Sensex 'ਚ ਫਿਰ ਡਿੱਗਿਆ, 136 ਅੰਕ ਟੁੱਟ ਕੇ ਖੁੱਲ੍ਹਿਆ

1. Share Market Today : ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੀਐਸਈ ਸੈਂਸੈਕਸ ਲਗਭਗ 135.56 ਅੰਕ ਡਿੱਗ ਕੇ 57490.35 ਅੰਕ ਦੇ ਪੱਧਰ ਤੇ ਖੁੱਲ੍ਹਿਆ।

Share Market

1/5
Share Market Today : ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੀਐਸਈ ਸੈਂਸੈਕਸ ਲਗਭਗ 135.56 ਅੰਕ ਡਿੱਗ ਕੇ 57490.35 ਅੰਕ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 33.80 ਅੰਕਾਂ ਦੀ ਗਿਰਾਵਟ ਨਾਲ 17089.80 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
2/5
ਅੱਜ ਬੀਐੱਸਈ 'ਚ ਕੁੱਲ 2,037 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ 1,414 ਸ਼ੇਅਰਾਂ 'ਚ ਤੇਜ਼ੀ ਅਤੇ 529 ਹੇਠਾਂ ਖੁੱਲ੍ਹੇ। ਇਸ ਦੇ ਨਾਲ ਹੀ 94 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 60 ਸ਼ੇਅਰ 52 ਹਫਤੇ ਦੇ ਉੱਚੇ ਪੱਧਰ 'ਤੇ ਅਤੇ 16 ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 95 ਸ਼ੇਅਰਾਂ 'ਚ ਅੱਪਰ ਸਰਕਟ ਅਤੇ 52 ਸ਼ੇਅਰਾਂ 'ਚ ਲੋਅਰ ਸਰਕਟ ਹੈ।
3/5
Today's Top Gainers : ਹਿੰਡਾਲਕੋ ਦਾ ਸਟਾਕ 14 ਰੁਪਏ ਦੇ ਵਾਧੇ ਨਾਲ 414.25 ਰੁਪਏ 'ਤੇ ਖੁੱਲ੍ਹਿਆ। ਐਚਸੀਐਲ ਟੈਕ ਦਾ ਸਟਾਕ 31 ਰੁਪਏ ਦੇ ਵਾਧੇ ਨਾਲ 983.30 ਰੁਪਏ 'ਤੇ ਖੁੱਲ੍ਹਿਆ। ਆਇਸ਼ਰ ਮੋਟਰਜ਼ ਦਾ ਸ਼ੇਅਰ 62 ਰੁਪਏ ਚੜ੍ਹ ਕੇ 3,520.40 ਰੁਪਏ 'ਤੇ ਖੁੱਲ੍ਹਿਆ। ਮਹਿੰਦਰਾ ਐਂਡ ਮਹਿੰਦਰਾ ਦਾ ਸ਼ੇਅਰ 17 ਰੁਪਏ ਚੜ੍ਹ ਕੇ 1,265.35 ਰੁਪਏ 'ਤੇ ਖੁੱਲ੍ਹਿਆ। ਡਾ ਰੈਡੀ ਲੈਬਜ਼ ਦੇ ਸ਼ੇਅਰ 37 ਰੁਪਏ ਵਧ ਕੇ 4,277.90 ਰੁਪਏ 'ਤੇ ਖੁੱਲ੍ਹੇ।
4/5
Today's Top Losers : ਵਿਪਰੋ ਦਾ ਸਟਾਕ ਲਗਭਗ 21 ਰੁਪਏ ਦੀ ਗਿਰਾਵਟ ਨਾਲ 386.90 ਰੁਪਏ 'ਤੇ ਖੁੱਲ੍ਹਿਆ। HDFC ਦੇ ਸ਼ੇਅਰ ਲਗਭਗ 28 ਰੁਪਏ ਦੀ ਗਿਰਾਵਟ ਨਾਲ 2,274.25 ਰੁਪਏ 'ਤੇ ਖੁੱਲ੍ਹੇ। ਟੀਸੀਐਸ ਦਾ ਸ਼ੇਅਰ ਲਗਭਗ 28 ਰੁਪਏ ਦੀ ਗਿਰਾਵਟ ਨਾਲ 3,071.85 ਰੁਪਏ 'ਤੇ ਖੁੱਲ੍ਹਿਆ।
5/5
ਬਜਾਜ ਫਿਨਸਰਵ ਦਾ ਸ਼ੇਅਰ 12 ਰੁਪਏ ਦੀ ਗਿਰਾਵਟ ਨਾਲ 1,682.30 ਰੁਪਏ 'ਤੇ ਖੁੱਲ੍ਹਿਆ। HDFC ਬੈਂਕ ਦੇ ਸ਼ੇਅਰ ਲਗਭਗ 10 ਰੁਪਏ ਦੀ ਗਿਰਾਵਟ ਨਾਲ 1,399.95 ਰੁਪਏ 'ਤੇ ਖੁੱਲ੍ਹੇ।
Sponsored Links by Taboola