ਚੰਡੀਗੜ੍ਹ: ਭਾਰਤ ‘ਚ ਇੱਕ ਵਾਰ ਫੇਰ ਤੋਂ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਵੀ ਤੇਜ਼ੀ ਨਾਲ ਹੋ ਰਿਹਾ ਹੈ। ਉਧਰ ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਵੀ ਕੋਰੋਨਾ ਵੈਕਸੀਨੇਸ਼ਨ ਨੇ ਰਫ਼ਤਾਰ ਫੜੀ ਹੋਈ ਹੈ। ਇਸੇ ਦੌਰਾਨ ਕੈਨੇਡਾ ‘ਚ ਰਹਿ ਰਹੇ ਇੱਕ ਭੰਗੜਾ ਕਲਾਕਾਰ ਨੇ ਬੀਤੀ ਦਿਨੀਂ ਕੋਵਿਡ-19 ਦੀ ਵੈਕਸੀਨ ਦੀ ਪਹਿਲੀ ਡੋਜ਼ ਲਈ ਜਿਸ ਦੀ ਖੁਸ਼ੀ ਉਸ ਨੇ ਭੰਗੜਾ ਪਾ ਕੇ ਜ਼ਾਹਰ ਕੀਤੀ।
ਦੱਸ ਦਈਏ ਕਿ ਭੰਗੜਾ ਕਲਾਕਾਰ ਗੁਰਦੀਪ ਪੰਧੇਰ ਨੇ ਇੱਕ ਬਰਫ਼ ਨਾਲ ਜਮੀ ਹੋਈ ਝੀਲ ‘ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦਾ ਵੀਡੀਓ ਉਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਤੇ ਗੁਰਦੀਪ ਦਾ ਇਹ ਵੱਖਰਾ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆਇਆ। ਉਸ ਦੀ 55 ਸੈਕਿੰਡ ਦੀ ਵੀਡੀਓ ਨੂੰ ਹੁਣ ਤਕ 10 ਲੱਖ ਤੋਂ ਵਧ ਲੋਕਾਂ ਨੇ ਵੇਖਿਆ ਹੈ।
ਗੁਰਦੀਪ ਨੇ ਖ਼ੁਦ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ ਤੇ ਉਸ ਨੇ ਆਪਣੇ ਪ੍ਰਸ਼ੰਸਕਾਂ ਤੇ ਫੌਲੋਅਰਸ ਨੂੰ ਦੱਸਿਆ ਕਿ ਟੀਕਾ ਲਗਵਾਉਣ ਤੋਂ ਬਾਅਦ ਉਹ ਸਿੱਧੇ ਯੂਕੋਨ ਵਿਚ ਜੰਮਾ ਹੋਈ ਝੀਲ 'ਤੇ ਗਿਆ ਤੇ ਇਸ ਦੀ ਖੁਸ਼ੀ ਮਨਾਉਣ ਲਈ ਉਸ ਨੇ ਜ਼ਬਰਦਸਤ ਭੰਗੜਾ ਕੀਤਾ।
ਇਹ ਵੀ ਪੜ੍ਹੋ: India vs England, 4th Test: ਇੰਗਲੈਂਡ ਨੇ ਟਾਸ ਜਿੱਤ ਪਹਿਲਾਂ ਚੁਣੀ ਬੱਲੇਬਾਜ਼ੀ, ਭਾਰਤੀ ਟੀਮ 'ਚ ਬੁਮਰਾਹ ਦੀ ਥਾਂ ਸਿਰਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin