25 ਸਾਲ ਬਾਅਦ ਮੁੜ ਵਿਆਹ ਕਰਾਏਗੀ ਪੂਜਾ, ਬਚਪਨ ਦੇ ਦੋਸਤ ਨਾਲ ਮੰਗਣੀ

ਹੁਣ ਕਰੀਬ 25 ਸਾਲਾਂ ਬਾਅਦ ਪੂਜਾ ਬੇਦੀ (48) ਇੱਕ ਵਾਰ ਫਿਰ ਦੁਲਹਨ ਬਣੇਗੀ।
Download ABP Live App and Watch All Latest Videos
View In App
ਉਨ੍ਹਾਂ ਦੀ ਧੀ ਆਲੀਆ 22 ਸਾਲਾਂ ਦੀ ਹੋ ਚੁੱਕੀ ਹੈ ਤੇ ਮੁੰਡਾ 19 ਸਾਲਾਂ ਦਾ ਹੈ।

1994 ਵਿੱਚ ਪੂਜਾ ਨੇ ਫਰਹਾਨ ਫਰਨੀਚਰਵਾਲਾ ਨਾਲ ਵਿਆਹ ਕਰਵਾਇਆ ਸੀ ਪਰ 2003 ਵਿੱਚ ਤਲਾਕ ਲੈ ਲਿਆ ਸੀ। ਉਸ ਦੇ ਦੋ ਬੱਚੇ ਹਨ।
ਪੂਜਾ ਬੇਦੀ ਮਸ਼ਹੂਰ ਅਦਾਕਾਰ ਕਬੀਰ ਬੇਦੀ ਦੀ ਧੀ ਹੈ। ਉਹ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਤੇ ਟੀਵੀ ਸ਼ੋਅ ‘ਬਿਗਬੌਸ’ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਇਸ ਤਸਵੀਰ ਨਾਲ ਪੂਜਾ ਨੇ ‘ਫੇਅਰੀਟੇਲ’ ਲਿਖਿਆ। ਇਹ ਤਸਵੀਰ ਉਸ ਨੇ 21 ਫਰਵਰੀ ਨੂੰ ਸ਼ੇਅਰ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨਸ ਡੇਅ ਵਾਲੇ ਦਿਨ ਮੰਗਣੀ ਕਰਵਾਈ ਸੀ ਪਰ ਇਸ ਦਾ ਐਲਾਨ ਨਹੀਂ ਕੀਤਾ ਸੀ।
ਬੇਦੀ ਨੇ ਆਪਣੇ ਇੰਸਟਾਗ੍ਰਾਮ ਖ਼ਾਤੇ ’ਤੇ ਮਨੇਕ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਕਾਫੀ ਤਿਆਰ ਹੋਏ ਨਜ਼ਰ ਆ ਰਹੇ ਹਨ।
ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਇੱਕ ਵਾਰ ਫਿਰ ਦੁਲਹਨ ਬਣੇਗੀ। ਬੇਦੀ ਨੇ ਆਪਣੇ ਬਚਪਨ ਦੇ ਦੋਸਤ ਤੇ ਪ੍ਰੇਮੀ ਮਨੇਕ ਕਾਨਟਰੈਕਟਰ ਨਾਲ ਮੰਗਣੀ ਕਰ ਲਈ ਹੈ।
- - - - - - - - - Advertisement - - - - - - - - -