ਰਿਹਸਲ ਮੌਕੇ ਮਾਰਚਪਾਸਟ ਤੋਂ ਸਲਾਮੀ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡੀਐਸ ਮਾਂਗਟ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਆਖਰ ਫੁੱਲ ਡ੍ਰੈੱਸ ਰਿਹਸਲ ਦੀ ਸ਼ੁਰੂਆਤ ਹੁੰਦਿਆਂ ਪੰਜਾਬ ਪੁਲਿਸ ਦੇ ਡੀਐਸਪੀ ਤੇ ਸਾਬਕਾ ਹਾਕੀ ਉਲੰਪੀਅਨ ਰਾਜਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਟੁਕੜੀ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ।
ਹਰ ਪੱਖ ਤੋਂ ਤਿਆਰੀਆਂ ਦਾ ਦੌਰ ਚੱਲ ਰਿਹਾ ਹੈ। ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੱਡੀ ਗਿਣਤੀ ਪੁਲਿਸ ਫੋਰਸ ਤੇ ਸਪੈਸ਼ਲ ਕਮਾਂਡੋਜ਼ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਲਿਹਾਜ਼ ਨਾਲ ਅੱਜ ਪੂਰੇ ਸਮਾਗਮ ਦੀ ਫਾਈਨਲ ਫੁੱਲ ਡ੍ਰੈੱਸ ਰਿਹਸਲ ਕਰਵਾਈ ਗਈ ਹੈ।
ਮੋਹਾਲੀ ਦੇ ਸਟੇਡੀਅਮ ‘ਚ ਅੱਜ ਸਵੇਰ ਤੋਂ ਹੀ ਸੁਰੱਖਿਆ ਦਸਤਿਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਮੰਨੋ ਜਿਵੇਂ ਅੱਜ ਹੀ 15 ਅਗਸਤ ਹੋਵੇ। ਇਹ ਇਸ ਲਈ ਕਿਉਂਕਿ ਇਸ ਸਟੇਡੀਅਮ ‘ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੀ ਅੱਜ ਫੁੱਲ ਡ੍ਰੈੱਸ ਫਾਈਨਲ ਰਿਹਸਲ ਹੋ ਰਹੀ ਸੀ। ਜਿਲ੍ਹੇ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ।
ਸਲਾਮੀ ਤੋਂ ਬਾਅਦ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਆਪਣੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਦੀ ਵੀ ਫਾਈਨਲ ਰਿਹਸਲ ਕੀਤੀ। ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਆਈਟਮ ਇੱਕ ਇੱਕ ਕਰ ਸਮੇਂ ਦੇ ਮੁਤਾਬਕ ਪੇਸ਼ ਕੀਤੀਆਂ ਗਈਆਂ। ਪੁਲਿਸ ਪ੍ਰਸ਼ਾਸਨ ਨੇ ਵੀ ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਖਾਸ ਰਣਨੀਤੀ ਤਿਆਰ ਕੀਤੀ।
ਮੋਹਾਲੀ: ਦੇਸ਼ ਭਰ ‘ਚ ਅਜਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਮੋਹਾਲੀ ‘ਚ ਮਨਾਇਆ ਜਾਵੇਗਾ। ਇਸ ਸਮਾਗਮ ‘ਚ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ ਤੇ ਤਿਰੰਗਾ ਫਹਿਰਾਉਣਗੇ ਸੂਬਾ ਪੱਧਰੀ ਸਮਾਗਮ ਦੇ ਚੱਲਦੇ ਪ੍ਰਸ਼ਾਸਨ ਪੱਬਾਂ ਭਾਰ ਹੈ।
ਜਿਲਾ ਪੁਲਿਸ ਮੁਖੀ ਮੁਤਾਬਕ ਸਟੇਡੀਅਮ ਨੂੰ ਤਿੰਨ ਘੇਰਿਆਂ ‘ਚ ਸੁਰੱਖਿਆ ਦਿੱਤੀ ਜਾਏਗੀ। ਪਹਿਲਾ ਘੇਰਾ ਸਟੇਡੀਅਮ ਦੇ ਬਾਹਰ ਹੋਏਗਾ, ਦੂਸਰਾ ਘੇਰਾ ਸਟੇਅਮ ਦੀ ਚਾਰਦੀਵਾਰੀ ਦੇ ਅੰਦਰ ਤੇ ਤੀਸਰਾ ਮੁੱਖ ਮਹਿਮਾਨ ਦੀ ਸਟੇਜ ਨੂੰ ਸੁਰੱਖਿਆ ਦੇਵੇਗਾ।
ਪਹਿਲਾਂ ਟਰੈੱਕ ਉਡਾਇਆ, ਫਿਰ ਕੀਤੀ ਤਾਬੜਤੋੜ ਫਾਇਰਿੰਗ, BLA ਨੇ ਪਾਕਿਸਤਾਨ ‘ਚ ਕਿਵੇਂ ਹਾਈਜੈਕ ਕਰ ਲਈ ਪੂਰੀ ਰੇਲ; ਪੜ੍ਹੋ Inside Story
ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਦਾ ਅਲਰਟ! IMD ਵੱਲੋਂ ਮੌਸਮ ਨੂੰ ਲੈ ਕੇ ਜਾਰੀ ਕੀਤੀ ਗਈ ਭਵਿੱਖਬਾਣੀ
ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਜਾਣੋ ਅਰਜ਼ੀ ਦੇਣ ਲਈ ਕਿਹੜੇ ਦਸਤਾਵੇਜ਼ ਜ਼ਰੂਰੀ?
ਬੁਲਡੋਜ਼ਰ ਦੀ ਵਰਤੋਂ ਕਰਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਢਾਹਿਆ ਘਰ ਤਾਂ ਇਸਦੀ ਕਿੱਥੇ ਹੋ ਸਕਦੀ ਸ਼ਿਕਾਇਤ
Weather Update: ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ