AC ਚਲਾਉਣ ਦਾ ਸਹੀ ਤਰੀਕਾ, ਇਹ 5 ਟ੍ਰਿਕਾਂ ਜ਼ਰੂਰ ਕਰੋ ਫਾਲੋ, ਬਿਜਲੀ ਦਾ ਬਿੱਲ ਵੀ ਆਵੇਗਾ ਘੱਟ
ਗਰਮੀ ਦੇ ਮੌਸਮ ਚ ਲੋਕ ਗਰਮੀ ਤੋਂ ਬਚਣ ਲਈ ਏਸੀ (AC) ਦਾ ਵੱਧ ਇਸਤੇਮਾਲ ਕਰਦੇ ਹਨ ਪਰ ਗਲਤ ਤਰੀਕੇ ਨਾਲ AC ਚਲਾਉਣ ਕਾਰਨ ਬਿਜਲੀ ਦਾ ਬਿੱਲ ਕਾਫੀ ਵੱਧ ਸਕਦਾ ਹੈ
Continues below advertisement

AC efficiency Cooling
Continues below advertisement
1/6
ਗਰਮੀ ਦੇ ਮੌਸਮ 'ਚ ਲੋਕ ਗਰਮੀ ਤੋਂ ਬਚਣ ਲਈ ਏਸੀ (AC) ਦਾ ਵੱਧ ਇਸਤੇਮਾਲ ਕਰਦੇ ਹਨ ਪਰ ਗਲਤ ਤਰੀਕੇ ਨਾਲ AC ਚਲਾਉਣ ਕਾਰਨ ਬਿਜਲੀ ਦਾ ਬਿੱਲ ਕਾਫੀ ਵੱਧ ਸਕਦਾ ਹੈ। ਜੇ ਕੁਝ ਸੌਖੀਆਂ ਟ੍ਰਿਕਾਂ ਫਾਲੋ ਕੀਤੀਆਂ ਜਾਣ ਤਾਂ ਬਿਜਲੀ ਦੀ ਖਪਤ ਘਟਾਈ ਜਾ ਸਕਦੀ ਹੈ ਅਤੇ AC ਵੀ ਲੰਬੇ ਸਮੇਂ ਤੱਕ ਠੀਕ ਚੱਲਦਾ ਹੈ।
2/6
1. ਸਹੀ ਟੈਂਪਰੇਚਰ ’ਤੇ AC ਚਲਾਓ AC ਨੂੰ ਹਮੇਸ਼ਾ 24-25 ਡਿਗਰੀ ਸੈਲਸੀਅਸ ’ਤੇ ਚਲਾਉਣਾ ਚਾਹੀਦਾ ਹੈ। 18 ਡਿਗਰੀ ’ਤੇ ਲਗਾਤਾਰ ਚਲਾਉਣ ਨਾਲ ਬਿਜਲੀ ਦਾ ਬਿੱਲ ਵੱਧਦਾ ਹੈ ਅਤੇ AC ’ਤੇ ਵੀ ਵਾਧੂ ਲੋਡ ਪੈਂਦਾ ਹੈ।
3/6
2. ਰੈਗੂਲਰ ਸਰਵਿਸ ਕਰਵਾਓ AC ਦੀ ਸਮੇਂ-ਸਮੇਂ ’ਤੇ ਸਫਾਈ ਅਤੇ ਸਰਵਿਸ ਕਰਵਾਉਣਾ ਬਹੁਤ ਜ਼ਰੂਰੀ ਹੈ। ਹਰ ਦੋ ਮਹੀਨੇ ਬਾਅਦ ਮਕੈਨਿਕ ਤੋਂ AC ਕਲੀਨ ਕਰਵਾਉਣ ਨਾਲ ਕੂਲਿੰਗ ਵੀ ਵਧੀਆ ਰਹਿੰਦੀ ਹੈ।
4/6
3. ਵਾਇਰਿੰਗ ਚੈਕ ਕਰਦੇ ਰਹੋ ਜੇ AC ਦੀ ਤਾਰ ਕੱਟੀ ਹੋਈ, ਟੁੱਟੀ ਹੋਈ ਜਾਂ ਖਰਾਬ ਲੱਗੇ ਤਾਂ ਤੁਰੰਤ ਬਦਲਵਾਓ। ਧਿਆਨ ਰੱਖੋ ਕਿ ਵਾਇਰਿੰਗ ਇੱਕ ਹੀ ਪੀਸ ਵਿੱਚ ਹੋਵੇ, ਜੋੜੀ ਹੋਈ ਤਾਰ ਖਤਰਨਾਕ ਹੋ ਸਕਦੀ ਹੈ।
5/6
4. ਏਅਰ ਫਿਲਟਰ ਸਾਫ਼ ਰੱਖੋ ਵਧੀਆ ਕੂਲਿੰਗ ਅਤੇ ਘੱਟ ਬਿਜਲੀ ਖਪਤ ਲਈ AC ਦੇ ਏਅਰ ਫਿਲਟਰ ਨੂੰ ਹਰ ਹਫ਼ਤੇ ਸਾਫ਼ ਕਰੋ। ਇਸ ਨਾਲ AC ’ਤੇ ਘੱਟ ਲੋਡ ਪੈਂਦਾ ਹੈ ਅਤੇ ਹਵਾ ਵੀ ਚੰਗੀ ਆਉਂਦੀ ਹੈ।
Continues below advertisement
6/6
5. Ceiling Fan ਦਾ ਸਹਾਰਾ ਲਵੋ ਕਮਰੇ ਵਿੱਚ ਠੰਡੀ ਹਵਾ ਜਲਦੀ ਫੈਲਾਉਣ ਲਈ ਘੱਟ ਸਪੀਡ ’ਤੇ ਸੀਲਿੰਗ ਫੈਨ ਚਲਾਇਆ ਜਾ ਸਕਦਾ ਹੈ। ਇਸ ਨਾਲ ਰੂਮ ਜਲਦੀ ਠੰਢਾ ਹੁੰਦਾ ਹੈ ਅਤੇ AC ਦੀ ਮਿਹਨਤ ਘੱਟ ਹੁੰਦੀ ਹੈ।
Published at : 17 May 2026 06:25 PM (IST)