65 ਸਾਲ ਦੀ ਉਮਰ 'ਚ ਇਮਰਾਨ ਨੇ ਕਰਾਇਆ ਤੀਜਾ ਵਿਆਹ
ਜੇਮੀਮਾ ਤੇ ਇਮਰਾਨ ਦੇ ਦੋ ਬੱਚੇ ਸੁਲੇਮਾਨ ਤੇ ਕਾਸਿਮ ਹਨ। ਸੁਲੇਮਾਨ ਦੀ ਉਮਰ 18 ਸਾਲ ਹੈ ਜਦੋਂਕਿ ਕਾਸਿਮ ਦੀ ਉਮਰ 15 ਸਾਲ ਹੈ।
Download ABP Live App and Watch All Latest Videos
View In Appਇਮਰਾਨ ਖਾਨ ਦਾ ਪਹਿਲਾ ਵਿਆਹ ਜੇਮੀਮਾ ਖਾਨ ਨਾਲ ਹੋਇਆ ਸੀ।
ਇਮਰਾਨ ਖਾਨ ਨੇ ਨਿਊਜ਼ ਐਂਕਰ ਰੇਹਮਾ ਖਾਨ ਨਾਲ ਜਨਵਰੀ 2015 ਵਿੱਚ ਵਿਆਹ ਕੀਤਾ ਸੀ।
ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਆਪਣੀ ਦੂਜੀ ਪਤਨੀ ਰੇਹਮਾ ਖਾਨ ਤੋਂ ਅਕਤੂਬਰ 2015 ਵਿੱਚ ਤਲਾਕ ਲੈ ਲਿਆ ਸੀ।
ਇਹ ਇਮਰਾਨ ਖਾਨ ਦਾ ਤੀਜਾ ਵਿਆਹ ਹੈ। ਸਾਲ 1992 ਵਿੱਚ ਇਮਰਾਨ ਨੇ ਪਾਕਿਸਤਾਨ ਦੀ ਟੀਮ ਨੂੰ ਵਰਲਡ ਕੱਪ ਜਿਤਵਾਇਆ ਸੀ। ਪਾਕਿਸਤਾਨ ਵਿੱਚ ਇਸੇ ਸਾਲ ਵੋਟਾਂ ਪੈਣੀਆਂ ਹਨ।
65 ਸਾਲ ਦੇ ਇਮਰਾਨ ਖਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਹਨ। ਪਾਕਿਸਤਾਨ ਦੇ ਖੈਬਰ ਪਖਤੂਨਖਾਹ ਵਿੱਚ ਤਹਿਰੀਕ-ਏ-ਇਨਸਾਫ ਦੀ ਸਰਕਾਰ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਇਮਰਾਨ ਖਾਨ ਦੀ ਨਵੀਂ ਪਤਨੀ ਬੁਸ਼ਰਾ ਮਾਨਿਕ ਅਧਿਆਤਮ ਵੱਲ ਝੁਕਾਅ ਰੱਖਣ ਵਾਲੀ ਔਰਤ ਹੈ। ਇਨ੍ਹਾਂ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਹੋਈ ਸੀ।
ਜਨਵਰੀ ਵਿੱਚ ਬੁਸ਼ਰਾ ਤੇ ਇਮਰਾਨ ਦੇ ਨਿਕਾਹ ਦੀਆਂ ਖਬਰਾਂ ਆਈਆਂ ਸਨ। ਬਾਅਦ ਵਿੱਚ ਇਮਰਾਨ ਨੇ ਦੱਸਿਆ ਸੀ ਕਿ ਉਨ੍ਹਾਂ ਸਿਰਫ ਵਿਆਹ ਲਈ ਪੁੱਛਿਆ ਹੈ।
ਇਮਰਾਨ ਨੇ ਲਾਹੌਰ ਵਿੱਚ ਆਪਣੀ ਅਧਿਆਤਮਕ ਗੁਰੂ ਬੁਸ਼ਰਾ ਮਾਨਿਕ ਨਾਲ ਵਿਆਹ ਕੀਤਾ ਜਿਸ ਬਾਰੇ ਉਨ੍ਹਾਂ ਦੀ ਪਾਰਟੀ ਨੇ ਖੁਲਾਸਾ ਕੀਤਾ ਹੈ। ਪਾਰਟੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
- - - - - - - - - Advertisement - - - - - - - - -