ਅੰਮ੍ਰਿਤਸਰ: ਪੰਜਾਬ ਪੁਲਿਸ ਨੇ ‘ਆਪ’ ਸਮਰਥਕਾਂ ਤੇ ਅੱਜ ਖੂਬ ਸਖਤੀ ਕੀਤੀ। ਪੁਲਿਸ ਨੇ ਆਪ ਸਮਰਥਕਾਂ ਨੂੰ ਵੱਖ-ਵੱਖ ਸੜਕਾਂ ‘ਤੇ ਨਾਕੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ। ਇਹ ਸਮਰਥਕ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੀ ਪੇਸ਼ੀ ਸਮੇਂ ਅੰਮ੍ਰਿਤਸਰ ਪਹੁੰਚ ਰਹੇ ਸਨ।
ਇਹ ਤਸਵੀਰਾਂ ਤਰਨਤਾਰਨ-ਅੰਮ੍ਰਿਤਸਰ ਰੋਡ ‘ਤੇ ਚੱਬਾ ਨੇੜੇ ਦੀਆਂ ਹਨ। ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ‘ਆਪ’ ਸਮਰਥਕ ਸੜਕ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਨਾਅਰੇਬਾਜੀ ਕੀਤੀ ਜਾ ਰਹੀ ਹੈ।
ਫਰੀਦਕੋਟ ਦੇ ਕੋਟਕਪੂਰਾ ਤੋਂ ‘ਆਪ’ ਲੀਡਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਮੁਤਾਬਕ ਉਹ ਸਵੇਰੇ ਕਰੀਬ 7.30 ਵਜੇ ਚੱਬਾ ਨਾਕੇ ‘ਤੇ ਪਹੁੰਚ ਗਏ ਸਨ। ਪਰ ਪੁਲਿਸ ਨੇ ਇਹਨਾਂ ਨੂੰ ਇੱਥੇ ਰੋਕੀ ਰੱਖਿਆ।
ਇਹਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇੱਥੇ ਨਾਕਾ ਲਗਾ ਕੇ ਇਹਨਾਂ ਦੀਆਂ ਗੱਡੀਆਂ ਨੂੰ ਰੋਕ ਲਿਆ। ਇਲਜ਼ਾਮ ਹਨ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਸਾਫ ਕਿਹਾ ਕਿ ਇਹਨਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ‘ਆਪ’ ਸਮਰਥਕਾਂ ਨੂੰ ਰੋਕਿਆ ਜਾਵੇ।
ਇਹਨਾਂ ਕਰੀਬ ਡੇਢ ਘੰਟੇ ਤੱਕ ਇੱਥੇ ਪ੍ਰਦਰਸ਼ਨ ਕੀਤਾ। ਪਰ ਜਦ ਪੁਲਿਸ ਨੇ ਇਹਨਾਂ ਦੀ ਇੱਕ ਨਾ ਸੁਣੀ ਤਾਂ ਇਹ ਬੱਸਾਂ ‘ਤੇ ਚੜ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਹਾਲਾਂਕਿ ਥੋੜੀ ਦੇਰ ਬਾਅਦ ਇਹਨਾਂ ਦੀਆਂ ਖਾਲੀ ਗੱਡੀਆਂ ਨੂੰ ਵੀ ਛੱਡ ਦਿੱਤਾ ਗਿਆ।
Punjab Holiday Cancel: ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ ਰੱਦ ਹੋਈਆਂ ਛੁੱਟੀਆਂ? ਹੁਕਮ ਹੋਏ ਜਾਰੀ...
Public Holiday: ਪੰਜਾਬ 'ਚ ਜਨਤਕ ਛੁੱਟੀਆਂ ਦੀ ਲਿਸਟ ਆਈ ਸਾਹਮਣੇ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ ?
CM ਮਾਨ ਨੇ ਨੌਜਵਾਨਾਂ ਨੂੰ ਦਿੱਤਾ ਤੋਹਫ਼ਾ, ਵੰਡੇ ਨਿਯੁਕਤੀ ਪੱਤਰ, ਬੋਲੇ- 'ਮੇਰੇ ਲਈ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ'
Rain Alert: ਪੰਜਾਬ ‘ਚ ਅੱਜ ਅਤੇ ਕੱਲ੍ਹ ਮੀਂਹ ਦਾ ਅਲਰਟ, ਸੰਘਣੇ ਕੋਹਰੇ ਕਾਰਨ 4 ਜ਼ਿਲ੍ਹਿਆਂ ‘ਚ ਜ਼ੀਰੋ ਵਿਜ਼ੀਬਿਲਟੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ! ਨਵੇਂ ਸਾਲ 'ਤੇ ਪਏਗਾ ਭਾਰੀ ਮੀਂਹ, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਹੋਏਗੀ ਬਾਰਿਸ਼
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ
Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-01-2026)