ਪਟਿਆਲਾ ਪੁਲਿਸ ਨੇ ਆਪਣੇ ਮਹਿਕਮੇ ਦੀ ਇੱਕ ਥਾਣੇਦਾਰਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਵਰਦੀ ‘ਚ ਦਬਕਾ ਮਾਰ ਕੇ ਕਈਆਂ ਨੂੰ ਭਾਜੜ ਪਾਉਣ ਵਾਲੀ ਇਸ ਥਾਣੇਦਾਰਨੀ ਦੇ ਵਰਦੀ ਤਾਂ ਅਸਲੀ ਪਾਈ ਰਹਿੰਦੀ ਸੀ ਪਰ ਰੈਂਕ ਫਰਜੀ ਸੀ। ਮੈਡਮ ਇਸ ਵਰਦੀ ਨਾਲ ਕਈ ਵੱਡੇ ਕਾਰਨਾਮੇ ਕਰ ਚੁੱਕੀ ਹੈ। ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।
ਮੈਡਮ ਦਾ ਸਾਥੀ ਅਜੇ ਫਰਾਰ ਹੈ, ਜਿਸ ਦੀ ਪੁਲਿਸ ਨੂੰ ਭਾਲ ਹੈ। ਫਿਲਹਾਲ ਪੁਲਿਸ ਮੈਡਮ ਤੋਂ ਹੋਰ ਵੀ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹਨਾਂ ਦੇ ਕੀਤੇ ਹੋਰ ਕਾਰਨਾਮਿਆਂ ਬਾਰੇ ਵੀ ਪਤਾ ਲੱਗ ਸਕੇ।
ਗੁਰਜੀਤ ਨੂੰ ਕੱਲ੍ਹ ਪਟਿਆਲਾ ਪੁਲਿਸ ਨੇ ਨਕਲੀ ਵਰਦੀ ‘ਚ ਘੁੰਮਦਿਆਂ ਗ੍ਰਿਫਤਾਰ ਕੀਤਾ। ਜਦ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਨਕਲੀ ਵਰਦੀ ਪਿੱਛੇ ਲੁਕੀ ਸ਼ਾਤਿਰ ਔਰਤ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ। ਅੰਮ੍ਰਿਤਸਰ ਦੀ ਰਹਿਣ ਵਾਲੀ ਗੁਰਜੀਤ ਤਲਾਕਸ਼ੁਦਾ ਹੈ ਤੇ ਆਪਣੇ ਇੱਕ ਸਾਥੀ ਨਾਲ ਪਟਿਆਲਾ ਦੇ ਸਮਾਣਾ ‘ਚ ਰਹਿੰਦੀ ਸੀ।
ਇਸਦਾ ਕੰਮ ਸੀ ਪ੍ਰੇਮੀ ਜੋੜਿਆਂ ਨੂੰ ਕਾਬੂ ਕਰਨਾ ਤੇ ਪੈਸੇ ਠੱਗਣਾ। ਕਿਸੇ ਸੁਨਸਾਨ ਥਾਂ ਜਾਂ ਹੋਟਲ ‘ਚ ਰੇਡ ਕਰ ਮੁੰਡੇ-ਕੁੜੀ ਨੂੰ ਇਕੱਠੇ ਫੜਦੀ ਸੀ। ਜੋੜਿਆਂ ‘ਤੇ ਪਰਚਾ ਦਰਜ ਕਰਨ ਦੀ ਧਮਕੀ ਦਿੰਦੀ ਤੇ ਮੁੰਡੇ-ਕੁੜੀਆਂ ਬਚਣ ਲਈ ਉਸਨੂੰ ਪੈਸੇ ਦੇ ਕੇ ਖਹਿੜਾ ਛੁੜਾਉਂਦੇ। ਪਰ ਪ੍ਰੇਮੀ ਜੋੜਿਆਂ ਨੂੰ ਜੇਲ੍ਹ ਦੀ ਹਵਾ ਖੁਵਾਉਣ ਦੀ ਧਮਕੀ ਦੇਣ ਵਾਲੀ ਗੁਰਜੀਤ ਨੂੰ ਨਹੀਂ ਪਤਾ ਸੀ ਕਿ ਉਹ ਖੁਦ ਹੀ ਸਲਾਖਾਂ ਪਿੱਛੇ ਚਲੀ ਜਾਵੇਗੀ।
ਦਰਅਸਲ ਇਹ ਪਹਿਲੀ ਤਸਵੀਰ ‘ਚ ਪੁਲਿਸ ਦੀ ਵਰਦੀ ‘ਚ ਦਿਖਾਈ ਦੇ ਰਹੀ ਹੈ ਮਹਿਲਾ ਅਤੇ ਦੂਜੀ ਤਸਵੀਰ ‘ਚ ਮੁੰਹ ਲੁਕੋਂਦੀ ਔਰਤ। ਇਨ੍ਹਾਂ ਦੋਹਾਂ ਤਸਵੀਰਾਂ ਨੂੰ ਦੇਖ ਕੇ ਸ਼ਾਇਦ ਤੁਹਾਡੇ ਮਨ ‘ਚ ਕਈ ਸਵਾਲ ਉੱਠ ਰਹੇ ਹੋਣਗੇ। ਉੱਠਣੇ ਲਾਜ਼ਮੀ ਵੀ ਹਨ। ਅਸੀਂ ਦੱਸਦੇ ਹਾਂ ਕਿ ਇਨ੍ਹਾਂ ਦੋਹਾਂ ਤਸਵੀਰਾਂ ‘ਚ ਸਮਾਨਤਾ ਕੀ ਹੈ।
ਏਐਸਆਈ ਰੈਂਕ ਦੀ ਪੁਲਿਸ ਅਧਿਕਾਰੀ ਤੇ ਪੁਲਿਸ ਦੀ ਗ੍ਰਿਫਤ ‘ਚ ਖੜੀ ਮਹਿਲਾ ਦੋਵੇਂ ਇੱਕ ਹੀ ਹਨ। ਇਹ ਹੈ 32 ਸਾਲ ਦੀ ਗੁਰਜੀਤ ਕੌਰ। ਮੈਡਮ 10 ਜਮਾਤਾਂ ਪਾਸ ਹਨ ਤੇ ਇਹਨਾਂ ਦਾ ਕੰਮ ਹੈ ਨਕਲੀ ਪੁਲਿਸਵਾਲੀ ਬਣ ਕੇ ਠੱਗੀ ਮਾਰਨਾ।
Dharmendra Pradhan Resignation: ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ, ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਇੱਕ ਪੱਤਰ; ਲਿਖਿਆ-ਕਿਸੇ ਵੀ ਤਰ੍ਹਾਂ ਦੀ ਉਲਝਣ ਜਾਂ ਭਰਮ ਵਿੱਚ...
ਪੰਜਾਬ 'ਚ ਤਿੰਨ ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਡੇਅਰੀ ਕਿਸਾਨਾਂ ਲਈ ਸਰਕਾਰ ਦੀਆਂ ਵੱਡੀਆਂ ਸਬਸਿਡੀ ਯੋਜਨਾਵਾਂ, ਜਾਣੋ ਤੁਹਾਡੇ ਕੰਮ ਦੀ ਗੱਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Boss Warning Signs: ਜੇਕਰ ਬੌਸ ਇਹ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ, ਤਾਂ ਸਮਝੋ ਕਿ ਕਿਸ਼ਤੀ ਡੁੱਬ ਗਈ ਹੈ, ਇਹ ਗੱਲ ਆਪਣੇ ਸੀਨੀਅਰ ਨੂੰ ਗਲਤੀ ਨਾਲ ਵੀ ਨਾ ਕਹੋ।
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...