ਜਲੰਧਰ: ਆਦਮਪੁਰ 'ਚ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਆਦਮਪੁਰ ਦੇ ਜਤਿੰਦਰਾ ਪੈਲੇਸ ਨਜ਼ਦੀਕ ਇੱਕ ਸੈਲੂਨ 'ਚ ਦੋ ਨੌਜਵਾਨਾਂ 'ਤੇ ਹਮਲਾ ਕੀਤਾ ਗਿਆ ਜਿਸ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।



ਜਦਕਿ ਦੂਸਰੇ ਨੂੰ ਗੰਭੀਰ ਹਾਲਤ 'ਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੈਲੂਨ ਮਾਲਕ ਨੇ ਦੱਸਿਆ ਕਿ 2 ਨੌਜਵਾਨ ਆਏ ਜਿਨ੍ਹਾਂ ਨੇ ਸਾਗਰ ਨਾਂ ਦੇ ਲੜਕੇ ਬਾਰੇ ਪੁੱਛਿਆ ਅਤੇ ਉਸ ਬਾਰੇ ਦੱਸਣ 'ਤੇ ਉਨ੍ਹਾਂ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਸੁਖਬੀਰ ਬਾਦਲ ਨੇ ਨਵਾਂ ਪ੍ਰਧਾਨ ਚੁਣਨ ਲਈ ਕੀਤੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ

ਡੀਐਸਪੀ ਨੇ ਕਿਹਾ ਕਿ ਦੋ ਨੌਜਵਾਨਾਂ ਨੂੰ ਸੈਲੂਨ 'ਚ ਨਕਾਬਪੋਸ਼ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਜਿਸ ਵਿੱਚ ਰੇਰੂ ਪਿੰਡ ਨਿਵਾਸੀ ਸਾਗਰ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਕਿਸਾਨੀ ਅੰਦੋਲਨ 'ਚ 'ਆਪ' 4 ਦਸੰਬਰ ਨੂੰ ਸ਼ੁਰੂ ਕਰੇਗੀ ਨਵੀਂ ਮੁਹਿੰਮ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ