ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੇ ਆਪਣੇ ਪੋਤੇ ਪ੍ਰਿੰਸ ਹੈਰੀ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਹਮੇਸ਼ਾ ਮਹਿਲ 'ਚ ਸਵਾਗਤ ਹੈ। ਰਾਣੀ ਆਪਣੇ ਪੋਤੇ ਨੂੰ ਮਿਲੀ ਤੇ ਉਸ ਨੇ ਹੈਰੀ ਨੂੰ ਸ਼ਾਹੀ ਮਹਿਲ ਦਾ ਬਹੁਤ ਪਿਆਰਾ ਮੈਂਬਰ ਦੱਸਿਆ। ਉਸ ਨੇ ਆਪਣੇ ਪੋਤੇ ਨੂੰ ਕਿਹਾ ਕਿ ਜਦੋਂ ਵੀ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੇ ਆਪਣਾ ਮਨ ਬਦਲ ਲਿਆ ਹੈ ਤਾਂ ਸ਼ਾਹੀ ਮਹਿਲ ਹਮੇਸ਼ਾਂ ਖੁੱਲ੍ਹੇ ਦਿਲ ਨਾਲ ਉਸ ਦਾ ਸਵਾਗਤ ਕਰੇਗਾ।


ਮਹਾਰਾਣੀ ਤੇ ਪੋਤੇ ਵਿਚਕਾਰ ਹੋਈ ਨਜ਼ਦੀਕੀ ਮੁਲਾਕਾਤ:

ਪ੍ਰਿੰਸ ਹੈਰੀ ਨੇ ਆਪਣੀ ਪਤਨੀ ਮੇਗਨ ਮਾਰਕਲ ਨਾਲ ਮਿਲ ਕੇ ਸ਼ਾਹੀ ਵਿਰਾਸਤ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਇਸ ਦੇ ਪਿੱਛੇ ਪ੍ਰਿੰਸ ਹੈਰੀ ਦਾ ਮਨੋਰਥ ਆਪਣੇ ਆਪ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਦੱਸਦਾ ਹੈ। ਮਈ 2018 'ਚ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦਾ ਸ਼ਾਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਨੂੰ ਸਸੇਕਸ ਦਾ ‘ਡਿਉਕ ਐਂਡ ਡਚੇਸ’ ਦਾ ਖਿਤਾਬ ਦਿੱਤਾ ਗਿਆ। ਮਈ 2019 ਵਿਚ, ਉਸ ਦੀ ਪਤਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ।

ਮਹਿਲ ਨੂੰ ਪ੍ਰਿੰਸ ਵਜੋਂ ਸਵੀਕਾਰ ਕਰਨ ਲਈ ਹਮੇਸ਼ਾਂ ਤਿਆਰ:

ਸ਼ਾਹੀ ਮਹਿਲ ਨਾਲ ਜੁੜੇ ਇੱਕ ਸਰੋਤ ਨੇ ਇੱਕ ਅਖਬਾਰ ਨੂੰ ਦੱਸਿਆ, "ਦਾਦੀ ਤੇ ਪੋਤੇ ਚਕਾਰ ਬਹੁਤ ਸਾਰਥਕ ਗੱਲਾਂ ਵਾਪਰੀਆਂ। ਐਤਵਾਰ ਨੂੰ ਰਾਣੀ ਨੇ ਆਪਣੇ ਪੋਤੇ ਨਾਲ ਗੱਲ ਕਰਨ ਲਈ ਸਮਾਂ ਕੱਢਿਆ। ਇਸ ਮੌਕੇ ਉਨ੍ਹਾਂ ਆਪਣੇ ਪੋਤੇ ਦੀ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤਾ। ਹੈਰੀ ਨਾਲ ਗੱਲ ਕਰਦਿਆਂ, ਦਾਦੀ ਨੇ ਉਸ ਨੂੰ ਬਹੁਤ ਚੰਗੀ ਸਲਾਹ ਦਿੱਤੀ। ਉਸੇ ਸਮੇਂ ਮਹਾਰਾਣੀ ਨੇ ਇਹ ਵੀ ਸਲਾਹ ਦਿੱਤੀ ਕਿ ਜੇ ਉਸ ਨੂੰ ਲੱਗਦਾ ਹੈ ਕਿ ਉਸ ਦਾ ਮਨ ਬਦਲਣ ਦਾ ਸਮਾਂ ਆ ਗਿਆ ਹੈ, ਤਾਂ ਉਸ ਨੂੰ ਸ਼ਾਹੀ ਮਹਿਲ ਵਿੱਚ ਇੱਕ ਪ੍ਰਿੰਸ ਵਾਂਗ ਸਵਾਗਤ ਕੀਤਾ ਜਾਵੇਗਾ।

ਪਿਛਲੇ ਸਾਲ ਪ੍ਰਿੰਸ ਹੈਰੀ ਨੇ ਵੱਡੇ ਭਰਾ ਪ੍ਰਿੰਸ ਵਿਲੀਅਮ 'ਚ ਮਨਮੁਟਾਅ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਪ੍ਰਿੰਸ ਹੈਰੀ ਦੇ ਸ਼ਾਹੀ ਮਹਿਲ ਨਾਲੋਂ ਟੁੱਟਣ ਤੋਂ ਬਾਅਦ ਮਹਾਰਾਣੀ ਨੇ ਵਿਵਾਦ ਸੁਲਝਾਉਣ ਲਈ ਇੱਕ ਮੀਟਿੰਗ ਸੱਦੀ ਸੀ। ਆਖਰਕਾਰ ਦੋ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਉਸਨੇ ਆਪਣੇ ਪੋਤੇ ਤੇ ਉਸ ਦੀ ਪਤਨੀ ਨੂੰ ਇਜਾਜ਼ਤ ਦੇ ਦਿੱਤੀ।