ਆਪਣੀਆਂ ਵਾਜ਼ਬ ਕੀਮਤਾਂ ਕਰਕੇ ਥੋੜ੍ਹੇ ਹੀ ਸਮੇਂ ਵਿੱਚ ਮਸ਼ਹੂਰ ਹੋਈ ਕੰਪਨੀ Reliance Jio ਨੇ ਪਿਛਲੇ ਕੁਝ ਦਿਨਾਂ ਵਿੱਚ ਆਪਣੇ ਕਈ ਪਲਾਨ ਤੇ ਆਫਰਾਂ ਵਿੱਚ ਰੱਦੋਬਦਲ ਕੀਤੀ ਹੈ। ਕੋਰੋਨਾਵਾਇਰਸ ਦੀ ਰੋਕਥਾਮ ਲਈ ਜਾਰੀ ਤਾਲਾਬੰਦੀ ਦੌਰਾਨ ਲੋਕਾਂ ਨੂੰ ਝਟਕਾ ਦਿੰਦਿਆਂ ਆਪਣਾ ਸਭ ਤੋਂ ਸਸਤਾ ਪਲਾਨ ਬੰਦ ਕਰ ਦਿੱਤਾ ਹੈ।


ਜੀਓ ਨੇ ਆਪਣਾ 98 ਰੁਪਏ ਵਾਲਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਬੰਦ ਕਰ ਦਿੱਤਾ ਹੈ। ਇਸ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਐਪ ਦੋਵੇਂ ਥਾਵਾਂ ਤੋਂ ਹਟਾ ਦਿੱਤਾ ਗਿਆ ਹੈ। ਹੁਣ ਜੀਓ ਦਾ ਸਭ ਤੋਂ ਸਸਤਾ ਪਲਾਨ 129 ਰੁਪਏ ਵਾਲਾ ਬਣ ਗਿਆ ਹੈ।

ਰਿਲਾਇੰਸ ਜੀਓ ਦੀ ਵੈੱਬਸਾਈਟ 'ਤੇ ਅਫੋਰਡੇਬਲ ਪਲਾਨਜ਼ ਦੀ ਲਿਸਟ ਪਹਿਲਾਂ 98 ਰੁਪਏ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਇਹ ਲਿਸਟ 129 ਰੁਪਏ ਵਾਲੇ ਪਲਾਨ ਤੋਂ ਸ਼ੁਰੂ ਹੁੰਦੀ ਹੈ। ਭਾਵੇਂ ਕਿ ਕੰਪਨੀ ਨੇ ਅਜੇ ਇਸ ਦਾ ਅਧਿਕਾਰਿਤ ਐਲਾਨ ਨਹੀਂ ਕੀਤਾ ਪਰ ਇਸ ਨੂੰ ਆਪਣੀ ਲਿਸਟ ਵਿਚੋਂ ਹਟਾ ਕੇ ਗਾਹਕਾਂ ਨੂੰ ਨਿਰਾਸ਼ ਜ਼ਰੂਰ ਕੀਤਾ ਹੈ।