News
News
ਟੀਵੀabp shortsABP ਸ਼ੌਰਟਸਵੀਡੀਓ
X

ਪਹਿਲੀ ਵਿਸ਼ਵ ਜੰਗ 'ਚ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ

Share:
ਲੰਡਨ: ਪਹਿਲੀ ਵਿਸ਼ਵ ਜੰਗ ’ਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀਆਂ ਨਾਲ ਸਬੰਧਤ ਡਾਟਾ ਹੁਣ ਵੈੱਬਸਾਈਟ 'ਤੇ ਮਿਲ ਸਕੇਗਾ। ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਨੇ www.empirefaithwar.com ਵੈੱਬਸਾਈਟ ਤਿਆਰ ਕੀਤੀ ਹੈ। ਇਸ ਵੈੱਬਸਾਈਟ ਦਾ ਮਕਸਦ ਸਿੱਖ ਫੌਜੀਆਂ ਨਾਲ ਸਬੰਧਤ ਵੱਡਾ ਡੇਟਾਬੇਸ ਤਿਆਰ ਕਰਨਾ ਹੈ। ਦਰਅਸਲ ਕਰੀਬ 15 ਲੱਖ ਭਾਰਤੀਆਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਬਹਾਦਰੀ ਦੇ ਜ਼ੌਹਰ ਦਿਖਾਏ ਸਨ। ਵੈੱਬਸਾਈਟ ’ਚ ਸਾਬਕਾ ਫ਼ੌਜੀਆਂ ਦੀ ਇਤਿਹਾਸਕਾਰ ਅਤੇ ਲੇਖਕ ਚਾਰਲਸ ਐਲਨ ਵੱਲੋਂ 30 ਸਾਲ ਪਹਿਲਾਂ ਰਿਕਾਰਡ ਕੀਤੀਆਂ ਗਈਆਂ ਆਡੀਓ ਇੰਟਰਵਿਊਜ਼ ਵੀ ਸ਼ਾਮਲ ਹਨ।     ਭਾਰਤੀ ਫੌਜੀਆਂ ਨੇ ਫਲੈਡਰਜ਼ ਫੀਲਡਜ਼ ਤੋਂ ਲੈ ਕੇ ਮੈਸੋਪੋਟਾਮੀਆ ਦੇ ਤੇਲ ਵਾਲੇ ਇਲਾਕਿਆਂ, ਜੋ ਹੁਣ ਇਰਾਕ ਵਜੋਂ ਜਾਣਿਆ ਜਾਂਦਾ ਹੈ, ’ਚ ਜੰਗ ਦੌਰਾਨ ਬਹਾਦਰੀ ਦਿਖਾਈ ਸੀ। ‘ਸੋਲਜਰ ਮੈਪ’ ’ਚ ਕਰੀਬ ਅੱਠ ਹਜ਼ਾਰ ਸਿੱਖ ਫ਼ੌਜੀਆਂ ਦੇ ਰਿਕਾਰਡ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਿਕਾਰਡ ਨੂੰ ਠੋਸ ਰੂਪ ਦੇਣ ਅਤੇ ਹੋਰ ਗੁਆਚੇ ਜਾਣ ਵਾਲੇ ਅਹਿਮ ਵਿਰਸੇ ਨੂੰ ਸੰਭਾਲਣ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਕਿਹਾ ਕਿ ਜੰਗ ਬਾਰੇ ਸਿੱਖਾਂ ਦੇ ਤਜਰਬੇ ਦਾ ਡੇਟਾਬੇਸ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਕੁਰਬਾਨੀ ਅਤੇ ਮੁਸੀਬਤਾਂ ਨੂੰ ਕਦੇ ਵੀ ਭੁਲਾਇਆ ਨਾ ਜਾ ਸਕੇ।     ਬ੍ਰਿਟਿਸ਼ ਰਾਜ ਸਮੇਂ ਸਿੱਖਾਂ ਦੀ ਆਬਾਦੀ ਭਾਵੇਂ ਦੋ ਫ਼ੀਸਦੀ ਤੋਂ ਵੀ ਘੱਟ ਸੀ ਪਰ ਜੰਗ ਵੇਲੇ ਬ੍ਰਿਟਿਸ਼ ਭਾਰਤੀ ਫ਼ੌਜ ’ਚ ਸਿੱਖ 20 ਫ਼ੀਸਦੀ ਤੋਂ ਵੱਧ ਸਨ। ਇਨ੍ਹਾਂ ਸਿੱਖ ਫ਼ੌਜੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪੱਛਮੀ ਮੋਰਚੇ ’ਤੇ ਸ਼ੁਰੂਆਤੀ ਮਹੀਨਿਆਂ ’ਚ ਅਹਿਮ ਭੂਮਿਕਾ ਨਿਭਾਈ ਅਤੇ ਭਾਈਵਾਲ ਮੁਲਕਾਂ ਨੂੰ ਫ਼ੌਰੀ ਹਾਰ ਤੋਂ ਬਚਾਉਣ ’ਚ ਸਹਾਇਤਾ ਕੀਤੀ। ਪਹਿਲੀ ਵਿਸ਼ਵ ਜੰਗ ਦੇ ਸਿੱਖਾਂ ਦੀ ਕਹਾਣੀ ਨੂੰ ਅਸਲ ਦਸਤਾਵੇਜ਼ਾਂ, ਪ੍ਰਕਾਸ਼ਿਤ ਨਾ ਹੋਈਆਂ ਤਸਵੀਰਾਂ, ਅਖ਼ਬਾਰਾਂ, ਖਤਾਂ, ਕਲਾਕ੍ਰਿਤਾਂ, ਵਰਦੀਆਂ, ਬਹਾਦਰੀ ਮੈਡਲਾਂ ਦੀ ਦੋ ਸਾਲ ਪਹਿਲਾਂ ਲੰਡਨ ’ਚ ਨੁਮਾਇਸ਼ ਲਾਈ ਗਈ ਸੀ।
Published at : 08 Jul 2016 05:28 AM (IST) Tags: website sikh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ 'ਆਪ' ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ, ਬੁਲਾਰਿਆਂ ਦੀ List ਹੋਈ ਜਾਰੀ, ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?

Punjab News: ਪੰਜਾਬ 'ਆਪ' ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ, ਬੁਲਾਰਿਆਂ ਦੀ List ਹੋਈ ਜਾਰੀ, ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?

Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, 'AAP' 'ਚ ਸ਼ਾਮਲ ਹੋਏ ਕਈ ਸੀਨੀਅਰ ਆਗੂ, CM ਮਾਨ ਨਾਲ ਤਸਵੀਰਾਂ ਵਾਇਰਲ...

Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, 'AAP' 'ਚ ਸ਼ਾਮਲ ਹੋਏ ਕਈ ਸੀਨੀਅਰ ਆਗੂ, CM ਮਾਨ ਨਾਲ ਤਸਵੀਰਾਂ ਵਾਇਰਲ...

Punjab News: ਪੰਜਾਬ ਤੋਂ ਵੱਡੀ ਖਬਰ, ਰਾਜਾ ਵੜਿੰਗ ਨੇ ਸਾਬਕਾ DGP ਨੂੰ ਮਾਣਹਾਨੀ ਦਾ ਨੋਟਿਸ ਭੇਜਿਆ, ਕਾਂਗਰਸ ਪ੍ਰਧਾਨ ਬੋਲੇ- ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗਣ...

Punjab News: ਪੰਜਾਬ ਤੋਂ ਵੱਡੀ ਖਬਰ, ਰਾਜਾ ਵੜਿੰਗ ਨੇ ਸਾਬਕਾ DGP ਨੂੰ ਮਾਣਹਾਨੀ ਦਾ ਨੋਟਿਸ ਭੇਜਿਆ, ਕਾਂਗਰਸ ਪ੍ਰਧਾਨ ਬੋਲੇ- ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗਣ...

Punjab News: ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਪੈ ਗਿਆ ਚੀਕ-ਚਿਹਾੜਾ; ਡਰਾਈਵਰ ਨੇ 35 ਬੱਚਿਆਂ ਨੂੰ...

Punjab News: ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਪੈ ਗਿਆ ਚੀਕ-ਚਿਹਾੜਾ; ਡਰਾਈਵਰ ਨੇ 35 ਬੱਚਿਆਂ ਨੂੰ...

Punjab News: ਪੰਜਾਬ 'ਚ ਸਿਆਸਤ ਭੱਖੀ, CM ਮਾਨ ਦੀ ਪਤਨੀ 'ਤੇ 5 ਕਰੋੜ ਰੁਪਏ ਦੀ ਰਿਸ਼ਵਤ ਦੇ ਲੱਗੇ ਇਲਜ਼ਾਮ, ਹੁਣ ਡਾ. ਗੁਰਪ੍ਰੀਤ ਕੌਰ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਨੂੰ ਭੇਜਿਆ ਕਾਨੂੰਨੀ ਨੋਟਿਸ...

Punjab News: ਪੰਜਾਬ 'ਚ ਸਿਆਸਤ ਭੱਖੀ, CM ਮਾਨ ਦੀ ਪਤਨੀ 'ਤੇ 5 ਕਰੋੜ ਰੁਪਏ ਦੀ ਰਿਸ਼ਵਤ ਦੇ ਲੱਗੇ ਇਲਜ਼ਾਮ, ਹੁਣ ਡਾ. ਗੁਰਪ੍ਰੀਤ ਕੌਰ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਨੂੰ ਭੇਜਿਆ ਕਾਨੂੰਨੀ ਨੋਟਿਸ...

ਪ੍ਰਮੁੱਖ ਖ਼ਬਰਾਂ

School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...

School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...

Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...

Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...

DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ

DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ

5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ

5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ