ਪੰਜਾਬ ਦੇ ਪੱਤਰਕਾਰਾਂ ਨੇ ਬਾਦਲ ਸਰਕਾਰ ਦੀਆਂ ਨੀਤੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੀ ਮੁਕਤਸਰ ਸਾਹਿਬ ਵਿੱਚ ਪੱਤਰਕਾਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰੀ ਦਾ ਹਥਿਆਰ ਕਲਮ ਪ੍ਰਸ਼ਾਸਨ ਹਵਾਲੇ ਕਰਦਿਆਂ ਕਿਹਾ ਕਿ ਉਹ ਸਰਕਾਰ ਦੀ ਮਰਜ਼ੀ ਮੁਤਾਬਕ ਪੱਤਰਕਾਰੀ ਨਹੀਂ ਕਰ ਸਕਦੇ।
ਦਰਅਸਲ ਇਹ ਪ੍ਰਦਰਸ਼ਨ ਕੱਲ੍ਹ ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਪੱਤਰਕਾਰਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਘਟਨਾ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਦਾ ਤਰਕ ਸੀ ਕਿ ਜੇਕਰ ਬਾਦਲ ਸਾਹਿਬ ਆਪਣੀ ਮਰਜ਼ੀ ਨਾਲ ਇਸ ਕਲਮ ਨੂੰ ਚਲਾਉਣਾ ਚਾਹੁੰਦੇ ਹਨ ਤਾਂ ਇਹ ਕਲਮਾਂ ਹੀ ਬਾਦਲ ਸਾਹਿਬ ਦੇ ਹਵਾਲੇ ਕਰ ਦਿਓ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਜ਼ਿਲ੍ਹੇ ਮੁਕਸਤਰ ਦੇ ਹਲਕਾ ਗਿੱਦੜਬਾਹ ਵਿੱਚ ਸਥਾਨਕ ਪੱਤਰਕਾਰ ਯੂਨੀਅਨ ਨੇ ਬਾਦਲ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ। ਇੱਥੇ ਤਹਿਸੀਲਦਾਰ ਦਫਤਰ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਪੱਤਰਕਾਰਾਂ ਨੇ ਆਪਣੀਆਂ ਕਲਮਾਂ ਤਹਿਸੀਲਦਾਰ ਨੂੰ ਦਿੱਤੀਆਂ।
ਦਰਅਸਲ ਕੱਲ੍ਹ ਅਮ੍ਰਿਤਸਰ ਵਿੱਚ ਮੀਡੀਆ ਕਰਮੀਆਂ ਨਾਲ ਹੋਈ ਕੁੱਟਮਾਰ ਤੋਂ ਬਾਅਦ ਹਰ ਪਾਸੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ।
Big News: ਵੱਡੀ ਖਬਰ, AAP ਸਾਂਸਦ ਵੱਲੋਂ ਸਕਿਉਰਿਟੀ ਵਾਪਸ ਕਰਨ ਦੀ ਮੰਗ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ; ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਲੱਗੀ ਮੌਜ...
Holiday in School: ਛੁੱਟੀਆਂ ਦੀ ਲੱਗੇਗੀ ਝੜੀ, 21 ਦਿਨਾਂ ਲਈ ਬੰਦ ਰਹਿਣਗੇ ਸਕੂਲ; ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜ...
ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਲਈ ਹੁਣ ਅੰਮ੍ਰਿਤਸਰ ਤੋਂ ਫਲਾਈਟ, ਏਅਰ ਇੰਡੀਆ ਦੀ ਈਜ਼ੀ ਕਨੈਕਟ ਸਰਵਿਸ ਸ਼ੁਰੂ
Big News: ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਨੇ ਫੜ੍ਹਿਆ 'ਆਪ' ਦਾ ਪੱਲਾ; ਤਸਵੀਰਾਂ ਵਾਇਰਲ...
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ