ਅਹਿਮਦਾਬਾਦ: ਪਿਛਲੇ ਦੋ ਮੈਚਾਂ ਵਿੱਚ ਹਾਵੀ ਹੋਣ ਵਿੱਚ ਕਾਮਯਾਬ ਭਾਰਤ ਅੱਜ ਸੀਰੀਜ਼ ਦਾ ਚੌਥਾ ਤੇ ਆਖਰੀ ਟੈਸਟ ਜਿੱਤਣ ਲਈ ਮੈਦਾਨ 'ਚ ਉੱਤਰਿਆ ਹੈ। ਭਾਰਤੀ ਟੀਮ ਸੀਰੀਜ਼ 'ਚ 2-1 ਨਾਲ ਅੱਗੇ ਚੱਲ ਰਹੀ ਹੈ ਤੇ ਜੇ ਵਿਰਾਟ ਕੋਹਲੀ ਦੀ ਟੀਮ ਅੰਤਮ ਟੈਸਟ ਮੈਚ ਡਰਾਅ ਵੀ ਕਰਦੀ ਹੈ ਤਾਂ ਉਹ ਇਸ ਨੂੰ ਜੂਨ ਵਿੱਚ ਲਾਰਡਸ ਵਿੱਚ ਹੋਣ ਵਾਲੇ ਫਾਈਨਲ ਵਿੱਚ ਪਹੁੰਚਣਗੇ ਜਿੱਥੇ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।
ਦੱਸ ਦਈਏ ਕਿ ਇੰਗਲੈਂਡ ਦੀ ਟੀਮ ਫਾਈਨਲ ਦੌੜ ਵਿੱਚੋਂ ਬਾਹਰ ਹੋ ਗਈ ਹੈ ਪਰ ਜੇ ਉਹ ਫਾਈਨਲ ਟੈਸਟ ਜਿੱਤ ਜਾਂਦੀ ਹੈ ਤਾਂ ਉਹ ਭਾਰਤ ਨੂੰ ਵੀ ਖਿਤਾਬੀ ਮੈਚ ਵਿੱਚੋਂ ਬਾਹਰ ਕਰ ਦੇਵੇਗੀ ਤੇ ਟਿਮ ਪੇਨ ਦੀ ਅਗਵਾਈ ਵਾਲੀ ਆਸਟਰੇਲੀਆ ਦੀ ਟੀਮ ਨੂੰ ਇਸ ਮੈਚ ਵਿੱਚ ਖੇਡਣ ਦਾ ਮੌਕਾ ਮਿਲੇਗਾ। ਮੈਚ ਸਵੇਰੇ ਸਾਢੇ ਨੌਂ ਵਜੇ ਸ਼ੁਰੂ ਹੋ ਗਿਆ ਹੈ।
ਇੰਗਲੈਂਡ ਦੀ ਟੀਮ ਨੇ ਬੱਲੇਬਾਜ਼ ਡੈਨ ਲਾਰੈਂਸ ਨੂੰ ਸਟੂਅਰਟ ਬ੍ਰਾਡ ਦੀ ਥਾਂ ਤੇ ਆਫ ਸਪਿੰਨਰ ਡੋਮ ਬੇਸ ਨੂੰ ਜੋਫਰਾ ਆਰਚਰ ਦੀ ਥਾਂ ਟੀਮ 'ਚ ਸ਼ਾਮਲ ਕੀਤਾ ਹੈ। ਉਧਰ ਭਾਰਤ ਨੇ ਜਸਪ੍ਰੀਤ ਬੁਮਰਾਹ ਦੀ ਥਾਂ ਮੁਹੰਮਦ ਸਿਰਾਜ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ। ਬੁਮਰਾਹ ਨਿੱਜੀ ਕਾਰਨਾਂ ਕਰਕੇ ਟੀਮ ਤੋਂ ਬਾਹਰ ਹੈ।
ਇੰਗਲੈਂਡ ਦੇ 11 ਖਿਡਾਰੀ
ਜੋਅ ਰੂਟ (ਕਪਤਾਨ), ਡੋਮ ਸਿਬਲੀ, ਜੈਕ ਕਰੋਲੀ, ਜੌਨੀ ਬੇਅਰਸਟੋ, ਬੇਨ ਸਟੋਕਸ, ਓਲੀ ਪੋਪ, ਡੈਨ ਲਾਰੈਂਸ, ਬੇਨ ਫੌਕਸ, ਜੈਕ ਲੀਚ, ਡੋਮਿਨਿਕ ਬੇਸ, ਜੇਮਜ਼ ਐਂਡਰਸਨ।
ਭਾਰਤ ਦੇ 11 ਖਿਡਾਰੀ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਮੁਹੰਮਦ ਸਿਰਾਜ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin