ਦਿੱਲੀ-ਐਨਸੀਆਰ ‘ਚ ਅੱਜ ਸਵੇਰ ਤੋਂ ਤੇਜ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੱਡੀ ਮੁਸੀਬਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਂਦਿਆਂ ਹੀ ਸੜਕਾਂ ‘ਤੇ ਜਾਮ ਲੱਗਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੀਂਹ ਪੈਣ ਦੇ ਨਾਲ ਨਾਲ ਕੱਲ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਤੇਜ ਮੀਂਹ ਦੇ ਚੱਲਦਿਆਂ ਵਿਜ਼ੀਬਿਲਟੀ ਵੀ ਬਹੁਤ ਘੱਟ ਹੈ।
ਪਰ ਇਹਨਾਂ ਹਲਾਤਾਂ ‘ਚ ਦੋ ਪਹੀਆ ਵਹੀਕਲਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ ਹੈ। ਮੀਂਹ ਕਾਰਨ ਸੜਕਾਂ ‘ਤੇ ਪਾਣੀ ਜਮਾਂ ਹੋ ਗਿਆ ਹੈ। ਜਿਆਦਾਤਰ ਲੋਕ ਮੀਂਹ ਦੇ ਪਾਣੀ ਤੋਂ ਬਚਣ ਲਈ ਫਲਾਈਓਵਰਾਂ ਦਾ ਸਹਾਰਾ ਲੈ ਰਹੇ ਹਨ।
ਭਾਰੀ ਮੀਂਹ ਦੇ ਚੱਲਦਿਆਂ ਟਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਡਰਾਇਵਿੰਗ ਕਰਦੇ ਸਮੇਂ ਚੱਲਦੇ ਸਬਰ ਰੱਖਣਾ ਤੇ ਪਾਰਕਿੰਗ ਲਾਈਟ ਜਗਾ ਕੇ ਰੱਖਣਾ ਫਾਇਦੇਮੰਦ ਹੈ।
ਦਿੱਲੀ ਦੀਆਂ ਹੇਠ ਲਿਖੀਆਂ ਸੜਕਾਂ ‘ਤੇ ਭਾਰੀ ਜਾਮ ਹੈ। ਸੀਲਮਪੁਰ ਤੋਂ ਸ਼ਾਸਤਰੀ ਮਾਰਗ , ਪ੍ਰੀਤ ਵਿਹਾਰ ਤੋਂ ਆਈਟੀਓ , ਮਯੁਰ ਵਿਹਾਰ ਤੋਂ ਅਕਸ਼ਰਧਾਮ, ਸਰਾਏ ਕਾਲੇ ਖਾਂ ਤੋਂ ਆਸ਼ਰਮ
ਇਸ ਦੇ ਨਾਲ ਹੀ ਅਨੰਦ ਵਿਹਾਰ ਤੋਂ ਗਾਜ਼ੀਪੁਰ, ਸਰਦਾਰ ਪਟੇਲ ਮਾਰਗ ਤੋਂ ਧੌਲਾ ਕੂੰਆਂ, ਤਿਲਕ ਨਗਰ ਤੋਂ ਜਨਕਪੁਰੀ, ਬੁਰਾੜੀ ਤੋਂ ਦੁਆਰਕਾ ਤੇ ਲਾਜਪੱਤ ਨਗਰ ਤੋਂ ਸਾਊਥ ਐਕਸ ਸੜਕਾਂ 'ਤੇ ਵੀ ਜਾਮ ਦੀ ਸਥਿਤੀ ਹੈ।
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਭਲਕੇ ਪੰਜਾਬ 'ਚ ਰਹੇਗੀ ਛੁੱਟੀ! ਕੀ ਖੁੱਲ੍ਹਿਆ ਰਹੇਗਾ ਕੀ ਬੰਦ, ਜਾਣੋ ਸਾਰੀ ਅਪਡੇਟ
ਵੱਡੀ ਖ਼ਬਰ! ਪਾਰਕ ਪਲਾਜ਼ਾ 'ਚ Raid, ਸਾਰਾ ਰਿਕਾਰਡ ਖੰਗਾਲ ਰਹੀਆਂ ਟੀਮਾਂ; ਮੱਚੀ ਹਲਚਲ
Big News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸਾਬਕਾ ਵਿਧਾਇਕ ਦੀ ਅਚਾਨਕ ਮੌਤ; ਇਲਾਜ ਦੌਰਾਨ ਨਿਕਲੀ ਜਾਨ...
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 12 IPS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਤਬਾਦਲੇ, ਇਸ ਅਫਸਰ ਨੂੰ ਸਪੈਸ਼ਲ DGP ਸਣੇ, NRI ਪੰਜਾਬ ਦੀ ਮਿਲੀ ਜ਼ਿੰਮੇਵਾਰੀ; ਵੇਖੋ ਲਿਸਟ...
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ