ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਦੇ 213 ਦੇਸ਼ਾਂ ਵਿੱਚ 105,766 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,833 ਦਾ ਵਾਧਾ ਹੋਇਆ ਹੈ। ਵਰਲਡਮੀਟਰ (Worldmeter) ਮੁਤਾਬਕ, ਹੁਣ ਤੱਕ ਲਗਪਗ 52 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 3,34,072 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 20,78,536 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 39 ਲੱਖ ਹੈ।


ਦੁਨੀਆ ਵਿਚ ਕਿੱਥੇ ਕਿੰਨੇ ਕੇਸ ਤੇ ਕਿੰਨੀਆਂ ਮੌਤਾਂ:

ਦੁਨੀਆਂ ਦੇ ਕੁੱਲ ਕੇਸਾਂ ਚੋਂ ਇੱਕ ਤਿਹਾਈ ਕੇਸ ਅਮਰੀਕਾ ਵਿਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇੱਕ ਤਿਹਾਈ ਹਿੱਸਾ ਵੀ ਅਮਰੀਕਾ ਵਿਚ ਹੋਇਆ ਹੈ। ਕੋਰੋਨਾ ਨੇ ਅਮਰੀਕਾ ਤੋਂ ਬਾਅਦ ਯੂਕੇ ਵਿਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ ਕੁੱਲ 250,908 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, 36,042 ਮੌਤਾਂ ਦੇ ਨਾਲ। ਜਦੋਂ ਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਇਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਅਮਰੀਕਾ: 1,620,457 ਕੇਸ, ਮੌਤ- 96,295

ਰੂਸ: ਕੇਸ - 317,554, ਮੌਤ - 3,099

ਬ੍ਰਾਜ਼ੀਲ: ਕੇਸ - 310,087, ਮੌਤ - 20,047

ਸਪੇਨ: ਕੇਸ - 280,117, ਮੌਤ - 27,940

ਯੂਕੇ: ਕੇਸ - 250,908, ਮੌਤ - 36,042

ਇਟਲੀ: ਕੇਸ - 228,006, ਮੌਤ - 32,486

ਫਰਾਂਸ: ਕੇਸ - 181,826, ਮੌਤ - 28,215

ਜਰਮਨੀ: ਕੇਸ - 179,021, ਮੌਤ - 8,309

ਤੁਰਕੀ: ਕੇਸ - 153,548, ਮੌਤ - 4,249

ਇਰਾਨ: ਕੇਸ - 129,341, ਮੌਤ - 7,249

12 ਦੇਸ਼ਾਂ ‘ਚ ਇਕ ਲੱਖ ਤੋਂ ਵੱਧ ਕੇਸ:

ਰੂਸ, ਬ੍ਰਾਜ਼ੀਲ, ਸਪੇਨ, ਯੂਕੇ, ਇਟਲੀ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਨ੍ਹਾਂ ਤੋਂ ਇਲਾਵਾ ਛੇ ਅਜਿਹੇ ਦੇਸ਼ ਹਨ ਜਿੱਥੇ ਇੱਕ ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਹਨ। ਅਮਰੀਕਾ ਸਣੇ ਇਨ੍ਹਾਂ 12 ਦੇਸ਼ਾਂ ਵਿੱਚ ਕੁੱਲ 39 ਲੱਖ ਕੇਸ ਦਰਜ ਹਨ। ਅਮਰੀਕਾ ਤੋਂ ਇਲਾਵਾ ਰੂਸ ਅਤੇ ਬ੍ਰਾਜ਼ੀਲ ‘ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੰਜ ਦੇਸ਼ (ਅਮਰੀਕਾ, ਸਪੇਨ, ਇਟਲੀ, ਫਰਾਂਸ, ਬ੍ਰਿਟੇਨ) ਅਜਿਹੇ ਹਨ ਜਿੱਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 96 ਹਜ਼ਾਰ ਨੂੰ ਪਾਰ ਕਰ ਗਈ ਹੈ। ਚੀਨ ਟਾਪ ਦੇ 10 ਸੰਕਰਮਿਤ ਦੇਸ਼ਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਟਾਪ ਦੇ 10 ਦੇਸ਼ਾਂ ਵਿਚ ਸ਼ਾਮਲ ਹੋਣ ਦੇ ਨੇੜੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904