Rohit Sharma: ਰੋਹਿਤ ਸ਼ਰਮਾ ਨੇ ਵਿਰਾਟ ਦੀ ਜੰਮ ਕੇ ਕੀਤੀ ਤਾਰੀਫ, ਕਪਤਾਨ ਬੋਲਿਆ- ਕੋਹਲੀ ਵਰਗੇ ਖਿਡਾਰੀਆਂ ਦੀ ਜ਼ਰੂਰਤ...
ਇਹ ਸੀਰੀਜ਼ ਭਾਰਤ ਲਈ ਬਹੁਤ ਵਧੀਆ ਰਹੀ। ਇਸ 'ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਯਸ਼ਸਵੀ ਜੈਸਵਾਲ ਵਰਗੇ ਖਿਡਾਰੀਆਂ ਨੇ ਚੰਗੀ ਫਾਰਮ ਦਿਖਾਈ। ਤਿੰਨੋਂ ਖਿਡਾਰੀਆਂ ਨੇ ਸੈਂਕੜਾ ਜੜਿਆ। ਇਸ ਦੇ ਨਾਲ ਹੀ ਸੀਰੀਜ਼ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਦੀ ਤਾਰੀਫ ਕੀਤੀ।
Download ABP Live App and Watch All Latest Videos
View In Appਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਨੇ 11 ਚੌਕਿਆਂ ਦੀ ਮਦਦ ਨਾਲ 121 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਰਾਹੀਂ ਵਿਰਾਟ ਨੇ ਭਾਰਤ ਲਈ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਕੁੱਲ 438 ਦੌੜਾਂ ਤੱਕ ਲਿਜਾਣ 'ਚ ਅਹਿਮ ਭੂਮਿਕਾ ਨਿਭਾਈ।
ਇਸ 'ਤੇ ਰੋਹਿਤ ਸ਼ਰਮਾ ਨੇ ਕੋਹਲੀ ਬਾਰੇ ਗੱਲ ਕਰਦੇ ਹੋਏ ਕਿਹਾ, ਤੁਹਾਨੂੰ ਮੁਸ਼ਕਲ ਹਾਲਾਤਾਂ 'ਚ ਪਾਰੀ ਨੂੰ ਸਥਿਰ ਕਰਨ ਲਈ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਦੀ ਜ਼ਰੂਰਤ ਹੈ, ਉਸ ਨੇ ਤੇਜ਼ੀ ਨਾਲ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕੀਤੀ।
ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਬੱਲੇ ਨਾਲ ਸੈਂਕੜਾ ਵੀ ਦੇਖਣ ਨੂੰ ਮਿਲਿਆ। ਭਾਰਤੀ ਕਪਤਾਨ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਪਾਰੀ ਖੇਡੀ। ਇਹ ਉਸਦੇ ਟੈਸਟ ਕਰੀਅਰ ਦਾ 10ਵਾਂ ਸੈਂਕੜਾ ਸੀ।
ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਦਾ ਟੈਸਟ ਡੈਬਿਊ ਵੀ ਸ਼ਾਨਦਾਰ ਰਿਹਾ। ਪਹਿਲੇ ਮੈਚ ਦੀ ਪਹਿਲੀ ਪਾਰੀ ਖੇਡਦਿਆਂ ਉਸ ਨੇ 16 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 171 ਦੌੜਾਂ ਬਣਾਈਆਂ।
ਡੈਬਿਊ ਦੇ ਲਿਹਾਜ਼ ਨਾਲ ਇਹ ਸੀਰੀਜ਼ ਜੈਸਵਾਲ ਲਈ ਕਾਫੀ ਵਧੀਆ ਰਹੀ। ਇਸ ਤੋਂ ਬਾਅਦ ਦੂਜੇ ਮੈਚ 'ਚ ਉਨ੍ਹਾਂ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
ਦੂਜੇ ਮੈਚ ਵਿੱਚ ਜੈਸਵਾਲ ਨੇ 74 ਗੇਂਦਾਂ ਵਿੱਚ 9 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਉਹ ਸੀਰੀਜ਼ ਵਿਚ 88.67 ਦੀ ਔਸਤ ਨਾਲ ਸਭ ਤੋਂ ਵੱਧ 266 ਦੌੜਾਂ ਬਣਾਉਣ ਵਿਚ ਕਾਮਯਾਬ ਰਿਹਾ।