IPL 2024 ਲਈ ਜ਼ਬਰਦਸਤ ਤਿਆਰੀ ਕਰ ਰਹੇ MS ਧੋਨੀ, ਕ੍ਰਿਕਟਰ ਦੀ ਲੁੱਕ ਵੇਖ ਫਿਸਲੇ ਫੈਨਜ਼ ਦੇ ਦਿਲ

ਐਮਐਸ ਧੋਨੀ ਨੇ ਆਪਣੀ ਕਪਤਾਨੀ ਵਿੱਚ ਆਈਪੀਐਲ 2023 ਦਾ ਖਿਤਾਬ ਜਿੱਤਣ ਲਈ ਚੇਨਈ ਸੁਪਰ ਕਿੰਗਜ਼ (CSK) ਦੀ ਅਗਵਾਈ ਕੀਤੀ ਸੀ। ਹੁਣ ਮਾਹੀ ਇੱਕ ਵਾਰ ਫਿਰ IPL ਲਈ ਤਿਆਰ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In App
ਧੋਨੀ ਦਾ ਨਾਂ ਚੇਨਈ ਦੇ ਰਿਟੇਨ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਸੀ, ਜਿਸ ਦਾ ਮਤਲਬ ਹੈ ਕਿ ਉਹ ਅਗਲੀ ਆਈਪੀਐੱਲ ਯਾਨੀ 2024 'ਚ ਖੇਡਣ ਲਈ ਤਿਆਰ ਹਨ। ਹੁਣ ਧੋਨੀ ਨੇ ਵੀ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਮਾਹੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਜਿਮ ਦੇ ਅੰਦਰ ਨਜ਼ਰ ਆ ਰਹੇ ਹਨ। ਮਾਹੀ ਜਿਮ 'ਚ ਬਲੈਕ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ।
ਇੱਕ ਤਸਵੀਰ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਦੇ ਚਿਹਰੇ 'ਤੇ ਇਕ ਪਿਆਰੀ ਮੁਸਕਰਾਹਟ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਮਾਹੀ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
2023 ਦੇ ਆਈਪੀਐਲ ਵਿੱਚ, ਮਾਹੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੰਤ ਵਿੱਚ ਟੀਮ ਲਈ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ, ਜਿਸ ਨੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ।
ਪਿਛਲੇ ਸੀਜ਼ਨ (IPL 2023), ਧੋਨੀ ਨੇ 16 ਮੈਚਾਂ ਦੀਆਂ 11 ਪਾਰੀਆਂ ਵਿੱਚ 34.67 ਦੀ ਔਸਤ ਅਤੇ 185.71 ਦੀ ਸਟ੍ਰਾਈਕ ਰੇਟ ਨਾਲ 104 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੇ ਬੱਲੇ ਤੋਂ 10 'ਮਾਹੀ ਸਟਾਈਲ' ਛੱਕੇ ਦੇਖਣ ਨੂੰ ਮਿਲੇ ਸੀ।