ਅੱਜ 25 ਜੁਲਾਈ 2016 ਨੂੰ ਜੋਧਪੁਰ ਹਾਈਕਰੋਟ ਨੇ ਹੇਠਲੀ ਅਦਲਾਤ ਦੇ ਫੈਸਲੇ ਨੂੰ ਬਦਲਦਿਆਂ ਸਲਮਾਨ ਦੀਆਂ ਦੋਵੇਂ ਸਜ਼ਾਵਾਂ ਮੁਆਫ ਕਰ ਦਿੱਤੀਆਂ। ਹਾਲਾਂਕਿ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ਦੀ ਵੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਲਮਾਨ ਬੀਤੇ ਸਾਲ ਦਸੰਬਰ ‘ਚ 2002 ਦੇ ‘ਹਿਟ ਐਂਡ ਰਨ ਕੇਸ’ ‘ਚੋਂ ਵੀ ਬਰੀ ਹੋ ਗਏ ਸਨ।
ਹੇਠਲੀ ਅਦਲਾਤ ਨੇ ਫਰਵਰੀ 2006 ‘ਚ ਸਲਮਾਨ ਨੂੰ ਪਹਿਲੇ ਮਾਮਲੇ ‘ਚ ਇੱਕ ਸਾਲ ਦੀ ਸਜ਼ਾ ਸੁਣਾਈ। ਅਪ੍ਰੈਲ 2006 ‘ਚ ਰਾਜਸਥਾਨ ਦੀ ਅਦਾਲਤ ਨੇ ਸਲਮਾਨ ਨੂੰ 5 ਸਾਲ ਦੀ ਸਜ਼ਾ ਤੇ 25 ਹਜ਼ਾਰ ਦਾ ਜੁਰਮਾਨਾ ਕੀਤਾ। ਇਸ ਤੋਂ ਬਾਅਦ ਸਲਮਾਨ ਨੂੰ 8 ਦਿਨ ਜੋਧਪੁਰ ਸੈਂਟਰਲ ਜੇਲ੍ਹ ‘ਚ ਲੰਘਾਉਣੇ ਪਏ। ਇਨ੍ਹਾਂ ਦੋਨਾਂ ਮਾਮਲਿਆਂ ‘ਚ ਜੋਧਪੁਰ ਹਾਈਕੋਰਟ ‘ਚ 12 ਮਈ ਨੂੰ ਸੁਣਾਵਈ ਪੂਰੀ ਹੋ ਗਈ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਪਹਿਲਾ ਮਾਮਲਾ 26-27 ਸਤੰਬਰ 1998 ਦੀ ਰਾਤ ਨੂੰ ਭਵਾਦ ‘ਚ ਇੱਕ ਹਿਰਨ ਦੇ ਸ਼ਿਕਾਰ ਦਾ ਸੀ। ਦੂਜੇ ਮਾਮਲੇ ‘ਚ ਸਲਮਾਨ ‘ਤੇ ਘੋੜਾ ਫਾਰਮ ‘ਚ ਦੋ ਹਿਰਨਾਂ ਦੇ ਸ਼ਿਕਾਰ ਦੇ ਇਲਜ਼ਾਮ ਲੱਗੇ ਸਨ। ਇਹ ਮਾਮਲਾ 28-29 ਸਤੰਬਰ 1998 ਦਾ ਸੀ।
ਸਲਮਾਨ ਖਾਨ ਨੂੰ ਸਾਲ 2006 ‘ਚ 2 ਵੱਖ-ਵੱਖ ਕੇਸਾਂ ‘ਚ ਹੇਠਲੀ ਅਦਾਲਤ ਨੇ ਪੰਜ ਸਾਲ ਤੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਤੁਹਾਨੂੰ ਦੱਸਦੇ ਹਾਂ 18 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਕੀ-ਕੀ ਹੋਇਆ। 1998 ‘ਚ ਫਿਲਮ ‘ਹਮ ਸਾਥ ਸਾਥ ਹੈਂ ਦੀ ਸ਼ੂਟਿੰਗ ਦੌਰਾਨ ਸਲਮਾਨ ਤੇ ਉਸਦੇ ਸਾਥੀ ਕਲਾਕਾਰਾਂ ‘ਤੇ ਤਿੰਨ ਹਿਰਨਾਂ ਦੇ ਸ਼ਿਕਾਰ ਦੇ ਇਲਜਾ਼ਮ ਲੱਗੇ ਸਨ।
ਇਸ ਤੋਂ ਪਹਿਲਾਂ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਸ਼ੈਸ਼ਨਜ਼ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਇਸ ‘ਤੇ ਉਨ੍ਹਾਂ ਸ਼ੈਸ਼ਨਜ਼ ਕੋਰਟ ਦੇ ਫੈਸਲੇ ਨੂੰ ਹਾਈਕੋਰਟ ‘ਚ ਚਣੌਤੀ ਦਿੱਤੀ ਸੀ। ਅਜਿਹੇ ‘ਚ ਸਲਮਾਨ ਖਾਨ ਹੁਣ ਜੇਲ੍ਹ ਨਹੀਂ ਜਾਣਗੇ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਜੋਧਪੁਰ ਹਾਈਕੋਰਟ ਨੇ ਚਿੰਕਾਰਾ ਸ਼ਿਕਾਰ ਮਾਮਲੇ ‘ਚ ਖਾਨ ਨੂੰ ਬਰੀ ਕਰ ਦਿੱਤਾ ਹੈ। ਹਾਈਕੋਰਟ ਨੇ ਇਸ ਨਾਲ ਜੁੜੇ 2 ਵੱਖ-ਵੱਖ ਮਾਮਲਿਆਂ ‘ਤੇ ਇਹ ਫੈਸਲਾ ਸੁਣਾਇਆ ਹੈ।
ਅੰਦੋਲਨ ਵਿਚਾਲੇ ਕਿਸਾਨਾਂ ਲਈ ਆਈ ਖੁਸ਼ਖਬਰੀ, ਹੁਣ ਖਾਤਿਆਂ 'ਚ ਆਉਣਗੇ ਪੈਸੇ, ਪਰ ਇਹ ਰਹਿ ਜਾਣਗੇ ਵਾਂਝੇ ?
Weather Update: ਕੜਾਕੇ ਦੀ ਠੰਡ ਨਾਲ ਛਿੜੀ ਕੰਬਣੀ, ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਲਰਟ ਜਾਰੀ
IMD Alert: ਇਨ੍ਹਾਂ ਇਲਾਕਿਆਂ 'ਚ ਲੌਕਡਾਊਨ ਦੇ ਹਾਲਾਤ! ਪ੍ਰਸ਼ਾਸਨ ਨੇ ਲੋਕਾਂ ਨੂੰ ਰਾਸ਼ਨ ਸਟੋਰ ਕਰਨ ਲਈ ਕਿਹਾ, ਜਾਣੋ ਕਿਉਂ ?
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
No Entry! ਅਮਰੀਕਾ 'ਚ 18,000 ਭਾਰਤੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ, ਟਰੰਪ ਦਿਖਾਉਣਗੇ ਬਾਹਰ ਦਾ ਰਸਤਾ
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ