ਗੁਰਪ੍ਰੀਤ ਦੀ ਲਾਸ਼ 10 ਅਪ੍ਰੈਲ ਨੂੰ ਵੈਕਾਟੋ ਦੇ ਹੈਂਪਟਨ ਡਾਊਨਜ਼ ਦੀ ਸੜਕ ਤੋਂ ਮਿਲੀ ਸੀ। ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਉਸ ਦੀ ਮੌਤ ਤਿੰਨ ਦਿਨ ਪਹਿਲਾਂ 7 ਅਪ੍ਰੈਲ ਨੂੰ ਹੋ ਚੁੱਕੀ ਸੀ।
ਪੁਲਿਸ ਮੁਤਾਬਕ ਨੇ ਡਰੱਗਜ਼ ਦੇ ਨਸ਼ੇ ‘ਚ ਗੁਰਪ੍ਰੀਤ ‘ਤੇ ਹਮਲਾ ਕੀਤਾ ਸੀ। ਉਸ ਸਮੇਂ ਉਹ ਗਰਭਵਤੀ ਸੀ। ਅਦਾਲਤ ਵਿਚ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਕਿਹਾ ਕਿ ਆਕਾਸ਼ ਨੇ ਨਾ ਸਿਰਫ ਗੁਰਪ੍ਰੀਤ ਦਾ ਕਤਲ ਕੀਤਾ, ਸਗੋਂ ਉਸ ਦੇ ਪਰਿਵਾਰ ਵਿਚ ਆਉਣ ਵਾਲੀ ਨੰਨ੍ਹੀਂ ਜਾਨ ਨੂੰ ਵੀ ਖਤਮ ਕਰ ਦਿੱਤਾ। ਉਹ ਜਾਣਦਾ ਸੀ ਕਿ ਗੁਰਪ੍ਰੀਤ ਗਰਭਵਤੀ ਹੈ ਅਤੇ ਉਸ ਨੇ ਜਾਣ-ਬੁੱਝ ਕੇ ਉਸ ਦੇ ਢਿੱਡ ‘ਤੇ ਚਾਕੂ ਦੇ ਕਈ ਵਾਰ ਕੀਤੇ। ਅਦਾਲਤ ਨੇ ਕਿਹਾ ਕਿ ਇਹ ਕਤਲ ਬਹੁਤ ਘਿਨੌਣਾ ਅਤੇ ਭਿਆਨਕ ਸੀ।
ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ‘ਚ ਆਕਲੈਂਡ ਹਾਈਕੋਰਟ ਨੇ 22 ਸਾਲਾ ਗੁਰਪ੍ਰੀਤ ਕੌਰ ਦੇ ਕਤਲ ਦੇ ਦੋਸ਼ ‘ਚ ਉਸ ਦੇ ਪ੍ਰੇਮੀ ਆਕਾਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਫੈਸਲੇ ਮੁਤਾਬਕ ਆਕਾਸ਼ ਨਿਊਜ਼ੀਲੈਂਡ ਦੀ ਜੇਲ ‘ਚ 17 ਸਾਲ ਦੀ ਸਜ਼ਾ ਭੁਗਤੇਗਾ। ਇਸ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਆਕਾਸ਼ ਨਿਊਜ਼ੀਲੈਂਡ ਤਿੰਨ ਸਾਲਾਂ ਦੇ ਸਟੂਡੈਂਟ ਵੀਜ਼ਾ ‘ਤੇ ਆਇਆ ਸੀ ਅਤੇ ਉਸ ਦਾ ਵੀਜ਼ਾ ਮਈ, 2016 ਵਿਚ ਖਤਮ ਹੋ ਚੁੱਕਾ ਹੈ।
ਪੰਜਾਬਣ ਕੁੜੀ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਬਰ ਨਿਊਜ਼ੀਲੈਂਡ ਤੋਂ ਹੈ। ਜਿੱਥੇ ਅਦਾਲਤ ਨੇ ਪੰਜਾਬੀ ਕੁੜੀ ਦੇ ਕਤਲ ਦੇ ਦੋਸ਼ ‘ਚ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸੇ ਸਾਲ 10 ਅਪ੍ਰੈਲ ਨੂੰ ਲਾਸ਼ ਮਿਲਣ ਤੋਂ ਬਾਅਦ ਕੀਤੀ ਜਾਂਚ ਦੇ ਅਧਾਰ ‘ਤੇ ਕੁੜੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਨੇ ਮ੍ਰਿਤਕ ‘ਤੇ 29 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਰਿਪੋਰਟ ਮੁਤਾਬਕ ਮ੍ਰਿਤਕ ਮਾਂ ਬਣਨ ਵਾਲੀ ਸੀ।
ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਲਈ ਹੁਣ ਅੰਮ੍ਰਿਤਸਰ ਤੋਂ ਫਲਾਈਟ, ਏਅਰ ਇੰਡੀਆ ਦੀ ਈਜ਼ੀ ਕਨੈਕਟ ਸਰਵਿਸ ਸ਼ੁਰੂ
Big News: ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਨੇ ਫੜ੍ਹਿਆ 'ਆਪ' ਦਾ ਪੱਲਾ; ਤਸਵੀਰਾਂ ਵਾਇਰਲ...
ਪੰਜਾਬ 'ਚ ਭਾਰੀ ਮੀਂਹ ਨੂੰ ਲੈਕੇ ਰੈੱਡ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Big News: ਵੱਡੀ ਖਬਰ, 48 ਘੰਟਿਆਂ ਦੇ ਅੰਦਰ ਦੋ ਵੱਡੇ ਅਸਤੀਫੇ; ਸਿਆਸੀ ਜਗਤ 'ਚ ਆਇਆ ਭੂਚਾਲ...
ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ, ਲੋਕਾਂ ਨੂੰ ਕੀਤਾ ਅਲਰਟ; ਇਨ੍ਹਾਂ ਜ਼ਿਲ੍ਹਿਆਂ 'ਚ...
CJP Protest: ਫੇਸਬੁੱਕ ਨੇ PM ਮੋਦੀ ਦੀ ਵੀਡੀਓ ਨੂੰ ਕੀਤਾ BAN, ਹੰਗਾਮੇ ਤੋਂ ਬਾਅਦ ਮੰਨੀ ਗਲਤੀ
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਏ ਸ਼ਾਮਲ...
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ