ਮੁਹਾਲੀ: ਆਜ਼ਾਦੀ ਦਿਹਾੜੇ ਮੌਕੇ ਮੁਹਾਲੀ ‘ਚ ਰੱਖੇ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿਰੰਗਾ ਫਹਿਰਾਇਆ। ਉਨ੍ਹਾਂ ਪਰੇਡ ਤੋਂ ਸਲਾਮੀ ਲਈ ਤੇ ਪੰਜਾਬੀਆਂ ਦੇ ਨਾਮ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਖੂਬ ਰੰਗ ਬੰਨ੍ਹਿਆ ਪਰ ਇਸ ਸਭ ਦੇ ਵਿੱਚ ਪ੍ਰਸ਼ਾਸਨ ਦੀ ਬਦਇੰਤਜ਼ਾਮੀ ਵੀ ਸਾਹਮਣੇ ਆਈ। ਅੱਤ ਦੀ ਗਰਮੀ ਦੌਰਾਨ ਵੀ ਸੂਬਾ ਪੱਧਰੀ ਸਮਾਗਮ ‘ਚ ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਸੀ ਤੇ ਨਾਂ ਹੀ ਹਵਾ ਦਾ ਕੋਈ ਇੰਤਜ਼ਾਮ ਕੀਤਾ ਗਿਆ ਸੀ।
ਕੋਈ ਵੀ ਅਧਿਕਾਰੀ ਇੱਥੇ ਮਹਿਮਾਨਾਂ ਦੀ ਤਰਸਯੋਗ ਹਾਲਤ ਦੀ ਖਬਰ ਲੈਂਦਾ ਨਜ਼ਰ ਨਹੀਂ ਆਇਆ। ਅਜਿਹੇ ‘ਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਮੁੱਖ ਮੰਤਰੀ ਦੀ ਮੌਜੂਦਗੀ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਹੀ ਪ੍ਰਸ਼ਾਸਨ ਦਾ ਅਜਿਹਾ ਰਵੱਈਆ ਨਜ਼ਰ ਆਉਂਦਾ ਹੈ ਤਾਂ ਜਨਤਾ ਇਨ੍ਹਾਂ ਤੋਂ ਹੋਰ ਕੀ ਉਮੀਦ ਕਰ ਸਕਦੀ ਹੈ।
ਇਸ ਗਰਮੀ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਬਣੇ ਸੁਰੱਖਿਆ ਕਰਮੀ, ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚੇ ਤੇ ਸਮਾਗਮ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰ। ਇਸ ਸਮਾਗਮ ਦੀ ਜਿੰਮੇਵਾਰੀ ਚੁੱਕਣ ਵਾਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਪਬਲਿਕ ਰਿਲੇਸ਼ਨ ਵਿਭਾਗ ਖੁਦ ਦੀ ਸੇਵਾ ਤੇ ਮੁੱਖ ਮੰਤਰੀ ਦੀ ਸਟੇਜ਼ ‘ਤੇ ਬੈਠੇ ਮਹਿਮਾਨਾਂ ਦੇ ਕਸੀਦੇ ਕੱਢਣ ਤੱਕ ਹੀ ਸੀਮਤ ਨਜ਼ਰ ਆਇਆ।
ਇਸ ਦੌਰਾਨ ਲੋਕ ਰੁਮਾਲ ਤੇ ਕਾਗਜ਼ਾਂ ਨਾਲ ਗਰਮੀ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਹਰ ਕਿਸੇ ਦੇ ਚਿਹਰੇ ‘ਤੇ ਅਜਿਹੇ ਭਾਵ ਨਜ਼ਰ ਆ ਰਹੇ ਸਨ ਕਿ ਪ੍ਰੋਗਰਾਮ ਕਦ ਖਤਮ ਹੋਵੇ ਤੇ ਕਦ ਸਟੇਡੀਅਮ ਤੋਂ ਬਾਹਰ ਜਾਇਆ ਜਾਵੇ।
ਪੰਜਾਬ ਸਰਕਾਰ ਵੱਲੋਂ ਰੱਖੇ ਗਏ ਸੂਬਾ ਪੱਧਰੀ ਸਮਾਗਮ ਬੇਸ਼ੱਕ ਸਟੇਜ਼ ‘ਤੇ ਬੈਠੇ ਵੀਆਈਪੀਜ਼ ਲਈ ਤਾਂ ਹਵਾ ਪਾਣੀ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਉਨ੍ਹਾਂ ਤੋਂ ਕੁਝ ਫੁੱਟ ਦੀ ਦੂਰੀ ‘ਤੇ ਬੈਠੇ ਹੋਰ ਮਹਿਮਾਨਾਂ ਦੀ ਹਾਲਤ ਬੇਹੱਦ ਬੁਰੀ ਨਜ਼ਰ ਆਈ। ਅੱਤ ਦੀ ਗਰਮੀ ਵੱਟ ਕੱਢ ਰਹੀ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਨਾ ਤਾਂ ਲੋਕਾਂ ਲਈ ਕੋਈ ਪੱਖਾ ਲਾਉਣ ਦੀ ਹੀ ਖੇਚਲ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਹੀ ਪਹੁੰਚਾਇਆ ਗਿਆ।
Schools Holidays : ਠੰਡ ਦੇ ਚੱਲਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਰੀ ਕੀਤਾ ਗਿਆ ਨੋਟੀਫਿਕੇਸ਼ਨ
ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ! 3 ਦਿਨ ਸੂਬੇ ਭਰ ’ਚ ਨਹੀਂ ਚੱਲਣਗੀਆਂ ਬੱਸਾਂ
PSEB ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ
Punjab Weather: ਪੰਜਾਬ 'ਚ ਵੱਧੇਗੀ ਹੋਰ ਠੰਡ, ਨਵਾਂ ਅਲਰਟ ਜਾਰੀ, ਤਿੰਨ ਦਿਨਾਂ ਤੱਕ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ