ਜੀਓ ਵਿੱਚ ਉਪਭੋਗਤਾਵਾਂ ਨੂੰ ਸਿਰਫ਼ ਇੱਕ ਸਰਵਿਸ ਦੇ ਹੀ ਪੈਸੇ ਦੇਣੇ ਹੋਣਗੇ। ਕੰਪਨੀ ਵੱਲੋਂ 50 ਰੁਪਏ ਵਿੱਚ ਇੱਕ ਜੀ.ਬੀ. 4 ਜੀ ਡਾਟਾ ਦਿੱਤਾ ਜਾਵੇਗਾ। ਬਾਕੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਇਹ ਬਹੁਤ ਹੀ ਸਸਤਾ ਹੈ। ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਰਿਲਾਇੰਸ ਵੱਲੋਂ ਇਹ ਬਹੁਤ ਹੀ ਸਸਤਾ ਇੰਟਰਨੈਟ ਗ੍ਰਾਹਕਾਂ ਨੂੰ ਦਿੱਤਾ ਜਾ ਰਿਹਾ ਹੈ।
ਮੁਫ਼ਤ ਇੰਟਰਨੈੱਟ ਤੇ ਮੁਫ਼ਤ ਐਸ.ਟੀ.ਡੀ. ਤੇ ਲੋਕਲ ਕਾਲ ਨੂੰ ਲੈ ਕੇ ਰਿਲਾਇੰਸ ਜੀਓ ਨੇ ਵੱਡਾ ਐਲਾਨ ਕੀਤਾ ਹੈ। ਰਿਲਾਇੰਸ ਏ.ਜੀ.ਐਮ. ਪ੍ਰੋਗਰਾਮ ਵਿੱਚ ਬੋਲਦਿਆਂ ਮੁਕੇਸ਼ ਅੰਬਾਨੀ ਨੇ ਆਖਿਆ ਕਿ ਰਿਲਾਇੰਸ ਜੀਓ ਦਸੰਬਰ ਤੱਕ ਗਾਹਕਾਂ ਨੂੰ ਮੁਫ਼ਤ ਇੰਟਰਨੈੱਟ ਤੇ ਮੁਫ਼ਤ ਐਸ.ਟੀ.ਡੀ.-ਲੋਕਲ ਕਾਲ ਦੀ ਸੁਵਿਧਾ ਦੇਵੇਗਾ। ਪੰਜ ਸਤਬੰਰ ਤੋਂ ਇਹ ਆਫਰ ਗਾਹਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।
ਕੰਪਨੀ ਨੇ ਦਾਅਵਾ ਹੈ ਕਿ ਰਿਲਾਇੰਸ ਜੀਓ ਦਾ ਮੋਬਾਈਲ ਫ਼ੋਨ ਚਾਰਜ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਬੱਸ ਸਿਰਫ਼ ਇੰਟਰਨੈੱਟ ਪੈਕ ਦੇ ਹੀ ਪੈਸੇ ਦੇਣੇ ਹੋਣਗੇ। ਭਾਵ ਕਾਲ ਪੂਰੀ ਤਰ੍ਹਾਂ ਮੁਫ਼ਤ ਕੰਪਨੀ ਨੇ ਰੱਖੀ ਹੈ। ਇਸ ਤੋਂ ਇਲਾਵਾ ਜੀਓ ਉੱਤੇ ਗਾਹਕ ਟੀ.ਵੀ. ਦਾ ਅਨੰਦ ਵੀ ਲੈ ਸਕਦੇ ਹਨ। ਕੰਪਨੀ ਨੇ ਜੀਓ ਟੂ ਜੀਓ ਕਾਲ ਮੁਫ਼ਤ ਤੇ ਪੂਰੇ ਦੇਸ਼ ਵਿੱਚ ਰੋਮਿੰਗ ਫ਼ਰੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਵਿਦਿਆਰਥੀਆਂ ਨੂੰ ਕੰਪਨੀਆਂ 25 ਫ਼ੀਸਦੀ ਜ਼ਿਆਦਾ ਡਾਟਾ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ 10 ਲੱਖ ਵਾਈ ਫਾਈ ਜ਼ੋਨ ਬਣਾਉਣ ਦਾ ਵੀ ਐਲਾਨ ਵੀ ਕੰਪਨੀ ਨੇ ਕੀਤਾ ਹੈ।
Punjab 'ਚ ਹਿਮਾਚਲ ਦੀਆਂ ਬੱਸਾਂ 'ਤੇ ਲਗਾਏ ਭਿੰਡਰਾਂਵਾਲਾ ਦੇ ਪੋਸਟਰ, ਭੱਖਿਆ ਮੁੱਦਾ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
Punjab News: ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
ਮਿਲ ਗਈ ਦੂਜੀ ਦੁਨੀਆ! ਜਾਣ ਲਓ ਧਰਤੀ ਤੋਂ ਕਿੰਨੀ ਦੂਰ?
ਪਹਿਲਾਂ ਟਰੈੱਕ ਉਡਾਇਆ, ਫਿਰ ਕੀਤੀ ਤਾਬੜਤੋੜ ਫਾਇਰਿੰਗ, BLA ਨੇ ਪਾਕਿਸਤਾਨ ‘ਚ ਕਿਵੇਂ ਹਾਈਜੈਕ ਕਰ ਲਈ ਪੂਰੀ ਰੇਲ; ਪੜ੍ਹੋ Inside Story
Punjab News: ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਬੱਸ 'ਤੇ ਹਮਲਾ, ਡੰਡਿਆਂ ਨਾਲ ਤੋੜੇ ਸ਼ੀਸ਼ੇ, ਸਵਾਰੀਆਂ ਦੀਆਂ ਨਿਕਲੀਆਂ ਚੀਕਾਂ, ਭੱਖਿਆ ਮੁੱਦਾ
ਤੇਜ਼ ਗਰਮੀ ਆਉਣ ਤੋਂ ਪਹਿਲਾਂ ਡਾਇਟ 'ਚ ਸ਼ਾਮਲ ਕਰੋ ਇਹ 5 ਫੂਡ, ਸਰੀਰ ਰਹੇਗਾ ਫਿੱਟ!
Farmers Protest: ਕੇਂਦਰ ਅਤੇ ਕਿਸਾਨਾਂ ਵਿਚਾਲੇ 7ਵੇਂ ਗੇੜ ਦੀ ਮੀਟਿੰਗ ਅੱਜ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੋਣਗੇ ਸ਼ਾਮਿਲ; ਪਿਛਲੀਆਂ 6 ਮੀਟਿੰਗਾਂ ਰਹੀਆਂ ਬੇਸਿੱਟਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (19-03-2025)