ਦਿੱਲੀ-ਐਨਸੀਆਰ ‘ਚ ਅੱਜ ਸਵੇਰ ਤੋਂ ਤੇਜ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੱਡੀ ਮੁਸੀਬਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਂਦਿਆਂ ਹੀ ਸੜਕਾਂ ‘ਤੇ ਜਾਮ ਲੱਗਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੀਂਹ ਪੈਣ ਦੇ ਨਾਲ ਨਾਲ ਕੱਲ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਤੇਜ ਮੀਂਹ ਦੇ ਚੱਲਦਿਆਂ ਵਿਜ਼ੀਬਿਲਟੀ ਵੀ ਬਹੁਤ ਘੱਟ ਹੈ।
ਪਰ ਇਹਨਾਂ ਹਲਾਤਾਂ ‘ਚ ਦੋ ਪਹੀਆ ਵਹੀਕਲਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ ਹੈ। ਮੀਂਹ ਕਾਰਨ ਸੜਕਾਂ ‘ਤੇ ਪਾਣੀ ਜਮਾਂ ਹੋ ਗਿਆ ਹੈ। ਜਿਆਦਾਤਰ ਲੋਕ ਮੀਂਹ ਦੇ ਪਾਣੀ ਤੋਂ ਬਚਣ ਲਈ ਫਲਾਈਓਵਰਾਂ ਦਾ ਸਹਾਰਾ ਲੈ ਰਹੇ ਹਨ।
ਭਾਰੀ ਮੀਂਹ ਦੇ ਚੱਲਦਿਆਂ ਟਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਡਰਾਇਵਿੰਗ ਕਰਦੇ ਸਮੇਂ ਚੱਲਦੇ ਸਬਰ ਰੱਖਣਾ ਤੇ ਪਾਰਕਿੰਗ ਲਾਈਟ ਜਗਾ ਕੇ ਰੱਖਣਾ ਫਾਇਦੇਮੰਦ ਹੈ।
ਦਿੱਲੀ ਦੀਆਂ ਹੇਠ ਲਿਖੀਆਂ ਸੜਕਾਂ ‘ਤੇ ਭਾਰੀ ਜਾਮ ਹੈ। ਸੀਲਮਪੁਰ ਤੋਂ ਸ਼ਾਸਤਰੀ ਮਾਰਗ , ਪ੍ਰੀਤ ਵਿਹਾਰ ਤੋਂ ਆਈਟੀਓ , ਮਯੁਰ ਵਿਹਾਰ ਤੋਂ ਅਕਸ਼ਰਧਾਮ, ਸਰਾਏ ਕਾਲੇ ਖਾਂ ਤੋਂ ਆਸ਼ਰਮ
ਇਸ ਦੇ ਨਾਲ ਹੀ ਅਨੰਦ ਵਿਹਾਰ ਤੋਂ ਗਾਜ਼ੀਪੁਰ, ਸਰਦਾਰ ਪਟੇਲ ਮਾਰਗ ਤੋਂ ਧੌਲਾ ਕੂੰਆਂ, ਤਿਲਕ ਨਗਰ ਤੋਂ ਜਨਕਪੁਰੀ, ਬੁਰਾੜੀ ਤੋਂ ਦੁਆਰਕਾ ਤੇ ਲਾਜਪੱਤ ਨਗਰ ਤੋਂ ਸਾਊਥ ਐਕਸ ਸੜਕਾਂ 'ਤੇ ਵੀ ਜਾਮ ਦੀ ਸਥਿਤੀ ਹੈ।
ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ! 3 ਦਿਨ ਸੂਬੇ ਭਰ ’ਚ ਨਹੀਂ ਚੱਲਣਗੀਆਂ ਬੱਸਾਂ
PSEB ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ
Punjab Weather: ਪੰਜਾਬ 'ਚ ਵੱਧੇਗੀ ਹੋਰ ਠੰਡ, ਨਵਾਂ ਅਲਰਟ ਜਾਰੀ, ਤਿੰਨ ਦਿਨਾਂ ਤੱਕ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
Punjab School: ਬੱਚਿਆਂ ਦੀਆਂ ਲੱਗੀਆਂ ਮੌਜਾਂ! ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਚ ਵਾਧਾ, ਜਾਣੋ ਹੁਣ ਕਦੋਂ ਖੁੱਲ੍ਹਣਗੇ ਸਕੂਲ
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ?