Face Serum: ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਘਰ 'ਚ ਵੀ ਬਣਾ ਸਕਦੇ ਹੋ ਫੇਸ ਸੀਰਮ...

Face Serum: ਲੜਕੀਆਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕਈ ਕੋਸ਼ਿਸ਼ਾਂ ਕਰਦੀਆਂ ਹਨ, ਅਜਿਹੇ ਚ ਉਹ ਬਾਜ਼ਾਰ ਤੋਂ ਕਈ ਮਹਿੰਗੇ ਉਤਪਾਦ ਖਰੀਦਦੀਆਂ ਹਨ, ਜਿਸ ਚ ਫੇਸ ਸੀਰਮ ਵੀ ਸ਼ਾਮਲ ਹੈ। ਪਰ ਹੁਣ ਤੁਸੀਂ ਘਰ ਵਿੱਚ ਹੀ ਫੇਸ ਸੀਰਮ ਬਣਾ ਸਕਦੇ ਹੋ

ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਘਰ 'ਚ ਹੀ ਫੇਸ ਸੀਰਮ ਬਣਾ ਸਕਦੇ ਹੋ, ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਅਤੇ ਸੁੰਦਰ ਹੋ ਜਾਵੇਗਾ।

1/5
ਜ਼ਿਆਦਾਤਰ ਲੜਕੀਆਂ ਆਪਣੀ ਚਮੜੀ ਨੂੰ ਸੁੰਦਰ ਬਣਾਉਣ ਲਈ ਬਾਜ਼ਾਰ ਤੋਂ ਮਹਿੰਗੇ ਫੇਸ ਸੀਰਮ ਖਰੀਦ ਦੀਆਂ ਹਨ।
2/5
ਹੁਣ ਤੁਹਾਨੂੰ ਇਹ ਮਹਿੰਗੇ ਫੇਸ ਸੀਰਮ ਖਰੀਦਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਘਰ ਵਿੱਚ ਫੇਸ ਸੀਰਮ ਬਣਾ ਸਕਦੇ ਹੋ।
3/5
ਵਿਟਾਮਿਨ ਸੀ ਕੈਪਸੂਲ 'ਚੋਂ ਪਾਊਡਰ ਕੱਢ ਕੇ ਇਸ 'ਚ ਐਲੋਵੇਰਾ ਜੈੱਲ ਅਤੇ ਗੁਲਾਬ ਜਲ ਮਿਲਾ ਕੇ ਬੋਤਲ 'ਚ ਭਰ ਲਓ, ਫਿਰ ਇਸ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਓ।
4/5
ਗ੍ਰੀਨ ਟੀ ਬੈਗ ਨੂੰ ਗਰਮ ਪਾਣੀ 'ਚ 5 ਮਿੰਟ ਲਈ ਰੱਖੋ, ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇਸ 'ਚ ਐਲੋਵੇਰਾ ਜੈੱਲ ਮਿਲਾ ਕੇ ਬੋਤਲ 'ਚ ਭਰ ਲਓ ਅਤੇ ਰੋਜ਼ਾਨਾ ਚਿਹਰੇ 'ਤੇ ਲਗਾਓ।
5/5
ਐਲੋਵੇਰਾ ਜੈੱਲ 'ਚ ਦੋ ਚੱਮਚ ਗੁਲਾਬ ਜਲ, ਇਕ ਚੱਮਚ ਬਦਾਮ ਦਾ ਤੇਲ ਮਿਲਾ ਕੇ ਇਕ ਬੋਤਲ 'ਚ ਭਰ ਲਓ ਅਤੇ ਰੋਜ਼ਾਨਾ ਚਿਹਰੇ 'ਤੇ ਲਗਾਓ।ਤੁਸੀਂ ਇਨ੍ਹਾਂ ਘਰੇਲੂ ਫੇਸ ਸੀਰਮ ਦੀ ਵਰਤੋਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਕਰ ਸਕਦੇ ਹੋ।
Sponsored Links by Taboola