਸੈਲਫੀ ਲੈਣ ਲੱਗਿਆਂ ਆਪਣਾ ਸੰਤੁਲਨ ਗਵਾ ਬੈਠੀ। ਹਾਲਾਕਿ ਉਸ ਦੇ ਇੱਕ ਦੋਸਤ ਮੁਤਾਬਕ ਉਹ ਬੜੀ ਹੀ ਸਾਵਧਾਨੀ ਨਾਲ ਫੋਟੋ ਲੈ ਰਹੀ ਸੀ ਪਰ ਅਚਾਨਕ ਉਸ ਦਾ ਪੈਰ ਫਿਸਲ ਗਿਆ। ਘਟਨਾ ਤੋਂ ਇੱਕ ਘੰਟੇ ਦਰਮਿਆਨ ਹੀ ਉਸਦੀ ਲਾਸ਼ ਨੂੰ ਪਾਣੀ 'ਚੋਂ ਕੱਢ ਲਿਆ ਗਿਆ ਹੈ। ਪੁਲਿਸ ਵੱਲੋਂ ਉਸਦੇ ਮਾਪਿਆਂ ਨਾਲ ਸੰਪਰਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।