ਨਵੀਂ ਦਿੱਲੀ: ਦੇਸ਼ ‘ਚ ਮਾਨਸੂਨ ਦੇ 4 ਮਹੀਨਿਆਂ ‘ਚੋਂ ਅੱਧਾ ਸਮਾਂ ਲੰਘ ਚੁੱਕਿਆ ਹੈ। ਹੁਣ ਤੱਕ ਇਸ ਦੀ ਰਫਤਾਰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਸਭ ਤੋਂ ਤੇਜ਼ ਹੈ। ਜੁਲਾਈ ਮਹੀਨੇ ਹੁਣ ਤੱਕ 8 ਫੀਸਦੀ ਵੱਧ ਮੀਂਹ ਪੈ ਚੁੱਕਾ ਹੈ। ਭਾਰੀ ਮੀਂਹ ਦੇ ਚੱਲਦੇ ਦੇਸ਼ ਭਰ ਦੇ 13 ਸੂਬਿਆਂ ਦੇ ਕਈ ਜ਼ਿਲ੍ਹਿਆਂ ‘ਚ ਹਾਲਾਤ ਕਾਫੀ ਖਰਾਬ ਹਨ। ਬਿਹਾਰ, ਕਰਨਾਟਕ ਤੇ ਅਸਾਮ ‘ਚ ਹਲਾਤ ਕਾਫੀ ਪ੍ਰਭਾਵਤ ਹੋਏ ਹਨ।
ਮੌਸਮ ਵਿਭਾਗ ਦੇ ਅੰਕੜੇ ਇੱਕ ਹੋਰ ਕਹਾਣੀ ਕਹਿ ਰਹੇ ਹਨ। ਦਾਅਵਾ ਹੈ ਕਿ ਦੇਸ਼ ਦੇ ਇੱਕ ਚੌਥਾਈ ਹਿੱਸੇ ‘ਚ ਕਰੀਬ 178 ਜ਼ਿਲ੍ਹਿਆਂ ‘ਚ ਆਮ ਤੋਂ ਘੱਟ ਮੀਂਹ ਪਿਆ ਹੈ। ਕਈ ਇਲਾਕਿਆਂ ‘ਚ ਤਾਂ ਸਿਰਫ 80 ਫੀਸਦੀ ਤੱਕ ਹੀ ਮੀਂਹ ਪਿਆ ਹੈ।
ਗੁਜਰਾਤ ਦੀ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਇੱਥੇ 50 ਫੀਸਦੀ ਮੀਂਹ ਘੱਟ ਪਿਆ ਹੈ। ਇਸ ਤੋਂ ਇਲਾਵਾ ਦੇਸ਼ ਦੇ 171 ਜ਼ਿਲ੍ਹਿਆਂ ‘ਚ ਆਮ ਤੋਂ ਵੱਧ ਮੀਂਹ ਪਿਆ ਹੈ। ਬਾਕੀ ਦੇ 253 ਜ਼ਿਲ੍ਹਿਆਂ ‘ਚ ਸਧਾਰਨ ਮੀਂਹ ਪਿਆ ਹੈ।
ਬਿਹਾਰ ਦੇ ਕਈ ਇਲਾਕਿਆਂ ‘ਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਪਰ ਸੂਬੇ ਦੇ 13 ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਆਮ ਤੋਂ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ ਗੁਜਰਾਤ, ਪੱਛਮੀ ਰਾਜਸਥਾਨ, ਉੱਤਰ-ਪੂਰਬ ਦੇ ਜ਼ਿਆਦਾਤਰ ਹਿੱਸੇ, ਕੇਰਲ ਤੇ ਹਿਮਾਚਲ ਪ੍ਰਦੇਸ਼ ‘ਚ ਆਮ ਦੇ ਮੁਕਾਬਲੇ ਘੱਟ ਬਾਰਸ਼ ਹੋਈ ਹੈ।
ਜਦਕਿ 4 ਸੂਬਿਆਂ ਮੱਧ ਪ੍ਰਦੇਸ਼ ‘ਚ ਆਮ ਤੋਂ 40%, ਮਹਾਂਰਾਸ਼ਟਰ ‘ਚ 22%, ਆਂਧਰਾ ਪ੍ਰਦੇਸ਼ ‘ਚ 31% ਤੇ ਤਾਮਿਲਨਾਢੂ ‘ਚ 37% ਵੱਧ ਬਾਰਸ਼ ਹੋਈ ਹੈ।
Big News: ਵੱਡੀ ਖਬਰ, ਕਾਂਗਰਸ ਨੂੰ ਛੱਡ ਸੀਨੀਅਰ ਆਗੂ ਸਾਥੀਆਂ ਸਣੇ AAP ‘ਚ ਸ਼ਾਮਲ, ਸਿਆਸਤ ‘ਚ ਮੱਚੀ ਤਰਥੱਲੀ...
ਪੰਜਾਬ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ; ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
Public Holidays: 3 ਦਿਨਾਂ ਦੀ ਛੁੱਟੀ ਦਾ ਐਲਾਨ, ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ; ਪ੍ਰਸ਼ਾਸਨ ਵੱਲੋਂ ਫੈਸਲਾ...
ਪੰਜਾਬ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਮੌਸਮ ਵਿਭਾਗ ਦੀ ਭਵਿੱਖਬਾਣੀ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਇਦਾਂ ਚੈੱਕ ਕਰੋ ਆਪਣਾ ਨਾਮ; ਜਾਣੋ
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ