ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਰਲਡ ਹੈਰੀਟੇਜ ਇਮਾਰਤ ਦਾ ਦਰਜਾ ਮਿਲ ਗਿਆ ਹੈ। ਇਸਤਾਂਬੁਲ ‘ਚ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਯੁਨੈਸਕੋ ਨੇ ਇਹ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਦਰਜਾ ਹਾਸਲ ਕਰਨ ਲਈ ਕਰੀਬ ਇੱਕ ਦਹਾਕਾ ਪਹਿਲਾਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ।
ਪਿਛਲੇ ਸਾਲ ਯੁਨੈਸਕੋ ਦੀ ਇੱਕ ਟੀਮ ਨੇ ਚੰਡੀਗੜ੍ਹ ਪਹੁੰਚ ਕੇ ਇਹਨਾਂ ਇਮਾਰਤਾਂ ਦਾ ਨਿਰੀਖਣ ਕੀਤਾ ਸੀ।
ਫਰਾਂਸੀਸੀ ਆਰਕੀਟਿਕਟ ਲੀ ਕਾਰਬੂਜੀਏ ਨੇ 1950 ਚ ਚੰਡੀਗੜ੍ਹ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ। ਕੈਪੀਟਲ ਕੰਪਲੈਕਸ ‘ਚ ਓਪਨ ਹੈਂਡ, ਪੰਜਾਬ ਐਂਡ ਹਰਿਆਣਾ ਹਾਈਕੋਰਟ, ਟਾਵਰ ਆਫ ਸ਼ੈਡੋ ਤੇ ਸੈਕਟਰੀਏਟ ਸ਼ਾਮਲ ਹਨ।
ਇਸ ਤੋਂ ਇਲਾਵਾ ਵਿਸ਼ਵ ਦੇ ਤੀਜੇ ਸਭ ਤੋਂ ਉੱਚੇ ਪਰਬਤ ਕੰਚਨਜੰਗਾ ‘ਤੇ ਸਥਿਤ ਸਿੱਕਮ ਦੇ ਨੈਸ਼ਨਲ ਪਾਰਕ ਸਮੇਤ ਭਾਰਤ ਦੀਆਂ ਤਿੰਨ ਥਾਵਾਂ ਨੂੰ ਵਰਲਡ ਹੈਰੀਟੇਜ ਦੀ ਸੂਚੀ ‘ਚ ਸ਼ਾਮਲ ਕੀਤਾ ਹੈ।
ਅਜਿਹਾ ਪਹਿਲੀ ਵਾਰ ਹੈ ਹੋਇਆ ਹੈ ਕਿ ਕਮੇਟੀ ਦੀ ਮੀਟਿੰਗ ਦੇ ਇੱਕੋ ਸੈਸ਼ਨ ‘ਚ ਕਿਸੇ ਦੇਸ਼ ਦੀਆਂ ਤਿੰਨ ਥਾਵਾਂ ਨੂੰ ਇਹ ਦਰਜਾ ਦਿੱਤਾ ਗਿਆ ਹੋਵੇ। ਇਸ ਐਲਾਨ ਤੋਂ ਬਾਅਦ ਇਹਨਾਂ ਥਾਵਾਂ ‘ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਣ ਦੀ ਉਮੀਦ ਹੈ।
ਇੱਕ ਦਿਨ ਪਹਿਲਾਂ ਹੋਈ ਮੀਟਿੰਗ ‘ਚ ਯੁਨੈਸਕੋ ਨੇ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਖੰਡਰਾਂ ਨੂੰ ਵੀ ਵਿਸ਼ਵ ਵਿਰਾਸਤ ਦੀ ਸੂਚੀ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ।
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਪੰਜਾਬੀ ਰਹਿਣ ਸਾਵਧਾਨ! ਮੌਸਮ ਵਿਭਾਗ ਵੱਲੋਂ 20 ਦਸੰਬਰ ਨੂੰ ਮੀਂਹ ਸਣੇ ਠੰਡ ਲੈ ਕੇ ਵੱਡੀ ਭਵਿੱਖਬਾਣੀ
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
School Close: ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
School Holiday: ਬੱਚਿਆਂ ਦੀਆਂ ਲੱਗੀਆਂ ਮੌਜਾਂ, 19 ਅਤੇ 20 ਦਸੰਬਰ ਨੂੰ ਸਕੂਲ ਰਹਿਣਗੇ ਬੰਦ; ਹਦਾਇਤਾਂ ਜਾਰੀ...
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ