Youngest Billionaire List 2024: ਫੋਰਬਸ ਨੇ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਕੁੱਲ 2781 ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਸੂਚੀ ਵਿੱਚ 19 ਸਾਲਾਂ ਦੀ ਇੱਕ ਕੁੜੀ ਨੇ ਵੀ ਜਗ੍ਹਾ ਬਣਾਈ ਹੈ। ਫੋਰਬਸ ਦੀ ਅਰਬਪਤੀਆਂ(Billionaire) ਸੂਚੀ ਮੁਤਾਬਕ, 19 ਸਾਲ ਦੀ ਬ੍ਰਾਜੀਲੀਅਨ ਵਿਦਿਆਰਥੀ ਲਿਵੀਆ ਵੋਇਗਟ (Livia Voigt) ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਹੋਣ ਦਾ ਖਿਤਾਬ ਮਿਲਿਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਇਟਲੀ ਦੀ 19 ਸਾਲਾ ਕੁੜੀ ਕਲੇਮੇਂਟ ਡੇਲ ਕੋਲ ਸੀ ਇਹ ਲਿਵੀਆ ਤੋਂ ਮਹਿਜ਼ 2 ਮਹੀਨੇ ਵੱਡੀ ਹੈ।
ਕੌਣ ਹੈ Livia Voigt ?
ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਦਾ ਖਿਤਾਬ ਹਾਸਲ ਕਰਨ ਵਾਲੀ ਲਿਵੀਆ ਵੋਇਗਾਟ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਪਰਿਵਾਰ ਦੀ ਕੰਪਨੀ ਬ੍ਰਾਜੀਲ ਵਿੱਚ ਮੋਟਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ ਹੈ। WEG ਨਾਮ ਦੀ ਇਸ ਮੋਟਰ ਕੰਪਨੀ ਵਿੱਚ ਲਿਵੀਆ ਦਾ ਸਭ ਤੋਂ ਵੱਡਾ ਹਿੱਸਾ ਹੈ। ਇਸ ਕੰਪਨੀ ਦੀ ਸ਼ੁਰੂਆਤ ਲਿਵੀਆ ਦੇ ਦਾਦਾ Werner Ricardo Voigt ਨੇ ਕੀਤੀ ਸੀ। ਫੋਰਬਸ ਦੀ ਲਿਸਟ ਮੁਤਾਬਕ ਲਿਵੀਆ ਵੋਇਗਾਟ ਦੀ ਕੁੱਲ ਨੈੱਟ ਵਰਥ 1.1 ਬਿਲੀਅਨ ਡਾਲਰ ਹੈ।
ਭਾਰਤ ਵਿੱਚ ਸਭ ਤੋਂ ਨੌਜਵਾਨ ਅਰਬਪਤੀ ਕੌਣ ?
ਜ਼ੀਰੋਧਾ (Zerodha) ਦੇ ਸੰਸਥਾਪਕ ਨਿਤੀਨ ਕਾਮਥ ਤੇ ਨਿਖਿਲ ਕਾਮਥ ਦਾ ਨਾਂਅ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦੀ ਸੂਚੀਆਂ ਵਿੱਚ ਸਿਖਰ ਉੱਤੇ ਹੈ। ਇਸ ਤੋਂ ਇਲਾਵਾ ਦਿੱਗਜ ਈ-ਕਮਾਰਸ ਪਲੇਟਫਾਰਮ ਫਿਲਪਕਾਰਟ ਦੇ ਸਚਿਨ ਤੇ ਬਿੰਨੀ ਬਾਂਸਲ ਨੂੰ ਵੀ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦੀ ਖਿਤਾਬ ਮਿਲਿਆ ਹੈ।
ਕੌਣ ਹੈ ਭਾਰਤ ਦੀ ਸਭ ਤੋਂ ਅਮੀਰ ਮਹਿਲਾ ?
ਫੋਰਬਸ ਦੁਆਰਾ ਜਾਰੀ ਅਰਬਪਤੀਆਂ ਦੀ ਸੂਚੀ ਵਿੱਚ ਲਗਭਗ 200 ਭਾਰਤੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਮੁਕੇਸ਼ ਅੰਬਾਨੀ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਉਭਰੇ ਹਨ, ਜਦੋਂ ਕਿ ਜਿੰਦਲ ਗਰੁੱਪ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਭਾਰਤ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਉਸ ਦੀ ਕੁੱਲ ਜਾਇਦਾਦ 35.5 ਬਿਲੀਅਨ ਡਾਲਰ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।