ਇਸ ਤੋਂ ਬਾਅਦ ਆੜਤੀਆਂ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਵੀ ਸ਼ਿਕਾਇਤ ਕੀਤੀ ਹੈ। ਕੇਜਰੀਵਾਲ ਕੋਲ ਭੇਜੀ ਸ਼ਿਕਾਇਤ ‘ਚ ਆੜਤੀਆਂ ਨੇ ਕਿਹਾ ਕਿ, “ਸਾਡੀ ਤੁਹਾਨੂੰ ਬੇਨਤੀ ਹੈ ਕਿ ਸ਼੍ਰੀ ਮਨੀਸ਼ ਸਿਸੋਦੀਆ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਹਨ। ਉਹ ਸਾਡੇ ਨਾਲ ਕੋਈ ਵੀ ਗਲਤ ਵਿਵਹਾਰ ਕਰ ਸਕਦੇ ਹਨ। ਸਾਡੇ ਲਈ ਇਹ ਫਿਕਰ ਦੀ ਗੱਲ ਹੈ। ਸਾਡੀ ਚਿੰਤਾ ਨੂੰ ਦੂਰ ਕਰਦਿਆਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।”
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਸਿਸੋਦੀਆ ਆਪਣੇ ਵਿਧਾਇਕਾਂ ਸਮੇਤ ਪੀਐਮ ਨਿਵਾਸ ਵੱਲ ਪ੍ਰਦਰਸ਼ਨ ਕਰਦਿਆਂ ਆਤਮ ਸਮਰਪਣ ਕਰਨ ਲਈ ਜਾ ਰਹੇ ਸਨ। ਇਲਜ਼ਾਮ ਹਨ ਕਿ ਮੋਦੀ ਦਿੱਲੀ ਦੀ ‘ਆਪ’ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ। ਦਿੱਲੀ ਦੇ ‘ਆਪ’ ਵਿਧਾਇਕਾਂ ‘ਤੇ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਸਿਸੋਦੀਆ ਖਿਲਾਫ ਵੀ ਦਿੱਲੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ।
ਖਬਰਾਂ ਮੁਤਾਬਕ ਜਦ ਦਿੱਲੀ ਦੇ ਉਪ ਮੰਤਰੀ ਮੰਡੀ ‘ਚ ਦੌਰੇ ‘ਤੇ ਗਏ ਸਨ ਤਾਂ ਕੁੱਝ ਆੜਤੀਆਂ ਨੇ ਉਨ੍ਹਾਂ ਕੋਲ ਆਪਣੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਸਿਸੋਦੀਆ ਗੁੱਸੇ ‘ਚ ਆ ਗਏ ਤੇ ਆੜਤੀਆਂ ‘ਤੇ ਹੀ ਗੁੱਸਾ ਕੱਢ ਦਿੱਤਾ।
ਦਰਅਸਲ ਗਾਜੀਪੁਰ ਮੰਡੀ ਦੇ ਪ੍ਰਧਾਨ ਸੁਰੇਂਦਰ ਗੋਸਵਾਮੀ ਸਮੇਤ ਕਈ ਕਾਰੋਬਾਰੀਆਂ ਨੇ ਸਿਸੋਦੀਆ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਸ ਸਬੰਧੀ ਪੂਰਬੀ ਦਿੱਲੀ ਦੇ ਗਾਜੀਪੁਰ ਥਾਣੇ ‘ਚ ਦਰਜ ਕਰਵਾਈ ਗਈ ਹੈ। ਹਾਲਾਂਕਿ ਸਿਸੋਦੀਆ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਹੀ ਜਾਵੇਗੀ।
ਯੂ-ਟਿਊਬ ਤੋਂ ਸਿੱਖਿਆ ਅਜਿਹਾ ਤਰੀਕਾ ਫਿਰ NRI ਦੇ ਖਾਤੇ 'ਚੋਂ ਉੱਡਾ ਲਏ 28 ਲੱਖ ਰੁਪਏ
Punjab News: ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ,ਨਹੀਂ ਤਾਂ...
ਬਾ-ਕਮਾਲ ! ਦਿੱਲੀ 'ਚ AI ਦੀ ਮਦਦ ਨਾਲ ਹੋਈ ਬਰਫਬਾਰੀ, ਦੇਖੋ ਸ਼ਾਨਦਾਰ ਤਸਵੀਰਾਂ
100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣਾਈ ਜਾ ਰਹੀ ਅਤਿ-ਆਧੁਨਿਕ ਸੁਰੱਖਿਆ ਜੇਲ੍ਹ, ਲਾਲਜੀਤ ਭੁੱਲਰ ਨੇ ਕੀਤਾ ਵੱਡਾ ਐਲਾਨ
Childrens Day 2024: ਜਾਣੋ ਬਾਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?