ਗਊ ਰੱਖਿਆ ਵਾਲੇ ਦੀ ਸ਼ਾਮਤ
ਗਊ ਰੱਖਿਆ ਦਲ ਅਤੇ ਗਊ ਭਗਤਾਂ ਨੇ ਟਾਹਲੀ ਵਾਲਾ ਚੋਕ ਵਿਚ ਰੋਸ ਧਰਨਾ ਦਿੱਤਾ, ਜਿਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ । ਉਸ ਤੋਂ ਬਾਅਦ ਧਰਨਾ ਖ਼ਤਮ ਕਰਕੇ ਬਾਜ਼ਾਰਾਂ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
ਅੱਜ ਪੁਲਿਸ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਰਾਜਪੁਰਾ ਸਮੇਤ ਬਨੂੰੜ ,ਗੰਡਾਖੇੜੀ ਅਤੇ ਸ਼ਹਿਰਾਂ ਵਿਚੋਂ ਵੀ ਵੱਡੀ ਗਿਣਤੀ ਵਿਚੋਂ ਵੀ ਪੁਲਿਸ ਬੁਲਾਈ ਗਈ ਸੀ । ਸਤੀਸ਼ ਕੁਮਾਰ ‘ਤੇ ਗਊ ਰੱਖਿਆ ਦੇ ਨਾਂ ਉੱਤੇ ਬਦਫੈਲੀ, ਦੰਗੇ ਭੜਕਾਉਣ, ਉਗਰਾਹੀ ਕਰਨ ਤੇ ਹੋਰ ਇਲਜ਼ਾਮਾਂ ਹੇਠ ਕੇਸ ਦਰਜ ਹੋਣ ਤੋਂ ਰਾਜਪੁਰਾ ਪੁਲਿਸ ਨੇ ਯੂ ਪੀ ਦੇ ਵਰਿੰਦਾਬਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫ਼ਰਜ਼ੀ ਗਊ ਰੱਖਿਅਕਾਂ ਵਿਰੁੱਧ ਕਾਰਵਾਈ ਲਈ ਰਾਜ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦਾ ਸੱਦਾ ਦੇਣ ਤੋਂ ਇੱਕ ਦਿਨ ਬਾਅਦ ਹੀ ਰਾਜਪੁਰਾ ਪੁਲਿਸ ਨੇ ਸਤੀਸ਼ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਉਹ ਫ਼ਰਾਰ ਚੱਲਿਆ ਆ ਰਿਹਾ ਸੀ।
ਅੱਜ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਚੁੱਪ ਚੁਪੀਤੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਜੱਜ ਸਾਹਿਬ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ।