ਨਵੀਂ ਦਿੱਲੀ: ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ 'ਚ ਯਾਤਰਾ ਲਈ ਟਿਕਟ ਖਰੀਦਣ ਦੀ ਜ਼ਰੂਰਤ ਨਹੀਂ ਹੋਏਗੀ। ਸਰਕਾਰ ਇੱਕ ਸਮਾਰਟ ਕਾਰਡ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਟਿਕਟਾਂ ਦੀ ਜ਼ਰੂਰਤ ਨੂੰ ਖਤਮ ਕਰੇਗੀ। ਇਹ ਕਾਰਡ ਕਿਤੇ ਵੀ ਬੱਸ, ਮੈਟਰੋ, ਰੇਲ ਰਾਹੀਂ ਵਰਤੇ ਜਾ ਸਕਦੇ ਹਨ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਨੁਸਾਰ ਇਸ ਕਾਰਡ ਦੀ ਵਿਸ਼ੇਸ਼ਤਾ ਇਹ ਰਹੇਗੀ ਕਿ ਇੱਕ ਵਿਅਕਤੀ ਦੇ ਬੱਸ 'ਚ ਚੜ੍ਹਨ ਤੇ ਉਤਰਨ ਤੋਂ ਬਾਅਦ ਕਿਰਾਇਆ ਆਪਣੇ ਆਪ ਕੱਟ ਹੋ ਜਾਵੇਗਾ।
ਦਰਅਸਲ, ਦੋ ਦਿਨ ਪਹਿਲਾਂ, ਨਿਤਿਨ ਗਡਕਰੀ ਨੇ ਇਲੈਕਟ੍ਰਿਕ ਮੋਬਿਲਿਟੀ ਬਾਰੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਬੱਸ ਤੇ ਮੈਟਰੋ ਵਿੱਚ ਯਾਤਰਾ ਲਈ ਵਿਸ਼ੇਸ਼ ਕਾਰਡ ਲਾਂਚ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਅਨੁਸਾਰ ਇਹ ਕਾਰਡ ਦੇਸ਼ ਭਰ ਦੀਆਂ ਸਾਰੀਆਂ ਬੱਸਾਂ ਤੇ ਮਹਾਨਗਰਾਂ 'ਤੇ ਚੱਲੇਗਾ। ਭਾਵ ਕਾਰਡ ਖਰੀਦ ਕੇ ਕੋਈ ਵੀ ਵਿਅਕਤੀ, ਕਿਤੇ ਵੀ ਯਾਤਰਾ ਕਰ ਸਕਦਾ ਹੈ।
ਜਾਣੋ ਗਵਾਲੀਅਰ ਕਿਲ੍ਹੇ ਦਾ ਇਤਾਹਾਸ, ਜਿੱਥੋਂ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਬਚਾਏ ਸੀ 52 ਰਾਜੇ
ਸਪੱਸ਼ਟ ਤੌਰ ਤੇ ਮੌਜੂਦਾ ਫਾਸਟ ਟੈਗ ਦੀ ਤਰ੍ਹਾਂ ਇਸ ਕਾਰਡ 'ਚ ਵੀ ਪੈਸੇ ਪਵਾਉਣੇ ਪੈਣਗੇ। ਇੰਨਾ ਹੀ ਨਹੀਂ, ਸਰਕਾਰ ਇਸ ਕਾਰਡ ਨੂੰ ਸਰਵ ਵਿਆਪੀ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਗਡਕਰੀ ਅਨੁਸਾਰ ਕਾਰਡ ਗਲੀ ਦੇ ਕੋਨੇ 'ਤੇ ਸਥਿਤ ਪਾਨ ਦੀ ਦੁਕਾਨ 'ਤੇ ਵੀ ਉਪਲਬਧ ਹੋਵੇਗਾ।
ਅਚਾਨਕ ਖੂਨ ਵਾਂਗ ਲਾਲ ਹੋਈ ਨਦੀ, ਲੋਕਾਂ ਦੇ ਉੱਡੇ ਹੋਸ਼
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਉੱਚ ਪੱਧਰ ਦੇ ਸੂਤਰਾਂ ਅਨੁਸਾਰ ਦੇਸ਼ ਭਰ ਵਿੱਚ ਟ੍ਰਾਂਸਪੋਰਟ ਸੇਵਾਵਾਂ ਲਈ ਇੱਕ ਕਾਰਡ ਲਈ ਇੱਕ ਟੈਕਨਾਲੋਜੀ ਵਿਕਸਤ ਕਰਨ ਦਾ ਕੰਮ ਚੱਲ ਰਿਹਾ ਹੈ ਤੇ ਇਸ ਦਾ ਪਾਇਲਟ ਪ੍ਰਾਜੈਕਟ ਅਗਲੇ ਛੇ ਮਹੀਨਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਪਾਇਲਟ ਪ੍ਰਾਜੈਕਟ ਦੇ ਤਜ਼ਰਬਿਆਂ ਦੇ ਅਧਾਰ 'ਤੇ ਇਸ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਸਰਕਾਰ ਦੀ ਤਿਆਰੀ ਇਸ ਨੂੰ ਜਲਦ ਤੋਂ ਜਲਦ ਪੂਰੇ ਦੇਸ਼ ਵਿੱਚ ਲਾਂਚ ਕਰਨ ਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੁਣ ਬਗੈਰ ਟਿਕਟ ਕਰ ਸਕੋਗੇ ਬਸਾਂ ਤੇ ਰੇਲਾਂ 'ਚ ਸਫ਼ਰ, ਕੇਂਦਰ ਸਰਕਾਰ ਲਿਆ ਰਹੀ ਨਵਾਂ ਪਲੈਨ
ਏਬੀਪੀ ਸਾਂਝਾ
Updated at:
09 Nov 2020 05:57 PM (IST)
ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ 'ਚ ਯਾਤਰਾ ਲਈ ਟਿਕਟ ਖਰੀਦਣ ਦੀ ਜ਼ਰੂਰਤ ਨਹੀਂ ਹੋਏਗੀ। ਸਰਕਾਰ ਇੱਕ ਸਮਾਰਟ ਕਾਰਡ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਟਿਕਟਾਂ ਦੀ ਜ਼ਰੂਰਤ ਨੂੰ ਖਤਮ ਕਰੇਗੀ। ਇਹ ਕਾਰਡ ਕਿਤੇ ਵੀ ਬੱਸ, ਮੈਟਰੋ, ਰੇਲ ਰਾਹੀਂ ਵਰਤੇ ਜਾ ਸਕਦੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -