ਅਚਾਨਕ ਇੱਥੇ ਸਾਧਵੀ ਦੇਵਾ ਠਾਕੁਰ ਦੀ ਐਂਟਰੀ ਹੁੰਦੀ ਹੈ। ਉਸ ਦੇ ਨਾਲ ਅੱਧਾ ਦਰਜਨ ਤੋਂ ਵੱਧ ਸਿਕਿਉਰਿਟੀ ਗਾਰਡ ਵੀ ਸਨ। ਬਾਕੀਆਂ ਦੇ ਹੱਥ ‘ਚ ਦੁਨਾਲੀਆਂ ਤੇ ਦੇਵਾ ਠਾਕੁਰ ਦੇ ਹੱਥ ‘ਚ ਰਿਵਾਲਵਰ ਸੀ। ਪੰਜਾਬੀ ਗਾਣਾ ਜਿਵੇਂ ਹੀ ਵੱਜਿਆ, ਬੀਟ ਦੇ ਨਾਲ ਨਾਲ ਗੋਲੀਆਂ ਚੱਲਣ ਦੀ ਰਫਤਾਰ ਵੀ ਤੇਜ਼ ਹੋ ਗਈ। ਸਾਧਵੀ ਨੇ ਆਪਣੇ ਰਿਵਾਲਵਰ ਨੂੰ ਹਵਾ ‘ਚ ਤਾਣ ਕੇ ਕਈ ਫਾਇਰ ਕੀਤੇ।
ਜਸ਼ਨ ਦੇ ਰੰਗ ‘ਚ ਭੰਗ ਪਿਆ ਤਾਂ ਪੈਲੇਸ ‘ਚ ਸਨਸਨੀ ਫੈਲ ਗਈ। ਸਾਧਵੀ ਤੇ ਉਸਦੇ ਸੁਰੱਖਿਆ ਗਾਰਡ ਨੌਂ ਦੋ ਗਿਆਰਾਂ ਹੋ ਗਏ। ਪੁਲਿਸ ਮੌਕੇ ‘ਤੇ ਪਹੁੰਚੀ, ਗੋਲੀਆਂ ਦੇ ਖੋਲ ਇੱਕਠੇ ਕੀਤੇ ਗਏ।
ਸਾਧਵੀ ਤੇ ਉਸਦੇ ਸਾਥੀਆਂ ਖਿਲਾਫ ਕਤਲ ਤੇ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਸਾਧਵੀ ਸਮੇਤ ਸਾਰੇ ਮੁਲਜ਼ਮ ਫਰਾਰ ਹਨ। ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪਰ ਅਚਾਨਕ ਇੱਕ ਫਾਇਰ ਨੇ ਸਾਰੀ ਮਸਤੀ ਉਤਾਰ ਦਿੱਤੀ। ਸਟੇਜ ‘ਤੇ ਫਾਇਰਿੰਗ ਕਰ ਰਹੇ ਚਿੱਟੇ ਰੰਗ ਦੀ ਸ਼ਰਟ ਪਾਏ ਸ਼ਖਸ ਨੇ ਇੱਕ ਫਾਇਰ ਪਬਲਿਕ ਵੱਲ ਕਰ ਦਿੱਤਾ। ਫਾਇਰ ਕਰਨ ਤੋਂ ਬਾਅਦ ਇਹ ਕਿੱਧਰ ਤੇ ਕਿਸ ਵੱਲ ਗਿਆ, ਇਸ ਗੱਲ ਤੋਂ ਅਨਜਾਣ ਇਹ ਸ਼ਖਸ ਦੂਜਾ ਫਾਇਰ ਕਰਨ ‘ਚ ਮਸ਼ਗੂਲ ਸੀ। ਪਰ ਅਚਾਨਕ ਹਫੜਾ ਦਫੜੀ ਮੱਚੀ। ਪਤਾ ਲੱਗਿਆ ਕਿ ਗੋਲੀਆਂ ਚਾਰ ਲੋਕਾਂ ਨੂੰ ਲੱਗੀਆਂ ਹਨ। ਇਸ ਫਾਇਰਿੰਗ ‘ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਜ਼ਖਮੀ ਹੋ ਗਈਆਂ।
ਕੁੱਝ ਦੇਰ ਬਾਅਦ ਫਾਇਰ ਮਿਸ ਹੋਣ ਲੱਗੇ। ਸਾਧਵੀ ਦੇ ਸਿਕਿਊਰਿਟੀ ਗਾਰਡ ਨੇ ਉਸ ਦੇ ਹੱਥ ‘ਚ ਦੁਨਾਲੀ ਫੜਾ ਦਿੱਤੀ। ਫਿਰ ਕੀ ਸੀ, ਸਾਧਵੀ ਦਾ ਸਾਦਾਪਨ ਚੰਬਲ ਦੇ ਕਿਸੇ ਡਾਕੂ ‘ਚ ਤਬਦੀਲ ਹੋਣ ਲੱਗਾ। ਗਾਣਾ ਚੱਲਦਾ ਰਿਹਾ ਤੇ ਫਾਇਰ ਹੁੰਦੇ ਰਹੇ। ਇਸ ਦੌਰਾਨ ਤਰੀਬਨ 100 ਫਾਇਰ ਕੀਤੇ ਗਏ। ਸਟੇਜ ‘ਚ ਚੜ੍ਹੇ ਸਾਧਵੀ ਦੇ ਚੇਲਿਆਂ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ।
ਦਹਿਸ਼ਤ ਫੈਲਾਉਣ ਵਾਲੀਆਂ ਤਸਵੀਰਾਂ ਸ਼ਹਿਰ ਦੇ ਸਾਵਿਤਰੀ ਪੈਲੇਸ ਤੋਂ ਆਈਆਂ ਹਨ। ਇੱਥੇ ਇੱਕ ਵਿਆਹ ਸਮਾਗਮ ‘ਚ ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ। ਡੀਜੇ ਵੱਲੋਂ ਵਜਾਏ ਜਾਂਦੇ ਗਾਣਿਆਂ ‘ਤੇ ਰਿਸ਼ਤੇਦਾਰ ਤੇ ਦੋਸਤ ਥਿਰਕ ਰਹੇ ਸਨ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਧਾਨ ਸਭਾ ਖੇਤਰ ਕਰਨਾਲ ‘ਚ ਕਾਨੂੰਨ ਟੰਗਿਆ ਗਿਆ ਛਿੱਕੇ। ਸ਼ਹਿਰ ਦੇ ਇੱਕ ਮੈਰਿਜ ਪੈਲੇਸ ‘ਚ ਸਾਧਵੀ ਦਾ ਤਾਂਡਵ ਦੇਖ ਦਹਿਸ਼ਤ ਦਾ ਮਾਹੌਲ ਸੀ। ਇੱਥੇ ਕੱਲ੍ਹ ਸਾਧਵੀ ਦੇਵਾ ਠਾਕੁਰ ਨੇ ਹੱਥ ‘ਚ ਰਿਵਾਲਵਰ ਚੱਕ ਸਾਥੀਆਂ ਸਮੇਤ ਖੂਬ ਗੋਲੀਬਾਰੀ ਕੀਤੀ। ਦੇਵਾ ਫਾਉਂਡੇਸ਼ਨ ਦੀ ਪ੍ਰਧਾਨ ਸਾਧਵੀ ਦੇਵਾ ਠਾਕੁਰ ਤੇ ਉਸਦੇ ਆਲੇ ਦੁਆਲੇ ਅਤੇ ਸਟੇਜ ‘ਤੇ ਚੜ੍ਹੇ ਉਸਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਦੀ ਫਾਇਰਿੰਗ ‘ਚ ਇੱਕ ਮਹਿਲਾ ਦੀ ਮੌਤ ਹੋ ਗਈ। ਜਦਕਿ ਕਈ ਜਖਮੀ ਹਨ। ਇਸ ਵਾਰਦਾਤ ਨੂੰ ਅੰਜਾਮ ਦੇ ਜਸ਼ਨ ਦੇ ਰੰਗ ‘ਚ ਭੰਗ ਪਾਉਣ ਤੋਂ ਬਾਅਦ ਸਾਧਵੀ ਤੇ ਉਸਦੇ ਚੇਲੇ ਫਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Big News: ਵੱਡੀ ਖਬਰ, AAP ਸਾਂਸਦ ਵੱਲੋਂ ਸਕਿਉਰਿਟੀ ਵਾਪਸ ਕਰਨ ਦੀ ਮੰਗ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ; ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਲੱਗੀ ਮੌਜ...
Holiday in School: ਛੁੱਟੀਆਂ ਦੀ ਲੱਗੇਗੀ ਝੜੀ, 21 ਦਿਨਾਂ ਲਈ ਬੰਦ ਰਹਿਣਗੇ ਸਕੂਲ; ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜ...
ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਲਈ ਹੁਣ ਅੰਮ੍ਰਿਤਸਰ ਤੋਂ ਫਲਾਈਟ, ਏਅਰ ਇੰਡੀਆ ਦੀ ਈਜ਼ੀ ਕਨੈਕਟ ਸਰਵਿਸ ਸ਼ੁਰੂ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...