ਲਖਨਊ: ਯੂਪੀ ਪੁਲਿਸ ਦੀ ਹੈਰਾਨ ਕਰ ਦੇਣ ਵਾਲੀ ਹਰਕਤ ਸਾਹਮਣੇ ਆਈ ਹੈ। ਦਰਅਸਲ ਲਖਨਊ 'ਚ ਲੜਾਈ-ਝਗੜੇ ਦੇ ਮਾਮਲੇ 'ਚ ਪੁਲਿਸ ਨੇ ਇੱਕ ਨੌਜਵਾਨ ਦੀ ਕਾਰ ਜ਼ਬਤ ਕੀਤੀ ਸੀ। ਕਾਰ ਦੇ ਮਾਲਕ ਨੂੰ ਅਗਲੇ ਦਿਨ ਇਸ ਨੂੰ ਥਾਣੇ ਤੋਂ ਲੈ ਜਾਣ ਲਈ ਕਿਹਾ ਗਿਆ।

ਪੁਲਿਸ ਵਾਲਿਆਂ ਦਾ ਇੱਕ ਗਰੁੱਪ ਇਸ ਕਾਰ 'ਤੇ ਪਿਕਨਿਕ ਮਨਾਉਣ ਲਈ ਨਿਕਲ ਗਿਆ। ਕਾਰ 'ਚ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ, ਜਿਸ ਨਾਲ ਕਾਰ ਦੀ ਲੋਕੇਸ਼ਨ ਮਾਲਿਕ ਨੂੰ ਮਿਲ ਰਹੀ ਸੀ।

ਜਦ ਕਾਰ ਦੇ ਮਾਲਿਕ ਨੂੰ ਇਹ ਗੱਲ ਪਤਾ ਚੱਲੀ ਤਾਂ ਉਸ ਨੇ ਕਾਰ ਹੀ ਲੌਕ ਕਰ ਦਿੱਤੀ। ਜਦ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਇਹ ਗੱਲ ਪੁਲਿਸ ਕਮਿਸ਼ਨਰ ਤੱਕ ਪਹੁੰਚ ਗਈ। ਪੁਲਿਸ ਕਮਿਸ਼ਨਰ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ:

ਜਾਅਲੀ ਦਸਤਾਵੇਜ਼ਾਂ ਨਾਲ 250 ਜ਼ਮਾਨਤਾਂ ਲੈਣ ਵਾਲੀ ਔਰਤ ਪੁਲਿਸ ਨੇ ਕੀਤੀ ਕਾਬੂ

ਸ਼ਿਵ ਸੈਨਾ ਲੀਡਰ ਦੇ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਕਮਾਂਡੋ ਗ੍ਰਿਫ਼ਤਾਰ

ਬਲਾਤਕਾਰ ਦੇ ਮੁਲਜ਼ਮ ਸਿਪਾਹੀ ਦੀ ਗੁੰਡਾਗਰਦੀ, ਥਾਣੇਦਾਰ ਸਣੇ ਪੁਲਿਸ ਟੀਮ ਨੂੰ ਚਾੜ੍ਹਿਆ ਕੁਟਾਪਾ