ਦਿੱਲੀ-ਐਨਸੀਆਰ ‘ਚ ਅੱਜ ਸਵੇਰ ਤੋਂ ਤੇਜ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੱਡੀ ਮੁਸੀਬਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਂਦਿਆਂ ਹੀ ਸੜਕਾਂ ‘ਤੇ ਜਾਮ ਲੱਗਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੀਂਹ ਪੈਣ ਦੇ ਨਾਲ ਨਾਲ ਕੱਲ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਤੇਜ ਮੀਂਹ ਦੇ ਚੱਲਦਿਆਂ ਵਿਜ਼ੀਬਿਲਟੀ ਵੀ ਬਹੁਤ ਘੱਟ ਹੈ।
ਪਰ ਇਹਨਾਂ ਹਲਾਤਾਂ ‘ਚ ਦੋ ਪਹੀਆ ਵਹੀਕਲਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ ਹੈ। ਮੀਂਹ ਕਾਰਨ ਸੜਕਾਂ ‘ਤੇ ਪਾਣੀ ਜਮਾਂ ਹੋ ਗਿਆ ਹੈ। ਜਿਆਦਾਤਰ ਲੋਕ ਮੀਂਹ ਦੇ ਪਾਣੀ ਤੋਂ ਬਚਣ ਲਈ ਫਲਾਈਓਵਰਾਂ ਦਾ ਸਹਾਰਾ ਲੈ ਰਹੇ ਹਨ।
ਭਾਰੀ ਮੀਂਹ ਦੇ ਚੱਲਦਿਆਂ ਟਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਡਰਾਇਵਿੰਗ ਕਰਦੇ ਸਮੇਂ ਚੱਲਦੇ ਸਬਰ ਰੱਖਣਾ ਤੇ ਪਾਰਕਿੰਗ ਲਾਈਟ ਜਗਾ ਕੇ ਰੱਖਣਾ ਫਾਇਦੇਮੰਦ ਹੈ।
ਦਿੱਲੀ ਦੀਆਂ ਹੇਠ ਲਿਖੀਆਂ ਸੜਕਾਂ ‘ਤੇ ਭਾਰੀ ਜਾਮ ਹੈ। ਸੀਲਮਪੁਰ ਤੋਂ ਸ਼ਾਸਤਰੀ ਮਾਰਗ , ਪ੍ਰੀਤ ਵਿਹਾਰ ਤੋਂ ਆਈਟੀਓ , ਮਯੁਰ ਵਿਹਾਰ ਤੋਂ ਅਕਸ਼ਰਧਾਮ, ਸਰਾਏ ਕਾਲੇ ਖਾਂ ਤੋਂ ਆਸ਼ਰਮ
ਇਸ ਦੇ ਨਾਲ ਹੀ ਅਨੰਦ ਵਿਹਾਰ ਤੋਂ ਗਾਜ਼ੀਪੁਰ, ਸਰਦਾਰ ਪਟੇਲ ਮਾਰਗ ਤੋਂ ਧੌਲਾ ਕੂੰਆਂ, ਤਿਲਕ ਨਗਰ ਤੋਂ ਜਨਕਪੁਰੀ, ਬੁਰਾੜੀ ਤੋਂ ਦੁਆਰਕਾ ਤੇ ਲਾਜਪੱਤ ਨਗਰ ਤੋਂ ਸਾਊਥ ਐਕਸ ਸੜਕਾਂ 'ਤੇ ਵੀ ਜਾਮ ਦੀ ਸਥਿਤੀ ਹੈ।
School Close: ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
School Holiday: ਬੱਚਿਆਂ ਦੀਆਂ ਲੱਗੀਆਂ ਮੌਜਾਂ, 19 ਅਤੇ 20 ਦਸੰਬਰ ਨੂੰ ਸਕੂਲ ਰਹਿਣਗੇ ਬੰਦ; ਹਦਾਇਤਾਂ ਜਾਰੀ...
15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
Public Holiday: ਵੀਰਵਾਰ ਨੂੰ ਸਕੂਲ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਉਂ ਹੋਇਆ ਜਨਤਕ ਛੁੱਟੀ ਦਾ ਐਲਾਨ?
ਪੰਜਾਬ 'ਚ ਸ਼ੀਤ ਲਹਿਰ ਦਾ ਜ਼ੋਰ! ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ...ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ
ਜਾਣੋ ਕੌਣ ਸੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ? 11 ਦਿਨ ਪਹਿਲਾਂ ਹੋਇਆ ਸੀ ਵਿਆਹ, ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸਬੰਧ
Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...
ਦਿੱਲੀ-ਆਗਰਾ ਐਕਸਪ੍ਰੈਸਵੇਅ 'ਤੇ ਸੰਘਣੇ ਕੋਹਰੇ 'ਚ ਇੱਕ ਤੋਂ ਬਾਅਦ ਇੱਕ ਟਕਰਾਈਆਂ 7 ਬੱਸਾਂ, ਕਈ ਵਿੱਚ ਲੱਗੀ ਅੱਗ, 4 ਲਾਸ਼ਾਂ ਬਰਾਮਦ, ਮੌਕੇ 'ਤੇ ਹਲਚਲ
ਮੋਹਾਲੀ 'ਚ ਕਬੱਡੀ ਖਿਡਾਰੀ ਦੀ ਹੱਤਿਆ ਮਾਮਲੇ 'ਚ ਨਵਾਂ ਮੋੜ, ਸੋਸ਼ਲ ਮੀਡੀਆ ਦੀ ਪੋਸਟ ਨੇ ਮਚਾਈ ਹਲਚਲ, ਇਸ ਗੈਂਗ ਨੇ ਜ਼ਿੰਮੇਵਾਰੀ ਲੈ ਲਿਖਿਆ-'ਆਪਣੇ ਭਰਾ ਸਿੱਧੂ ਮੂਸੇਵਾਲਾ ਦਾ ਬਦਲਾ...'