News
News
ਟੀਵੀabp shortsABP ਸ਼ੌਰਟਸਵੀਡੀਓ
X

ਹੁਣ ਵਿਦੇਸ਼ਾਂ 'ਚ ਸਿੱਖਾਂ 'ਤੇ ਨਹੀਂ ਹੋਣਗੇ ਨਸਲੀ ਹਮਲੇ !

Share:
ਨਿਊਯਾਰਕ: ਅਮਰੀਕਾ 'ਚ 'ਸਿੱਖ ਪ੍ਰਾਜੈਕਟ' ਤਸਵੀਰ ਪ੍ਰਦਰਸ਼ਨੀ ਲਗਾਈ ਗਈ ਹੈ। ਇਹ ਪ੍ਰਦਰਸ਼ਨੀ 17-25 ਸਤੰਬਰ ਤੱਕ ਚੱਲੇਗੀ। ਇਸ ਰਾਹੀਂ ਸਿੱਖਾਂ ਦੀ ਸਹੀ ਪਹਿਚਾਣ ਨੂੰ ਦਰਸਾਇਆ ਜਾ ਰਿਹਾ ਹੈ। 2001 ਦੀ ਘਟਨਾ ਦੇ 15 ਸਾਲ ਬੀਤ ਜਾਣ 'ਤੇ ਵੀ ਅਮੇਰਿਕਨ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਸਤੰਬਰ 2011 'ਚ ਸਿੱਖਾਂ ਨੂੰ ਮੁਸਲਿਮ ਸਮਝ ਕੇ ਕੀਤੇ ਗਏ ਹਮਲਿਆਂ ਦੌਰਾਨ ਕਈ ਸਿੱਖ ਮਾਰ ਦਿੱਤੇ ਗਏ ਸਨ, ਜਿਨਾਂ ਨੂੰ ਸਿੱਖ ਭਾਈਚਾਰਾ ਅੱਜ ਤੱਕ ਭੁਲਾ ਨਹੀਂ ਸਕਿਆ। KONICA MINOLTA DIGITAL CAMERA ਯੂਨਾਈਟਿਡ ਨੇਸ਼ਨ ਪ੍ਰਤੀ ਸਿੱਖਾਂ ਦੀਆਂ ਸੇਵਾਵਾਂ ਤੇ ਪਹਿਚਾਣ ਪ੍ਰਤੀ ਅਮਰੀਕਨ ਸਿੱਖਾਂ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁਹਿੰਮ ਦੇ ਤਹਿਤ ਅੱਜ ਤੋਂ ਨਿਊਯਾਰਕ 'ਚ ਭਾਰਤੀ ਮੂਲ ਦੇ ਅਮਰੀਕੀ ਫੋਟੋਗ੍ਰਾਫਰ ਅਮਿਤ ਤੇ ਨਾਰੂਪ ਵੱਲੋਂ ਖਿੱਚੀਆਂ ਸਿੱਖਾਂ ਦੀਆਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ। ਜਿਸ ਦੁਆਰਾ ਅਮਰੀਕਾ ਭਰ 'ਚ ਸਿੱਖਾਂ ਦੀਆਂ ਅਮਰੀਕਾ ਦੀ ਅਰਥਵਿਵਸਥਾ ਤੇ ਵਿਕਾਸ 'ਚ ਪਾਏ ਯੋਗਦਾਨ ਨੂੰ ਦਿਖਾਇਆ ਜਾਵੇਗਾ। ਇਸ ਪ੍ਰਦਰਸ਼ਨੀ 'ਚ 40 ਨਾਮੀ ਦਸਤਾਰਧਾਰੀ ਸਿੱਖਾਂ ਦੇ Portrait ਲਗਾਏ ਗਏ ਨੇ ਜੋ ਅਮਰੀਕਾ 'ਚ ਵੱਖ ਵੱਖ ਖੇਤਰਾਂ 'ਚ ਕੰਮ ਕਰਦੇ ਹਨ। ਅਮਿਤ ਤੇ ਨਾਰੂਪ ਨੇ 2013 'ਚ 'ਸਿੱਖ ਪ੍ਰਾਜੈਕਟ' ਦੇ ਤਹਿਤ ਤਸਵੀਰਾਂ ਖਿੱਚਣੀਆਂ ਸ਼ੁਰੂ ਕੀਤੀਆਂ ਸਨ। ਉਨਾਂ ਨੇ ਖਾਸ ਤੌਰ 'ਤੇ ਦਸਤਾਰਧਾਰੀ ਤੇ ਦਾਹੜੇ ਵਾਲੇ ਸਾਬਤ ਸੂਰਤ ਸਿੱਖਾਂ ਨੂੰ ਫੋਕਸ ਕੀਤਾ ਜੋ ਆਧੁਨਿਕ ਯੁੱਗ ਦੇ ਵੱਖ-ਵੱਖ ਖੇਤਰਾਂ 'ਚ ਨਾਮੀ ਯੋਗਦਾਨ ਪਾ ਰਹੇ ਹਨ। ਸਾਲ 2001 ਦਾ ਸਤੰਬਰ ਮਹੀਨਾ ਅਮਰੀਕਾ ਵਸਦੇ ਸਿੱਖਾਂ ਲਈ ਬਹੁਤ ਮੁਸ਼ਕਿਲਾਂ ਭਰਿਆ ਸੀ। ਜਦੋਂ ਸਿੱਖ ਵੱਡੀ ਪੱਧਰ 'ਤੇ ਨਸਲੀ ਹਮਲਿਆਂ ਦੇ ਸ਼ਿਕਾਰ ਹੋਏ ਸਨ। ਉਦੋਂ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਜੀਅ ਗੁਆਏ ਸਨ। ਹਾਲਾਂਕਿ ਅੱਜ ਤੱਕ ਲਗਾਤਾਰ ਸਿੱਖ ਵਿਦੇਸ਼ੀ ਧਰਤੀ 'ਤੇ ਅਜਿਹੇ ਨਫਰਤ ਭਰੇ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ। ਕਈ ਵਾਰ ਤਾਂ ਸਿੱਖਾਂ ਨੂੰ ਮੁਸਲਿਮ ਦਹਿਸ਼ਤਗਰਦ ਸਮਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹੇ 'ਚ ਆਪਣੀ ਹੋਂਦ ਤੇ ਇਤਿਹਾਸ ਦੱਸਣ ਲਈ ਅਮਰੀਕਾ ਵਸਦੇ ਪੰਜਾਬੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਕੈਮਰਾਮੈਨ ਨਾਰੂਪ ਨੇ ਦੱਸਿਆ ਕਿ ਸਿੱਖ ਪ੍ਰਾਜੈਕਟ ਆਪਣੀ ਕਿਸਮ ਦਾ ਪਹਿਲਾ ਤੇ ਨਿਵੇਕਲਾ ਪ੍ਰਾਜੈਕਟ ਹੈ ਜਦੋਂ ਸਿਰਫ ਸਿੱਖਾਂ ਦੀ ਫੋਟੋਗ੍ਰਾਫੀ ਕੀਤੀ ਗਈ ਹੋਵੇ। ਉਨਾਂ ਦੱਸਿਆ ਕਿ ਫੋਟੋਗ੍ਰਾਫ ਕੀਤੇ ਸਾਰੇ ਸਿੱਖਾਂ ਨੂੰ ਸਟੂਡੀਉ 'ਚ ਬੁਲਾ ਕੇ ਕੁਝ ਵੱਖਰੇ ਅੰਦਾਜ਼ 'ਚ ਫੋਟੋਗ੍ਰਾਫ ਕੀਤਾ ਗਿਆ ਹੈ। ਪ੍ਰਦਰਸ਼ਨੀ ਲਾਉਣ ਦਾ ਮਕਸਦ ਅਮਰੀਕਾ ਵਾਸੀਆਂ ਨੂੰ ਇਹ ਦੱਸਣਾ ਹੈ ਕਿ ਸਿੱਖ ਇੱਕ ਕਮਿਊਨਿਟੀ ਨਾਲ ਸਬੰਧਤ ਹਾਂ ਤੇ ਦੁਨੀਆ ਦੇ ਹਰ ਹਿੱਸੇ 'ਚ ਵਸਦੇ ਨੇ ਤੇ ਦੇਸ਼ ਉਸਾਰੀ 'ਚ ਵੱਡਾ ਯੋਗਦਾਨ ਪਾਉਂਦੇ ਨੇ।
Published at : 17 Sep 2016 03:22 PM (IST) Tags: newyork America sikh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Germany 'ਚ ਪੰਜਾਬੀ ਨੌਜਵਾਨ ਦਾ ਕਤਲ, ਮੰਦਰ ਦੇ ਵਿਵਾਦ 'ਚ ਸਮਝੌਤਾ ਕਰਵਾਉਣ ਗਿਆ ਸੀ 

Germany 'ਚ ਪੰਜਾਬੀ ਨੌਜਵਾਨ ਦਾ ਕਤਲ, ਮੰਦਰ ਦੇ ਵਿਵਾਦ 'ਚ ਸਮਝੌਤਾ ਕਰਵਾਉਣ ਗਿਆ ਸੀ 

Bandi Singhs ਦੀ ਰਿਹਾਈ ਲਈ ਅੰਦੋਲਨ ਤੇਜ਼, 9 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਨੂੰ ਕੀਤਾ ਜਾਵੇਗਾ ਟੋਲ ਫ੍ਰੀ , ਹੋਰ ਵੀ ਕੀਤੇ ਵੱਡੇ ਐਲਾਨ

Bandi Singhs ਦੀ ਰਿਹਾਈ ਲਈ ਅੰਦੋਲਨ ਤੇਜ਼, 9 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਨੂੰ ਕੀਤਾ ਜਾਵੇਗਾ ਟੋਲ ਫ੍ਰੀ , ਹੋਰ ਵੀ ਕੀਤੇ ਵੱਡੇ ਐਲਾਨ

 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ

 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ

AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ

AAP ਪੰਜਾਬ ਨੇ ਮਹਿਲਾ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਐਲਾਨ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ ਹੋਣਗੇ ਮੌਜੂਦਾ ਵਿਧਾਇਕ

ਪ੍ਰਮੁੱਖ ਖ਼ਬਰਾਂ

Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ

Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ

Shukra Gochar 2026 : ਮਹਿਲਾਵਾਂ ਲਈ ਖੁਸ਼ਖਬਰੀ! ਸ਼ੁੱਕਰ ਗੋਚਰ ਦੇਵੇਗਾ ਇਹ ਵੱਡੇ ਸ਼ੁਭ ਸੰਕੇਤ

Shukra Gochar 2026 : ਮਹਿਲਾਵਾਂ ਲਈ ਖੁਸ਼ਖਬਰੀ! ਸ਼ੁੱਕਰ ਗੋਚਰ ਦੇਵੇਗਾ ਇਹ ਵੱਡੇ ਸ਼ੁਭ ਸੰਕੇਤ

Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...

Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...

T20 Series: ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...

T20 Series: ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...