ਫੇਸਬੁੱਕ ਨੇ ਸ਼ੁਰੂ ‘ਚ ਇਹ ਸਹੂਲਤ ਸਭ ਲਈ ਨਹੀਂ ਰੱਖੀ। ਫੇਸਬੁੱਕ ਨੇ ਆਪਣੇ ਬਲਾਗ ‘ਤੇ ਲਿਖਿਆ ਹੈ, “ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਇਹ ਫੀਚਰ 2 ਲੋਕਾਂ ਦੀ ਚੈਟ ਜਿਹੜੀ ਡਿਵਾਈਸ ਤੋਂ ਹੋ ਰਹੀ ਹੈ, ਸਿਰਫ ਉਸ ਹੀ ਡਿਵਾਈਸ ‘ਚ ਦਿਖੇਗੀ।” ਵਧ ਰਹੀ ਤਕਨੀਕ ਦੇ ਚੱਲਦੇ ਕਿਸੇ ਵੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਫੇਸਬੁੱਕ ਨੇ ਇਹ ਸਰਵਿਸ ਸ਼ੁਰੂ ਕੀਤੀ ਹੈ।
ਨਵੀਂ ਦਿੱਲੀ: ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਇੱਕ ਨਵੀਂ ਆਪਸ਼ਨ ਸ਼ੁਰੂ ਕੀਤੀ ਹੈ। ਫੇਸਬੁੱਕ ਮੈਸੇਂਜਰ ‘ਚ ਇੱਕ ਖਾਸ ‘ਐਂਡ-ਟੂ-ਐਂਡ ਐਨਕ੍ਰਿਪਸ਼ਨ’ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਨਾਲ 2 ਲੋਕਾਂ ‘ਚ ਹੋਈ ਚੈਟ ਨੂੰ ਉਨ੍ਹਾਂ ‘ਚੋਂ ਕੋਈ ਵੀ ਯੂਜ਼ਰ ਟਾਈਮਰ ਲਾ ਕੇ ਡਿਲੀਟ ਕਰ ਸਕਦਾ ਹੈ। ‘ਐਂਡ-ਟੂ-ਐਂਡ ਐਨਕ੍ਰਿਪਸ਼ਨ’ ‘ਚ ਸਿਰਫ 2 ਲੋਕਾਂ ‘ਚ ਹੋਈ ਆਪਸੀ ਗੱਲਬਾਤ ਉਨ੍ਹਾਂ ਦੋਵਾਂ ਤੱਕ ਹੀ ਸੀਮਤ ਰਹਿੰਦੀ ਹੈ। ਉਸ ਨੂੰ ਕੋਈ ਤੀਸਰਾ ਵਿਅਕਤੀ ਜਾਂ ਫੇਸਬੁੱਕ ਵੀ ਨਹੀਂ ਪੜ੍ਹ ਸਕਦਾ।
‘ਐਂਡ-ਟੂ-ਐਂਡ ਐਨਕ੍ਰਿਪਸ਼ਨ’ ਦੇ ਲਈ ਯੂਜ਼ਰ ਨੂੰ ਚੈਟ ਬਾਕਸ ‘ਚ, ਜਿਸ ਯੂਜ਼ਰ ਨਾਲ ਗੱਲ ਕਰਨੀ ਹੋਵੇ ਉਸ ਨੂੰ ਚੁਣ ਕੇ, ਉੱਪਰ ਲਿਖੇ ਸੀਕਰੇਟ ਕੰਨਵਰਸੇਸ਼ਨ ਦਾ ਆਪਸ਼ਨ ਸਲੈਕਟ ਕਰਨਾ ਹੋਵੇਗਾ। ਜਦ ਯੂਜ਼ਰ ਉਸ ਨੂੰ ਸਿਲੇਕਟ ਕਰੇਗਾ ਤਾਂ ਨਾਲ ਹੀ ਟਾਈਮਰ ਵੀ ਖੁੱਲ੍ਹ ਜਾਏਗਾ। ਐਨਕ੍ਰਿਪਟ ਕੀਤੇ ਗਏ ਮੈਸੇਜ਼ ਨੂੰ ਤੁਰੰਤ ਮਿਟਾਉਣ ਲਈ ਇਸ ਆਪਸ਼ਨ ਨੂੰ ਚੁਣਿਆ ਜਾ ਸਕਦਾ ਹੈ।
ਚੈਟ ਐਨਕ੍ਰਿਪਸ਼ਨ ਨੂੰ ਪੱਕਾ ਕਰਨ ਲਈ ਫੇਸਬੁੱਕ Device key ਦੀ ਸਹੂਲਤ ਵੀ ਦੇ ਰਿਹਾ ਹੈ। ਸੀਕ੍ਰੇਟ ਕਨਵਰਸੇਸ਼ਨ ਦੌਰਾਨ ਦੋ ਲੋਕ ਉਸ Device key ਦੀ ਵਰਤੋਂ ਕਰਕੇ ਚੈੱਕ ਕਰ ਸਕਦੇ ਹਨ ਕਿ ਮੈਸੇਜ ਐਨਕ੍ਰਿਪਟ ਹੋਇਆ ਹੈ ਜਾਂ ਨਹੀਂ।
Public Holiday: 9 ਅਤੇ 11 ਦਸੰਬਰ ਨੂੰ ਜਨਤਕ ਛੁੱਟੀ ਦਾ ਹੋਇਆ ਐਲਾਨ, ਸਕੂਲਾਂ ਸਣੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ..
8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪਹੁੰਚਿਆ, ਸਿਹਤ ਵਿਭਾਗ ਵੱਲੋਂ ਚੇਤਾਵਨੀ
Dairy Owners: ਡੇਅਰੀ ਫਾਰਮ ਮਾਲਕਾਂ ਦੀ ਵਧੀ ਚਿੰਤਾ, ਜਾਣੋ ਕਿਉਂ ਦਿੱਤਾ ਗਿਆ ਅਲਟੀਮੇਟਮ ? ਨਾ ਮੰਨਣ ਤੇ...
Public Holiday: ਪੰਜਾਬ 'ਚ ਜਨਤਕ ਛੁੱਟੀਆਂ ਦਾ ਐਲਾਨ! ਨੋਟੀਫਿਕੇਸ਼ਨ ਜਾਰੀ; ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...?
ਪੰਜਾਬ 'ਚ ਸ਼ੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ, ਸ਼ਿਮਲਾ ਤੋਂ ਵੀ ਜ਼ਿਆਦਾ ਠੰਡਾ ਰਿਹਾ ਇਹ ਜ਼ਿਲ੍ਹਾ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ