ਜਲਦ ਆ ਰਹੀਆਂ Royal Enfield ਦੀਆਂ 5 ਨਵੀਂ ਬਾਈਕਸ, ਹੋਣਗੇ ਕਈ ਦਮਦਾਰ ਫੀਚਰ
ਮਸ਼ਹੂਰ ਆਟੋਮੋਬਾਈਲ ਕੰਪਨੀ ਰਾਇਲ ਐਨਫੀਲਡ (Royal Enfield) ਛੇਤੀ ਹੀ ਭਾਰਤ 'ਚ ਕਈ ਮੋਟਰਸਾਈਕਲਾਂ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਕੰਪਨੀ ਆਪਣੇ ਵਹੀਕਲ ਪੋਰਟਫ਼ੋਲੀਓ ਨੂੰ ਅਪਡੇਟ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਕੰਪਨੀ ਦੀਆਂ ਨਵੀਆਂ ਬਾਈਕ ਪਿਛਲੇ ਦਿਨਾਂ 'ਚ ਟੈਸਟਿੰਗ ਦੌਰਾਨ ਵੇਖੀਆਂ ਗਈਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕੰਪਨੀ ਕਿਹੜੀਆਂ ਬਾਈਕਸ ਲਾਂਚ ਕਰੇਗੀ।
Download ABP Live App and Watch All Latest Videos
View In AppRoyal Enfield Shotgun (ਰਾਇਲ ਐਨਫੀਲਡ ਸ਼ਾਟਗਨ) ਬਾਈਕ ਨੂੰ ਭਾਰਤ 'ਚ ਕੰਪਨੀ ਨੇ ਪੇਟੈਂਟ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ਾਟਗਨ 650cc ਕਰੂਜ਼ਰ ਮੋਟਰਸਾਈਕਲ ਹੋ ਸਕਦੀ ਹੈ। ਇਸ 650cc ਕਰੂਜ਼ਰ ਬਾਈਕ ਨੂੰ 649cc ਟਵਿਨ-ਸਿਲੰਡਰ ਇੰਜਣ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਨੂੰ ਹਵਾ ਤੋਂ ਬਚਾਉਣ ਲਈ ਵੱਡੇ ਵਿਏਜ਼ਰ, ਪਤਲੇ ਬਾਲਣ ਟੈਂਕ ਤੇ ਅਲੋਏ ਵਹੀਲਸ ਹੋ ਸਕਦੇ ਹਨ।
Royal Enfield Scram- ਮੀਡੀਆ ਰਿਪੋਰਟਾਂ ਅਨੁਸਾਰ ਕੰਪਨੀ ਨੇ Scram ਨਾਂ ਤੋਂ ਟ੍ਰੇਡਮਾਰਕ ਲਈ ਹਾਲ ਹੀ 'ਚ ਆਵੇਦਨ ਕੀਤਾ ਹੈ। Scram ਦਾ ਮਤਲਬ ਹੁੰਦਾ ਹੈ ਤੇਜ਼ ਰਫ਼ਤਾਰ ਨਾਲ ਭੱਜਣਾ। ਇੱਕ ਸਕ੍ਰੈਂਬਲਰ ਬਾਈਕ ਲਈ ਇਹ ਨਾਂ ਫਿੱਟ ਬੈਠਦਾ ਹੈ। ਰਾਇਲ ਐਨਫੀਲਡ ਆਪਣੀ ਇੱਕ ਨਵੀਂ 650cc ਕਰੂਜ਼ਰ ਬਾਈਕ ਦੀ ਟੈਸਟਿੰਗ ਕਰ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ 650cc ਸੈਗਮੈਂਟ ਦੀ ਨਵੀਂ ਬਾਈਕ ਹੋਵੇਗੀ, ਜੋ ਛੇਤੀ ਲਾਂਚ ਹੋਵੇਗੀ।
Royal Enfield Roadster- ਕੰਪਨੀ 2022 'ਚ ਨਵੀਂ ਟਵੀਪ ਸਿਲੰਡਰ ਕਰੂਜ਼ਰ ਮੋਟਰਸਾਈਕਲ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦਾ ਨਾਂ 'Roadster' ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ 'ਚ ਕੁਝ ਨਵੀਂ ਫੀਚਰਜ਼ ਜਿਵੇਂ ਪੁਲ ਬੈਕ ਸਟਾਈਲ ਹੈਂਡਲਬਾਰ, ਟਿਅਰਡ੍ਰਾਪ ਫਿਊਲ ਟੈਂਕ, ਸਪਲਿਟ ਸੀਟਸ ਤੇ ਅਲਾਏ ਵਹੀਲਸ ਹੋ ਸਕਦੇ ਹਨ।
Royal Enfield Hunter- 350 ਰਾਇਲ ਐਨਫੀਲਡ ਨਵੀਂ ਮੋਟਰਸਾਈਕਲ Royal Enfield Hunter 350 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ 350cc ਟੂਅਰ ਬਾਈਕ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਬਾਈਕ ਰੈਟਰੋ ਕਲਾਸਿਕ ਸਟਾਈਲ 'ਤੇ ਬੇਸਡ ਹੋਵੇਗੀ। ਇਸ ਬਾਈਕ ਨੂੰ ਅਗਲੇ ਸਾਲ ਤਕ ਲਾਂਚ ਕੀਤਾ ਜਾ ਸਕਦਾ ਹੈ।
Royal Enfield Classic- 350 ਰਾਇਲ ਐਨਫੀਲਡ ਕਲਾਸਿਕ 350 ਕੰਪਨੀ ਦਾ ਸਭ ਤੋਂ ਵਧੀਆ ਵਿਕਣ ਵਾਲਾ ਮਾਡਲ ਹੈ। ਇਸ ਬਾਈਕ ਦਾ ਨਵਾਂ ਰੂਪ ਅਗਲੇ ਸਾਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਬਾਈਕ ਨੂੰ ਹਾਲ ਹੀ 'ਚ ਟੈਸਟਿੰਗ ਦੌਰਾਨ ਸਪਾਟ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਨਵੀਂ ਕਲਾਸਿਕ 350 ਬਾਈਕ J1-349 ਮੋਟਰ ਪਲੇਟਫ਼ਾਰਮ 'ਤੇ ਅਧਾਰਤ ਹੋ ਸਕਦੀ ਹੈ। ਇਸ 'ਚ ਟਰਨ ਨੈਵੀਗੇਸ਼ਨ ਜਿਹੇ ਫੀਚਰਸ ਵੀ ਹੋ ਸਕਦੀਆਂ ਹਨ।