ਅੱਜ 25 ਜੁਲਾਈ 2016 ਨੂੰ ਜੋਧਪੁਰ ਹਾਈਕਰੋਟ ਨੇ ਹੇਠਲੀ ਅਦਲਾਤ ਦੇ ਫੈਸਲੇ ਨੂੰ ਬਦਲਦਿਆਂ ਸਲਮਾਨ ਦੀਆਂ ਦੋਵੇਂ ਸਜ਼ਾਵਾਂ ਮੁਆਫ ਕਰ ਦਿੱਤੀਆਂ। ਹਾਲਾਂਕਿ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ਦੀ ਵੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਲਮਾਨ ਬੀਤੇ ਸਾਲ ਦਸੰਬਰ ‘ਚ 2002 ਦੇ ‘ਹਿਟ ਐਂਡ ਰਨ ਕੇਸ’ ‘ਚੋਂ ਵੀ ਬਰੀ ਹੋ ਗਏ ਸਨ।
ਹੇਠਲੀ ਅਦਲਾਤ ਨੇ ਫਰਵਰੀ 2006 ‘ਚ ਸਲਮਾਨ ਨੂੰ ਪਹਿਲੇ ਮਾਮਲੇ ‘ਚ ਇੱਕ ਸਾਲ ਦੀ ਸਜ਼ਾ ਸੁਣਾਈ। ਅਪ੍ਰੈਲ 2006 ‘ਚ ਰਾਜਸਥਾਨ ਦੀ ਅਦਾਲਤ ਨੇ ਸਲਮਾਨ ਨੂੰ 5 ਸਾਲ ਦੀ ਸਜ਼ਾ ਤੇ 25 ਹਜ਼ਾਰ ਦਾ ਜੁਰਮਾਨਾ ਕੀਤਾ। ਇਸ ਤੋਂ ਬਾਅਦ ਸਲਮਾਨ ਨੂੰ 8 ਦਿਨ ਜੋਧਪੁਰ ਸੈਂਟਰਲ ਜੇਲ੍ਹ ‘ਚ ਲੰਘਾਉਣੇ ਪਏ। ਇਨ੍ਹਾਂ ਦੋਨਾਂ ਮਾਮਲਿਆਂ ‘ਚ ਜੋਧਪੁਰ ਹਾਈਕੋਰਟ ‘ਚ 12 ਮਈ ਨੂੰ ਸੁਣਾਵਈ ਪੂਰੀ ਹੋ ਗਈ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਪਹਿਲਾ ਮਾਮਲਾ 26-27 ਸਤੰਬਰ 1998 ਦੀ ਰਾਤ ਨੂੰ ਭਵਾਦ ‘ਚ ਇੱਕ ਹਿਰਨ ਦੇ ਸ਼ਿਕਾਰ ਦਾ ਸੀ। ਦੂਜੇ ਮਾਮਲੇ ‘ਚ ਸਲਮਾਨ ‘ਤੇ ਘੋੜਾ ਫਾਰਮ ‘ਚ ਦੋ ਹਿਰਨਾਂ ਦੇ ਸ਼ਿਕਾਰ ਦੇ ਇਲਜ਼ਾਮ ਲੱਗੇ ਸਨ। ਇਹ ਮਾਮਲਾ 28-29 ਸਤੰਬਰ 1998 ਦਾ ਸੀ।
ਸਲਮਾਨ ਖਾਨ ਨੂੰ ਸਾਲ 2006 ‘ਚ 2 ਵੱਖ-ਵੱਖ ਕੇਸਾਂ ‘ਚ ਹੇਠਲੀ ਅਦਾਲਤ ਨੇ ਪੰਜ ਸਾਲ ਤੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਤੁਹਾਨੂੰ ਦੱਸਦੇ ਹਾਂ 18 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਕੀ-ਕੀ ਹੋਇਆ। 1998 ‘ਚ ਫਿਲਮ ‘ਹਮ ਸਾਥ ਸਾਥ ਹੈਂ ਦੀ ਸ਼ੂਟਿੰਗ ਦੌਰਾਨ ਸਲਮਾਨ ਤੇ ਉਸਦੇ ਸਾਥੀ ਕਲਾਕਾਰਾਂ ‘ਤੇ ਤਿੰਨ ਹਿਰਨਾਂ ਦੇ ਸ਼ਿਕਾਰ ਦੇ ਇਲਜਾ਼ਮ ਲੱਗੇ ਸਨ।
ਇਸ ਤੋਂ ਪਹਿਲਾਂ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਸ਼ੈਸ਼ਨਜ਼ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਇਸ ‘ਤੇ ਉਨ੍ਹਾਂ ਸ਼ੈਸ਼ਨਜ਼ ਕੋਰਟ ਦੇ ਫੈਸਲੇ ਨੂੰ ਹਾਈਕੋਰਟ ‘ਚ ਚਣੌਤੀ ਦਿੱਤੀ ਸੀ। ਅਜਿਹੇ ‘ਚ ਸਲਮਾਨ ਖਾਨ ਹੁਣ ਜੇਲ੍ਹ ਨਹੀਂ ਜਾਣਗੇ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਜੋਧਪੁਰ ਹਾਈਕੋਰਟ ਨੇ ਚਿੰਕਾਰਾ ਸ਼ਿਕਾਰ ਮਾਮਲੇ ‘ਚ ਖਾਨ ਨੂੰ ਬਰੀ ਕਰ ਦਿੱਤਾ ਹੈ। ਹਾਈਕੋਰਟ ਨੇ ਇਸ ਨਾਲ ਜੁੜੇ 2 ਵੱਖ-ਵੱਖ ਮਾਮਲਿਆਂ ‘ਤੇ ਇਹ ਫੈਸਲਾ ਸੁਣਾਇਆ ਹੈ।
ਪੰਜਾਬ 'ਚ ਚੱਲਣ ਵਾਲੀ Bullet Train ਦਾ ਰੂਟ ਆਇਆ ਸਾਹਮਣੇ, ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ
'ਵਨ ਨੇਸ਼ਨ ਵਨ ਇਲੈਕਸ਼ਨ' ਨੂੰ ਲੈ ਕੇ CM ਮਾਨ ਦੀ ਤਿੱਖੀ ਪ੍ਰਤੀਕਿਰਿਆ, ਬੋਲੇ- ਪਹਿਲਾਂ ਵਨ ਨੇਸ਼ਨ ਵਨ ਐਜੂਕੇਸ਼ਨ ਤੇ ਵਨ ਹੈਲਥ ਤਾਂ ਕਰ ਲਓ
Punjab News: ਪੰਜਾਬ ਸਰਕਾਰ ਵੱਲੋਂ ਵੱਡੀ ਭਰਤੀ ਸ਼ੁਰੂ ਕਰਨ ਦਾ ਐਲਾਨ, 1754 ਅਸਾਮੀਆਂ ਨੂੰ ਹਰੀ ਝੰਡੀ
Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਪੜ੍ਹਾਈ ਦੇ ਲਈ ਕੈਨੇਡਾ ਦੀ ਥਾਂ ਇਸ ਦੇਸ਼ ਦੀ ਕਰ ਸਕਦੇ ਹੋ ਚੋਣ, ਇੱਥੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਹਰ ਸਾਲ ਮਿਲਦੇ ਲੱਖਾਂ ਰੁਪਏ
Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ
ਸਰਦੀਆਂ 'ਚ ਬੱਚਿਆਂ ਨੂੰ ਸਕਿਨ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਇਦਾਂ ਬਚਾਓ, ਜਾਣੋ ਤਰੀਕਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 14-12-2024
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਇਹ ਵੈੱਬਸਾਈਟ ਤੁਹਾਡੇ ਬ੍ਰਾਊਜ਼ਿੰਗ ਤਜਰਬੇ ਨੂੰ ਵਧਾਉਣ ਤੇ ਨਿੱਜੀ ਸਿਫਾਰਸ਼ਾਂ ਮੁਹੱਈਆ ਕਰਨ ਲਈ ਕੂਕੀਜ਼ ਜਾਂ ਸਮਾਨ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਡੀ ਵੈੱਬਸਾਈਟ ਨੂੰ ਵਰਤਣਾ ਜਾਰੀ ਰੱਖਦਿਆਂ, ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਤੇ ਕੂਕੀ ਪਾਲਿਸੀ ਨਾਲ ਸਹਿਮਤ ਹੋ।